ਮਮਤਾ ਬੈਨਰਜੀ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਰੋਹ ਅੱਜ, ਇਹ 43 ਵਿਧਾਇਕ ਚੁੱਕਣਗੇ ਸਹੁੰ

43 MLAs of Mamata led TMC government: ਪੱਛਮੀ ਬੰਗਾਲ ਵਿੱਚ ਅੱਜ ਮਮਤਾ ਮੰਤਰੀ ਮੰਡਲ ਵੱਲੋਂ ਅੱਜ ਸਹੁੰ ਚੁੱਕੀ ਜਾਵੇਗੀ । ਤ੍ਰਿਣਮੂਲ ਕਾਂਗਰਸ ਦੇ 43 ਵਿਧਾਇਕ ਅੱਜ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ । ਮੰਨਿਆ ਜਾ ਰਿਹਾ ਹੈ ਕਿ ਇਸ ਮੰਤਰੀ ਮੰਡਲ ਵਿੱਚ ਕਈ ਨਵੇਂ ਚਿਹਰਿਆਂ ਨੂੰ ਜਗ੍ਹਾ ਦਿੱਤੀ ਜਾ ਸਕਦੀ ਹੈ । ਬਹੁਤ ਸਾਰੇ ਪੁਰਾਣੇ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਹੋ ਸਕਦਾ ਹੈ।

43 MLAs of Mamata led TMC government
43 MLAs of Mamata led TMC government

ਦਰਅਸਲ, ਸਹੁੰ ਚੁੱਕ ਸਮਾਰੋਹ ਅੱਜ ਸਵੇਰੇ 10.45 ਵਜੇ ਰਾਜ ਭਵਨ ਵਿਖੇ ਹੋਵੇਗਾ । ਡਾ: ਅਮਿਤ ਮਿੱਤਰਾ ਅਤੇ ਬ੍ਰਤਿਆ ਬਾਸੂ ਖਰਾਬ ਸਿਹਤ ਕਾਰਨ ਵਰਚੁਅਲੀ ਸਹੁੰ ਚੁੱਕਣਗੇ । ਇਸ ਤੋਂ ਪਹਿਲਾਂ ਟੀਐਮਸੀ ਨੇਤਾ ਬਿਮਨ ਬੈਨਰਜੀ ਨੂੰ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਸੀ।

43 MLAs of Mamata led TMC government
43 MLAs of Mamata led TMC government

ਅਮਿਤ ਮਿੱਤਰਾ, ਪਾਰਥ ਚੈਟਰਜੀ, ਸੁਬਰਤ ਮੁਖਰਜੀ, ਸਾਧਨ ਪਾਂਡੇ, ਜੋਤੀਪ੍ਰਿਯਾ ਮਲਿਕ, ਬ੍ਰਤਿਆ ਬਾਸੂ, ਬੰਕਿਮ ਚੰਦਰ ਹਾਜਰਾ, ਅਰੂਪ ਵਿਸ਼ਵਾਸ, ਮਲਯ ਘਟਕ, ਡਾ: ਮਾਨਸ ਭੁਈਆ, ਸੋਮੇਨ ਮਹਾਪਾਤਰਾ, ਉਜਵਲ ਵਿਸ਼ਵਾਸ, ਅਰੂਪ ਰਾਏ, ਫਿਰਹਾਦ ਹਕੀਮ, ਰਥੀਨ ਘੋਸ਼, ਡਾ. ਸ਼ਸ਼ੀ ਪਾਂਜਾ, ਚੰਦਰਨਾਥ ਸਿੰਘ, ਸ਼ੋਭਨਦੇਵ ਚੱਟੋਪਾਧਿਆਏ, ਪੁਲਕ ਰਾਏ, ਗੁਲਾਮ ਰੱਬਾਣੀ, ਵਿਪਲਵ ਮਿੱਤਰਾ, ਜਾਵੇਦ ਖਾਨ, ਸਪਨ ਦੇਬਨਾਥ ਅਤੇ ਸਿਦਿਕੁੱਲਾ ਚੌਧਰੀ ਨੂੰ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ।

ਬੇਚਾਰਮ ਮੰਨਾ, ਸੁਬਰਤ ਸਾਹਾ, ਹੁਮਾਯੂੰ ਕਬੀਰ, ਅਖਿਲ ਗਿਰੀ, ਚੰਦ੍ਰਿਮਾ ਭੱਟਾਚਾਰੀਆ, ਰਤਨਾ ਦੇ ਨਾਗ, ਸੰਧਿਆਰਾਣੀ ਟੁੱਡੂ 32, ਬੁਲੁ ਚਿਕ ਬਰਾਈ, ਸੁਜੀਤ ਬੋਸ ਅਤੇ ਇੰਦਰਨੀਲ ਸੇਨ ਸੁਤੰਤਰ ਚਾਰਜ (ਰਾਜ ਮੰਤਰੀ) ਦੀ ਜ਼ਿੰਮੇਵਾਰੀ ਮਿਲ ਸਕਦੀ ਹੈ । ਦਿਲੀਪ ਮੰਡਲ, ਅਖਰੂਜ਼ਮਾਨ, ਸ਼ਿਓਲੀ ਸਾਹਾ, ਸ੍ਰੀਕਾਂਤ ਮਹਤੋ, ਜੈਸਮੀਨ ਸ਼ਬੀਨਾ, ਵੀਰਵਾਹਾ ਹੰਸਦਾ, ਜੋਤਸਨਾ ਮੰਡੀ, ਮਨੋਜ ਤਿਵਾੜੀ ਅਤੇ ਪਰੇਸ਼ ਚੰਦਰ ਰਾਜ ਮੰਤਰੀ ਬਣ ਸਕਦੇ ਹਨ।

ਦੱਸ ਦੇਈਏ ਕਿ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ ਨੇ 213 ਸੀਟਾਂ ‘ਤੇ ਵੱਡੇ ਪੱਧਰ ‘ਤੇ ਜਿੱਤ ਹਾਸਿਲ ਕੀਤੀ । ਇਸ ਦੇ ਨਾਲ ਹੀ ਭਾਜਪਾ ਨੇ 77 ਸੀਟਾਂ ਜਿੱਤੀਆਂ । ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਨੇ 5 ਮਈ ਨੂੰ ਤੀਜੀ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕੀ।

ਇਹ ਵੀ ਦੇਖੋ: Oxygen ਦੀ ਕਿੱਲਤ ਨਾਲ ਜੂਝਣ ਵਾਲੇ ਬੱਸ ਇਹ ਨੰਬਰ ਲਾਉਣ, ਫਰੀ ਆਕਸੀਜਨ ਆਟੋ ਐਂਬੁਲੈਂਸ ਦੀ ਸ਼ੁਰੂਆਤ

The post ਮਮਤਾ ਬੈਨਰਜੀ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਰੋਹ ਅੱਜ, ਇਹ 43 ਵਿਧਾਇਕ ਚੁੱਕਣਗੇ ਸਹੁੰ appeared first on Daily Post Punjabi.



Previous Post Next Post

Contact Form