ਕ੍ਰਿਕਟਰ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਪਾਰਟੀ ਉਪਰ ਉਠਾਏ ਗਏ ਸਵਾਲਾਂ ਤੋਂ ਪੰਜਾਬ ਕਾਂਗਰਸ ਦੇ ਕਈ ਨੇਤਾ ਨਾਖੁਸ਼ ਹਨ ਅਤੇ ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਵੀ ਕਾਰਵਾਈ ਲਈ ਦਬਾਅ ਪਾ ਰਹੇ ਹਨ। ਜਿਸ ਕਾਰਨ ਆਗੂਆਂ ਦੀਆਂ ਬੈਠਕਾਂ ਹੋ ਰਹੀਆਂ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਦੀ ਬਿਆਨਬਾਜ਼ੀ ਨਾਲ ਨੁਕਸਾਨ ਝੱਲਣਾ ਪੈ ਸਕਦਾ ਹੇ। ਇਸ ਲਈ ਸਿੱਧੂ ਖਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਠੋਸ ਫੇਸਲਾ ਲੈਣਾ ਚਾਹੀਦਾ ।
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਵੱਲੋਂ ਲਗਾਤਾਰ ਬਿਆਨਬਾਜ਼ੀ ਕਰਨਾ ਗਲਤ ਹੈ। ਸਿੱਧੂ ਦੀ ਬਿਆਨਬਾਜੀ ਬਾਰੇ ਹਾਈਕਮਾਂਡ ਨੂੰ ਜਾਣਕਾਰੀ ਅਤੇ ਅਗਲੀ ਕਾਰਵਾਈ ਹਾਈਕਮਾਂਡ ਦੇ ਹੁਕਮਾਂ ਤੇ ਹੀ ਹੋਵੇਗੀ ।
ਸਿੱਧੂ ਦੀ ਬਿਆਨਬਾਜੀ ਅਤੇ ਟਵੀਟਸ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਜਿਹੜੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਭੇਜੀ ਜਾ ਰਹੀ ਹੈ। ਰਿਪੋਰਟ ਵਿੱਚ ਮੁੱਖ ਘਟਨਾਵਾਂ ਤੇ ਬਿਆਨਬਾਜ਼ੀ ਦੀ ਜਾਣਕਾਰੀ ਦਿੱਤੀ ਜਾਵੇਗੀ । ਇਸ ਵਿੱਚ 8 ਪੁਆਇੰਟ ਹਨ , ਜਿਸ ਵਿੱਚ ਸਿੱਧੂ ਨੇ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਹਨ।
source https://punjabinewsonline.com/2021/05/05/%e0%a8%b8%e0%a8%bf%e0%a9%b1%e0%a8%a7%e0%a9%82-%e0%a8%96%e0%a8%bf%e0%a8%b2%e0%a8%be%e0%a8%ab%e0%a8%bc-%e0%a8%aa%e0%a9%b0%e0%a8%9c%e0%a8%be%e0%a8%ac-%e0%a8%95%e0%a8%be%e0%a8%82%e0%a8%97%e0%a8%b0/