ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ਵਿੱਚ ਉਮਰਕੈਦ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਦੀ ਜਮਾਨਤ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਾਰਜ ਕਰ ਦਿੱਤੀ ਹੈ। ਜਸਟਿਸ ਅਲਕਾ ਸਰੀਨ ਨੇ ਅਰਜੀ ਖਾਰਿਜ ਕਰਦੇ ਹੋਏ ਕਿਹਾ ਕਿ ਹਵਾਰਾ ਉਪਰ ਗੰਭੀਰ ਦੋਸ਼ ਅਤੇ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜਾ ਦਿੱਤੀ ਗਈ ਹੈ । ਅਜਿਹੇ ਵਿੱਚ ਪੱਕੀ ਜਮਾਨਤ ਦਾ ਲਾਭ ਨਹੀਂ ਦਿੱਤਾ ਜਾ ਸਕਦਾ ।
ਹਵਾਰਾ ਦੇ ਵਕੀਲਾਂ ਵੱਲੋਂ ਦਾਇਰ ਕੀਤੀ ਅਰਜੀ ‘ਚ ਕਿਹਾ ਗਿਆ ਸੀ ਕਿ ਉਸਨੇ ਖਿਲਾਫ਼ 11 ਜੁਲਾਈ 2005 ਨੂੰ ਦੇਸ਼ ਦੇ ਖਿਲਾਫ਼ ਬਗਾਵਤ ਕਰ ਕੇ ਯੁੱਧ ਦੀ ਤਿਆਰੀ ਕਰਨ ਅਤੇ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ਾਂ ਤਹਿਤ ਚੰਡੀਗੜ੍ਹ ਸੈਕਟਰ 17 ਦੇ ਥਾਣੇ ‘ਚ ਮੁਕੱਦਮਾ ਦਰਜ ਕੀਤਾ ਗਿਆ ਸੀ । ਇਸ ਮਾਮਲੇ ਵਿੱਚ ਹਾਲੇ ਤੱਕ ਸੁਣਵਾਈ ਸੁਰੂ ਨਹੀਂ ਹੋਈ ਜਦਕਿ ਬਾਕੀ ਮੁਲਜਿ਼ਮਾਂ ਨੂੰ 27 ਮਈ 2010 ਨੂੰ ਬਰੀ ਕਰ ਦਿੱਤਾ ਸੀ । ਪੈਰੋਲ ਦਾ ਲਾਭ ਦਿੱਤੇ ਜਾਣ ਨੂੰ ਲੈ ਕੇ ਦਾਖਿਲ ਕੀਤਾ ਇਸ ਅਰਜੀ ਵਿੱਚ ਉਹ ਜਮਾਨਤ ਦੀ ਮੰਗ ਕਰ ਰਿਹਾ ਸੀ ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਮਾਨਤ ਦਾ ਵਿਰੋਧ ਕਰਦੇ ਹੋਏ ਕਿਹਾ ਗਿਆ ਕਿ ਜਗਤਾਰ ਸਿੰਘ ਹਵਾਰਾ ਖਤਰਨਾਕ ਅਪਰਾਧੀ ਹੈ ਅਤੇ ਇਸ ਖਿਲਾਫ਼ 37 ਅਪਰਾਧਿਕ ਮਾਮਲੇ ਦਰਜ ਹਨ।
source https://punjabinewsonline.com/2021/05/05/jagtar-singh-hawara/