ਲਖਨਊ – ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਜਿਲ੍ਹਾ ਪ੍ਰਸ਼ਾਸਨ ਨੇ ਤਿੰਨ ਸਥਾਨਕ ਪੱਤਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਉਹ ਜਾਣਕਾਰੀਆਂ ਦਾ ਸਰੋਤ ਪੁੱਛਿਆ ਜਿਸਦੇ ਆਧਾਰ ਤੇ ਦੂਜੇ ਜਿਲ੍ਹੇ ‘ਚ ਆਕਸੀਜਨ ਭੇਜੇ ਜਾਣ ਦੀ ਖ਼ਬਰਾਂ ਪ੍ਰਕਾਸਿ਼ਤ ਕੀਤੀਆਂ ਗਈਆਂ ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਿਕ ਉਹਨਾਂ ਰਿਪੋਰਟਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਜਿ਼ਲ੍ਹੇ ਦੇ ਸਿਹਤ ਐਮਰਜੈਂਸੀ ਦੇ ਦੌਰਾਨ 20 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਰਾਇਬਰੇਲੀ ਦੇ ਨੇੜਲੇ ਜਿਲ੍ਹੇ ਕਾਨਪੁਰ ਭੇਜੀ ਗਈ ।
ਜਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਨਿਊਜ ਰਿਪੋਰਟਸ ਵਿੱਚ ਲਗਾਏ ਗਏ ਦੋਸ਼ ਆਧਾਰਹੀਨ ਤੇ ਝੂਠੇ ਹਨ।
ਪ੍ਰਸ਼ਾਸਨ ਨੇ ਦੋ ਪੱਤਰਕਾਰਾਂ ਸਿ਼ਵਮ ਕੁਮਾਰ (ਡੇਲੀ ਨਿਊਜ ) ਅਤੇ ਅਨੁੱਜ ਅਵਸਥੀ (ਕੈਨਵਿਜ ਟਾਈਮਜ ) ਤੋਂ ਇਹਨਾਂ ਖ਼ਬਰਾਂ ਨੂੰ ਪ੍ਰਕਾਸ਼ਤ ਕਰਨ ਸਬੰਧੀ ਜਾਣਕਾਰੀ ਮੰਗੀ ਹੈ।
ਤੀਜੇ ਪੱਤਰਕਾਰ ਦੁਰਗੇਸ਼ ਸਿੰਘ ਹਨ ਜਿਹੜੇ ਲੋਕਲ ਅਖ਼ਬਾਰ ਰਾਸ਼ਟਰੀ ਕਵੱਚ ਲਈ ਕੰਮ ਕਰਦੇ ਹਨ। ਕਾਨਪੁਰ ਵਿੱਚ ਅਕਾਸੀਜਨ ਦੀ ਘਾਟ ਉਪਰ ਇੱਕ ਲੇਖ ਫੇਸਬੁੱਕ ‘ਤੇ ਸ਼ੇਅਰ ਕਰਨ ਦੇ ਮਾਮਲੇ ਵਿੱਚ ਉਸ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।
ਜਾਰੀ ਕੀਤੇ ਨੋਟਿਸ ‘ਚ ਕਿਹਾ ਹੈ ਕਿ ਉਹਨਾ ਦੀ ਖ਼ਬਰਾਂ ਅਤੇ ਟਿੱਪਣੀਆਂ ਜਨਤਾ ਵਿੱਚ ਭਰਮ ਅਤੇ ਝੂਠਾ ਪ੍ਰਚਾਰ ਫੈਲਾਉਣ ਦੇ ਲਈ ਹਨ ਜੋ ਕਿ ਸੂਚਨਾ ਟੈਕਨਾਲੋਜੀ ਨਿਯਮ 2000 ਦੀ ਧਾਰਾ 66-ਏ ਦਾ ਉਲੰਘਣ ਹੈ।
source https://punjabinewsonline.com/2021/05/05/%e0%a8%86%e0%a8%95%e0%a8%b8%e0%a9%80%e0%a8%9c%e0%a8%a8-%e0%a8%b9%e0%a9%8b%e0%a8%b0-%e0%a8%9c%e0%a8%bf%e0%a8%b2%e0%a9%8d%e0%a8%b9%e0%a9%87-%e0%a8%9a-%e0%a8%ad%e0%a9%87%e0%a8%9c%e0%a8%a3/