
ਕੋਰੋਨਾ ਮਹਾਂਮਾਰੀ ਦੌਰਾਨ ਸਿੰਗਾਪੁਰ ‘ਚ ਭਾਰਤੀ ਮੂਲ ਦੀ 41 ਸਾਲਾ ਔਰਤ ਨੂੰ ਮਾਸਕ ਨਾ ਪਾਉਣ ‘ਤੇ ਦੋ ਹਫ਼ਤਿਆਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਜੇਲ੍ਹ ਗਈ ਮਹਿਲਾ ‘ਤੇ ਦੋ ਹਜ਼ਾਰ ਡਾਲਰ (ਕਰੀਬ ਡੇਢ ਲੱਖ ਰੁਪਏ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਮਹਿਲਾ ਦਾ ਇਕ ਸਾਲ ਪਹਿਲਾਂ ਘਰੋਂ ਬਾਹਰ ਬਗ਼ੈਰ ਮਾਸਕ ਦੇ ਬਣਾਇਆ ਗਿਆ ਇਕ ਵੀਡੀਓ ਵਾਇਰਲ ਹੋ ਗਿਆ ਸੀ। ਬਾਅਦ ‘ਚ ਇਸ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਕੇਸ ਚਲਾਇਆ ਜਾ ਰਿਹਾ ਸੀ। ਮਹਿਲਾ ਨੇ ਵੀਡੀਓ ‘ਚ ਇਹ ਵੀ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਆਜ਼ਾਦ ਹੈ। ਨਾਲ ਹੀ ਇਸ ਦੌਰਾਨ ਉਸ ਨੇ ਆਪਣਾ ਪਤਾ ਬਦਲਿਆ ਤੇ ਇਸ ਦੀ ਸੂਚਨਾ ਵੀ ਪੁਲਿਸ ਨੂੰ ਨਹੀਂ ਦਿੱਤੀ। ਹੁਣ ਇਸ ਮਾਮਲੇ ‘ਚ ਸੁਣਵਾਈ ਪੂਰੀ ਹੋਣ ‘ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
source https://punjabinewsonline.com/2021/05/08/%e0%a8%b8%e0%a8%bf%e0%a9%b0%e0%a8%97%e0%a8%be%e0%a8%aa%e0%a9%81%e0%a8%b0-%e0%a8%9a-%e0%a8%ae%e0%a8%be%e0%a8%b8%e0%a8%95-%e0%a8%a8%e0%a8%be-%e0%a8%aa%e0%a8%be%e0%a8%89%e0%a8%a3-%e0%a8%a4%e0%a9%87/
Sport:
PTC News