PM ਮੋਦੀ ਨੂੰ ਲੱਗਿਆ ਵੱਡਾ ਝਟਕਾ, ਚਾਚੀ ਨਰਮਦਾਬੇਨ ਦਾ ਕੋਰੋਨਾ ਕਾਰਨ ਦਿਹਾਂਤ

PM Modi aunt Narmadaben: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਾਚੀ ਨਰਮਦਾਬੇਨ ਮੋਦੀ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਕਾਫੀ ਕੋਸ਼ਿਸ਼ ਦੇ ਬਾਅਦ ਵੀ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ । ਨਰਮਦਾਬੇਨ (80) ਆਪਣੇ ਬੱਚਿਆਂ ਨਾਲ ਸ਼ਹਿਰ ਦੇ ਨਿਊ ਰਾਣੀਪ ਖੇਤਰ ਵਿੱਚ ਰਹਿੰਦੀ ਸੀ।

PM Modi aunt Narmadaben
PM Modi aunt Narmadaben

ਇਸ ਸਬੰਧੀ ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕ੍ਰਮਣ ਨਾਲ ਤਬੀਅਤ ਵਿਗੜਨ ‘ਤੇ ਸਾਡੀ ਚਾਚੀ ਨਰਮਦਾਬੇਨ ਨੂੰ ਤਕਰੀਬਨ 10 ਦਿਨ ਪਹਿਲਾਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪ੍ਰਹਿਲਾਦ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਅਹਿਮਦਾਬਾਦ ਹਸਪਤਾਲ ਵਿੱਚ ਆਖਰੀ ਸਾਹ ਲਏ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਚਾਚੀ ਦੇ ਪਤੀ ਜਗਜੀਵਨਦਾਸ ਪ੍ਰਧਾਨ ਮੰਤਰੀ ਦੇ ਪਿਤਾ ਦਮੋਦਰਦਾਸ ਦਾ ਭਰਾ ਸੀ ਅਤੇ ਕਈ ਸਾਲ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ ਸੀ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੀ ਚਾਚੀ ਦੇ ਦਿਹਾਂਤ ‘ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਾਚੀ ਸ੍ਰੀਮਤੀ ਨਰਮਦਾਬੇਨ ਮੋਦੀ ਜੀ ਦੇ ਦਿਹਾਂਤ ਤੋਂ ਬਹੁਤ ਦੁੱਖ ਹੋਇਆ । ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਸ ਸਖਤ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਦੇਣ । ਨਿਮਰ ਸ਼ਰਧਾਂਜਲੀ !

ਇਹ ਵੀ ਦੇਖੋ: ਵੱਡੇ-ਵੱਡੇ Radio Yokis ਨੂੰ ਮਾਤ ਪਾਉਂਦੀ ਹੈ ਇਸ ਕੰਡਕਟਰ ਦੀ ਆਵਾਜ਼, ਗਰੀਬੀ ਨੇ ਬੱਸਾਂ ‘ਚ ਕੱਟਣ ਲਗਾ ‘ਤਾ ਟਿੱਕਟਾਂ

The post PM ਮੋਦੀ ਨੂੰ ਲੱਗਿਆ ਵੱਡਾ ਝਟਕਾ, ਚਾਚੀ ਨਰਮਦਾਬੇਨ ਦਾ ਕੋਰੋਨਾ ਕਾਰਨ ਦਿਹਾਂਤ appeared first on Daily Post Punjabi.



Previous Post Next Post

Contact Form