Assam earthquake: ਭਾਰਤ ਦਾ ਉੱਤਰ ਪੂਰਬੀ ਰਾਜ ਅਸਾਮ ਬੁੱਧਵਾਰ ਸਵੇਰੇ ਭੁਚਾਲ ਦੇ ਝਟਕਿਆਂ ਨਾਲ ਕੰਬ ਗਿਆ । ਦੱਸਿਆ ਜਾ ਰਿਹਾ ਹੈ ਕਿ ਖੇਤਰ ਵਿੱਚ ਰਿਕਟਰ ਪੈਮਾਨੇ ‘ਤੇ 6.4 ਤੀਬਰਤਾ ਦਾ ਭੂਚਾਲ ਆਇਆ ਸੀ । ਅਸਾਮ ਵਿੱਚ ਸ਼ੁਰੂ ਹੋਏ ਇਸ ਭੁਚਾਲ ਦੇ ਝਟਕੇ ਪੂਰੇ ਰਾਜ, ਉੱਤਰੀ ਬੰਗਾਲ ਅਤੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ । ਰਾਜ ਦੇ ਸਿਹਤ ਮੰਤਰੀ ਨੇ ਕਿਹਾ, ‘ਹਾਲ ਹੀ ਵਿੱਚ ਅਸਾਮ ਵਿੱਚ ਇੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਫਿਲਹਾਲ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।’
ਨੈਸ਼ਨਲ ਸੈਂਟਰ ਆਫ਼ ਸਿਸਮੋਲੋਜੀ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.4 ਸੀ । ਇਸਦੀ ਸ਼ੁਰੂਆਤ ਰਾਜ ਦੇ ਤੇਜਪੁਰ ਤੋਂ ਸ਼ੁਰੂ ਹੋਈ ਸੀ। ਸਿਸਮੋਲੋਜੀ ਸੈਂਟਰ ਅਨੁਸਾਰ ਭੂਚਾਲ ਦਾ ਪਹਿਲਾ ਝਟਕਾ ਸਵੇਰੇ 7:51 ਵਜੇ ਮਹਿਸੂਸ ਕੀਤਾ ਗਿਆ ਸੀ । ਰਿਪੋਰਟਾਂ ਅਨੁਸਾਰ ਇਸ ਵੱਡੇ ਭੂਚਾਲ ਤੋਂ ਬਾਅਦ ਤਕਰੀਬਨ 7:55 ਵਜੇ ਅਤੇ ਇਸ ਤੋਂ ਕੁਝ ਮਿੰਟਾਂ ਬਾਅਦ ਦੋ ਹੋਰ ਝਟਕੇ ਮਹਿਸੂਸ ਕੀਤੇ ਗਏ । ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਰਾਜ ਵਿੱਚ ਕਈ ਇਮਾਰਤਾਂ ਵਿੱਚ ਦਰਾੜਾਂ ਆ ਗਈਆਂ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਸਿੱਕਮ ਵਿੱਚ ਭੂਚਾਲ ਆਇਆ ਸੀ । ਰਿਪੋਰਟਾਂ ਦੱਸਦੀਆਂ ਹਨ ਕਿ ਉਸ ਸਮੇਂ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.4 ਮਾਪੀ ਗਈ ਸੀ। ਭਾਸ਼ਾ ਦੇ ਅਨੁਸਾਰ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਭੂਚਾਲ ਦੇ ਝਟਕੇ ਆਸਾਮ, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਭੂਚਾਲ ਦਾ ਕੇਂਦਰ ਭਾਰਤ-ਭੂਟਾਨ ਸਰਹੱਦ ਨੇੜੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
The post ਅਸਾਮ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, 6.4 ਰਹੀ ਤੀਬਰਤਾ, ਕਈ ਇਮਾਰਤਾਂ ‘ਚ ਪਈਆਂ ਦਰਾੜਾਂ appeared first on Daily Post Punjabi.