ਟਰੂਡੋ ਵੱਲੋਂ ਭਾਰਤ ਦੀ ਮਦਦ ਲਈ 1 ਕਰੋੜ ਡਾਲਰ ਦਾ ਐਲਾਨ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਨੂੰ 10 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਟਰੂਡੋ ਨੇ ਆਖਿਆ ਕਿ ਉਸ ਦੇਸ਼ ਦੇ ਹੈਲਥ ਕੇਅਰ ਸਿਸਟਮ ਦੀ ਮਦਦ ਲਈ ਇੰਡੀਅਨ ਰੈੱਡ ਕਰੌਸ ਨੂੰ ਕੈਨੇਡੀਅਨ ਰੈੱਡ ਕਰੌਸ ਰਾਹੀਂ ਇਹ ਰਕਮ ਪਹੁੰਚਾਈ ਜਾਵੇਗੀ। ਟਰੂਡੋ ਨੇ ਆਖਿਆ ਕਿ ਇਹ ਰਕਮ ਐਂਬੂਲੈਂਸ ਸਰਵਿਸਿਜ਼ ਤੇ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਖਰੀਦਣ ਲਈ ਹੋਵੇਗੀ। ਟਰੂਡੋ ਨੇ ਆਖਿਆ ਕਿ ਕਈ ਹੋਰ ਮੰਤਰੀ ਵੀ ਆਪਣੇ ਭਾਰਤੀ ਹਮਰੁਤਬਾ ਅਧਿਕਾਰੀਆਂ ਨਾਲ ਰਾਬਤਾ ਰੱਖ ਕੇ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਕੈਨੇਡਾ ਹੋਰ ਕਿਸ ਤਰ੍ਹਾਂ ਦੀ ਮਦਦ ਕਰ ਸਕਦਾ ਹੈ। ਅਮਰੀਕਾ, ਯੂਕੇ ਤੇ ਫਰਾਂਸ ਵੱਲੋਂ ਵੀ ਵੈਕਸੀਨ ਨਾਲ ਸਬੰਧਤ ਸਮੱਗਰੀ, ਵੈਂਟੀਲੇਟਰਜ਼, ਆਕਸੀਜ਼ਨ ਤੇ ਹੋਰ ਸਪਲਾਈ ਭਾਰਤ ਭੇਜਣ ਦਾ ਐਲਾਨ ਕੀਤਾ ਗਿਆ ਹੈ।



source https://punjabinewsonline.com/2021/04/28/%e0%a8%9f%e0%a8%b0%e0%a9%82%e0%a8%a1%e0%a9%8b-%e0%a8%b5%e0%a9%b1%e0%a8%b2%e0%a9%8b%e0%a8%82-%e0%a8%ad%e0%a8%be%e0%a8%b0%e0%a8%a4-%e0%a8%a6%e0%a9%80-%e0%a8%ae%e0%a8%a6%e0%a8%a6-%e0%a8%b2%e0%a8%88-1/
Previous Post Next Post

Contact Form