ਜੋ ਸੋਚਿਆ ਨਹੀਂ ਸੀ ਉਹ ਹੋ ਰਿਹਾ ਹੈ ਭਾਰਤ ‘ਚ, ਕੋਰੋਨਾ ਕਾਰਨ ਬਣੇ ਹਾਲਾਤਾਂ ਨੂੰ ਦੇਖ ਟੁੱਟਿਆ ਦਿਲ: WHO ਮੁਖੀ

WHO chief on Covid surge: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਸੁਨਾਮੀ ਆ ਗਈ ਹੈ । ਜਿਸ ਕਾਰਨ ਭਾਰਤ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਸਪਤਾਲਾਂ ਵਿੱਚ ਬੈੱਡਾਂ ਅਤੇ ਆਕਸੀਜਨ ਦੀ ਘਾਟ ਕਾਰਨ ਮਰੀਜ਼ ਦਮ ਤੋੜ ਰਹੇ ਹਨ। ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਭਾਰਤ ਦੀ ਮੌਜੂਦਾ ਸਥਿਤੀ ‘ਤੇ ਹੁਣ ਵਿਸ਼ਵ ਸਿਹਤ ਸੰਗਠਨ (WHO) ਦਾ ਬਿਆਨ ਆਇਆ ਹੈ। WHO ਦੇ ਚੀਫ ਟੇਡਰੋਸ ਅਡਾਨੋਮ ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ। ਇਹ ਹਾਲਾਤ ਦਿਲ ਤੋੜਨ ਵਾਲੇ ਹਨ।

WHO chief on Covid surge
WHO chief on Covid surge

ਟੇਡਰੋਸ ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਹੁਣ ਬਹੁਤ ਨਾਜ਼ੁਕ ਹੋ ਗਈ ਹੈ । ਅਸੀਂ ਕਿਸੇ ਸਥਿਤੀ ਲਈ ਕਹਿੰਦੇ ਹਾਂ ਕਿ ਇਹ ਦੁਖਦਾਈ ਹੈ, ਪਰ ਭਾਰਤ ਵਿੱਚ ਸਥਿਤੀ ਅੱਜ ਵੀ ਬਦਤਰ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਹਾਲੇ ਵੀ ਕੋਰੋਨਾ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ, ਪਰ ਭਾਰਤ ਦੀ ਸਥਿਤੀ ਦਿਲ ਦਹਿਲਾ ਦੇਣ ਵਾਲੀ ਹੈ।”

WHO chief on Covid surge

ਇਸ ਦੇ ਨਾਲ ਹੀ WHO ਮੁਖੀ ਨੇ ਭਾਰਤ ਵਿੱਚ ਕੋਰਨਾ ਵਾਇਰਸ ਦੇ ਤਾਜ਼ਾ ਵੱਧ ਰਹੇ ਮਾਮਲਿਆਂ ‘ਤੇ ਕਿਹਾ ਕਿ ਸੰਯੁਕਤ ਰਾਸ਼ਟਰ ਏਜੰਸੀ ਨੇ ਬਹੁਤ ਸਾਰੀਆਂ ਆਕਸੀਜਨ ਮਸ਼ੀਨਾਂ ਸਮੇਤ ਭਾਰਤ ਵਿੱਚ ਮਹੱਤਵਪੂਰਣ ਸਮੱਗਰੀ ਦੀ ਸਪਲਾਈ ਕੀਤੀ ਹੈ। WHO ਮੁਖੀ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਹਾਂਮਾਰੀ ਵਿਸ਼ਵ ਪੱਧਰ ‘ਤੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ WHO ਨੇ ਸੰਕਟ ਨਾਲ ਨਜਿੱਠਣ ਵਿੱਚ ਭਾਰਤ ਦੀ ਸਹਾਇਤਾ ਲਈ 2 ਹਜ਼ਾਰ ਤੋਂ ਵੱਧ ਜਵਾਨ ਤਾਇਨਾਤ ਕੀਤੇ ਹਨ ਅਤੇ ਇਹ ਟੀਕਾਕਰਨ ਸਮੇਤ ਵੱਖ-ਵੱਖ ਕੋਸ਼ਿਸ਼ਾਂ ਵਿੱਚ ਅਧਿਕਾਰੀਆਂ ਦੀ ਮਦਦ ਕਰ ਰਿਹਾ ਹੈ।

ਇਹ ਵੀ ਦੇਖੋ: ਮਰੀਜ਼ਾਂ ਨੂੰ 10-10 ਮਿੰਟ ਕਰਕੇ ਲਾਈ ਜਾ ਰਹੀ ਆਕਸੀਜਨ, ਪੰਜਾਬ ਦੇ ਹਾਲਤ ਹੋਏ ਬੱਦਤਰ, 27 ਸਾਲ ਦੇ ਮੁੰਡੇ ਦੀ ਮੌਤ

The post ਜੋ ਸੋਚਿਆ ਨਹੀਂ ਸੀ ਉਹ ਹੋ ਰਿਹਾ ਹੈ ਭਾਰਤ ‘ਚ, ਕੋਰੋਨਾ ਕਾਰਨ ਬਣੇ ਹਾਲਾਤਾਂ ਨੂੰ ਦੇਖ ਟੁੱਟਿਆ ਦਿਲ: WHO ਮੁਖੀ appeared first on Daily Post Punjabi.



source https://dailypost.in/news/international/who-chief-on-covid-surge/
Previous Post Next Post

Contact Form