PM ਮੋਦੀ ਦਾ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ‘ਤੇ ਵਾਰ, ਕਿਹਾ – ‘ਦੋਵਾਂ ਵਿਚਕਾਰ ਮੈਚ ਫਿਕਸ, ਕੀਤੇ ਇਕੱਠੇ ਰਹਿੰਦੇ ਨੇ ਤੇ ਕਿਤੇ ਵਿਰੁੱਧ ਲੜਦੇ ਨੇ’

Pm modi attacks congress and left : ਦੇਸ਼ ਦੇ ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਪੂਰੇ ਸਿਖਰਾਂ ‘ਤੇ ਹੈ। ਇਸ ਕੜੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਕੇਰਲਾ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਹਨ। ਇਸ ਮੁਹਿੰਮ ਦੌਰਾਨ ਉਨ੍ਹਾਂ ਨੇ ਕੇਰਲਾ ਦੇ ਪਲੱਕੜ ਵਿਖੇ ਪਹਿਲੀ ਰੈਲੀ ਨੂੰ ਸੰਬੋਧਨ ਕੀਤਾ ਹੈ। ਇੱਥੇ ਭਾਜਪਾ ਉਮੀਦਵਾਰ ਮੈਟਰੋਮੈਨ ਈ ਸ਼੍ਰੀਧਰਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਕੇਰਲਾ ਵਿੱਚ ਕਾਂਗਰਸ, ਲਿਫ਼ਟ ਅਤੇ ਭਾਜਪਾ ਤਿੰਨ ਪਾਰਟੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿਚ ਰੁੱਝੀਆਂ ਹੋਈਆਂ ਹਨ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਨੂੰ ਜ਼ੋਰਦਾਰ ਨਿਸ਼ਾਨਾ ਬਣਾਇਆ ਹੈ।

Pm modi attacks congress and left
Pm modi attacks congress and left

ਪੀਐਮ ਮੋਦੀ ਨੇ ਕਿਹਾ, “ਖੱਬੇਪੱਖੀ ਪਾਰਟੀਆਂ ਇੱਥੇ ਕਈ ਵਾਰ ਸੱਤਾ ਵਿੱਚ ਆਈਆਂ ਹਨ ਪਰ ਉਨ੍ਹਾਂ ਦੇ ਨੇਤਾ ਅਜੇ ਵੀ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਉਹ ਜੂਨੀਅਰ ਪੱਧਰ ਦੇ ਗੁੰਡੇ ਹੋਣ। ਰਾਜਨੀਤਿਕ ਵਿਰੋਧੀਆਂ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕੁੱਟਿਆ-ਮਾਰਿਆ ਜਾਂਦਾ ਹੈ, ਰਾਜਨੀਤੀ ਵਿੱਚ ਇਹ ਚੰਗਾ ਨਹੀਂ ਹੈ।” ਮੋਦੀ ਨੇ ਕਿਹਾ, “ਐਨਡੀਏ ਸਰਕਾਰ ਡਾਕਟਰੀ ਅਤੇ ਤਕਨੀਕੀ ਸਿੱਖਿਆ ਨੂੰ ਸਥਾਨਕ ਭਾਸ਼ਾ ਵਿੱਚ ਵੀ ਉਪਲਬਧ ਕਰਾਉਣ ਲਈ ਕੰਮ ਕਰ ਰਹੀ ਹੈ। ਐੱਨ ਡੀ ਏ ਸਮਾਜਿਕ ਨਿਆਂ ਨੂੰ ਅੱਗੇ ਵਧਾਉਣ ਲਈ ਕੰਮ ਕਰਨਾ ਜਾਰੀ ਰੱਖੇਗੀ, ਸਾਡਾ ਉਦੇਸ਼ ਸਰਵ ਵਿਆਪੀ ਵਿਕਾਸ ਹੈ ਕੇਰਲਾ ਅਤੇ ਸੈਰ ਸਪਾਟੇ ਦਾ ਨੇੜਲਾ ਸੰਬੰਧ ਹੈ, ਇਹ ਦੁਖਦ ਹੈ ਕਿ ਯੂਡੀਐਫ ਅਤੇ ਐਲਡੀਐਫ ਨੇ ਇੱਥੇ ਸੈਰ-ਸਪਾਟਾ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਜ਼ਿਆਦਾ ਕੰਮ ਨਹੀਂ ਕੀਤਾ।” ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਦਰਮਿਆਨ ਮੈਚ ਫਿਕਸਿੰਗ ਹੈ। ਇਹ ਦੋਵੇਂ ਪਾਰਟੀਆਂ ਕਿਤੇ ਇਕੱਠੀਆਂ ਰਹਿੰਦੀਆਂ ਹਨ, ਤੇ ਕੀਤੇ ਵਿਰੁੱਧ ਲੜਦੀਆਂ ਹਨ।

ਬੰਗਾਲ ਵਿੱਚ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਦਾ ਗੱਠਜੋੜ ਹੈ, ਜਦਕਿ ਕੇਰਲ ਵਿੱਚ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਰਹੀਆਂ ਹਨ। ਰੈਲੀ ਵਿੱਚ ਪੀਐਮ ਮੋਦੀ ਨੇ ਕਿਹਾ, “ਕੇਰਲ ਦੀ ਰਾਜਨੀਤੀ ਵਿੱਚ ਸਾਲਾਂ ਤੋਂ ਰੱਖਿਆ ਗਿਆ ਸਭ ਤੋਂ ਖਰਾਬ ਰਾਜ਼ UDF ਅਤੇ LDF ਵਿਚਾਲੇ ਦੋਸਤਾਨਾ ਸਮਝੌਤਾ ਸੀ।” ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਪੁੱਛ ਰਹੇ ਹਨ ਕਿ ਇਹ ਮੈਚ ਫਿਕਸਿੰਗ ਕੀ ਹੈ? 5 ਸਾਲ ਇੱਕ ਲੁੱਟਦਾ ਹੈ ਅਤੇ 5 ਸਾਲ ਦੂਜਾ ਲੁੱਟਦਾ ਹੈ। ਲੋਕ ਦੇਖ ਰਹੇ ਹਨ ਕਿ ਕਿਵੇਂ UDF ਅਤੇ LDF ਲੋਕਾਂ ਨੂੰ ਗੁੰਮਰਾਹ ਕਰਦੇ ਹਨ।” ਪੀਐਮ ਮੋਦੀ ਨੇ ਅੱਗੇ ਕਿਹਾ, “ਇਹ ਸਪੱਸ਼ਟ ਹੈ ਕਿ ਯੂਡੀਐਫ ਅਤੇ ਐਲਡੀਐਫ ਦੇ ਦੋ ਉਦੇਸ਼ ਹਨ, ਵੋਟ ਬੈਂਕ ਦੀ ਰਾਜਨੀਤੀ ਨੂੰ ਅੱਗੇ ਵਧਾਉਣਾ ਅਤੇ ਆਪਣੀਆਂ ਜੇਬਾਂ ਭਰਨਾ, ਸਾਡੀ ਸਰਕਾਰ ਖੇਤੀਬਾੜੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।” ਉਨ੍ਹਾਂ ਕਿਹਾ ਕੇ “ਬਹੁਤ ਸਾਲਾਂ ਤੱਕ ਸਰਕਾਰਾਂ ਨੇ ਐਮਐਸਪੀ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਸਾਡੀ ਸਰਕਾਰ ਨੇ ਕਿਸਾਨਾਂ ਲਈ ਐਮਐਸਪੀ ਵਧਾਉਣ ਦਾ ਮਾਣ ਪ੍ਰਾਪਤ ਕੀਤਾ।”

ਇਹ ਵੀ ਦੇਖੋ : ਪਹਿਲੀ ਅਪ੍ਰੈਲ ਤੋਂ ਮੁਲਾਜ਼ਮਾਂ ਦੀ ਡਿਊਟੀ 12 ਘੰਟੇ ਦੀ? ਹਰ 5 ਘੰਟੇ ਬਾਅਦ ਅੱਧੇ ਘੰਟੇ ਦੀ ਰੈਸਟ

The post PM ਮੋਦੀ ਦਾ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ‘ਤੇ ਵਾਰ, ਕਿਹਾ – ‘ਦੋਵਾਂ ਵਿਚਕਾਰ ਮੈਚ ਫਿਕਸ, ਕੀਤੇ ਇਕੱਠੇ ਰਹਿੰਦੇ ਨੇ ਤੇ ਕਿਤੇ ਵਿਰੁੱਧ ਲੜਦੇ ਨੇ’ appeared first on Daily Post Punjabi.



Previous Post Next Post

Contact Form