A.R. Rehman came on the heels of trolls : ਗਾਇਕ ਏ ਆਰ ਰਹਿਮਾਨ ਨੂੰ ਇੱਕ ਪ੍ਰੋਗਰਾਮ ਦੌਰਾਨ ਮਜ਼ਾਕ ਕਰਨਾ ਮਹਿੰਗਾ ਪੈ ਗਿਆ ਹੈ ਅਤੇ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਏ ਹਨ । ਦਰਅਸਲ ਏ ਆਰ ਰਹਿਮਾਨ ਆਪਣੇ ਕਿਸੇ ਗਾਣੇ ਦੀ ਪ੍ਰਮੋਸ਼ਨ ਦੇ ਲਈ ਇੱਕ ਪ੍ਰੋਗਰਾਮ ‘ਚ ਪਹੁੰਚੇ ਸਨ । ਜਿੱਥੇ ਉਨ੍ਹਾਂ ਨੇ ਮਜ਼ਾਕ ਮਜ਼ਾਕ ‘ਚ ਸਟੇਜ ਛੱਡ ਦਿੱਤਾ । ਪਰ ਲੋਕਾਂ ਨੂੰ ਉਨ੍ਹਾਂ ਦਾ ਇਹ ਰਵੱਈਆ ਪਸੰਦ ਨਹੀਂ ਆਇਆ ਜਿਸ ਤੋਂ ਬਾਅਦ ਉਨ੍ਹਾਂ ਦੀ ਜੰਮ ਕੇ ਅਲੋਚਨਾ ਹੋ ਰਹੀ ਹੈ । ਹੋਇਆ ਇੰਝ ਕਿ ਪ੍ਰਮੋਸ਼ਨ ਈਵੈਂਟ ਵਿਚ ਐਂਕਰਸ ਤਮਿਲ ਭਾਸ਼ਾ ਵਿਚ ਸਵਾਲ ਪੁੱਛ ਰਹੇ ਸਨ।
ਇਸ ਦੌਰਾਨ ਇਕ ਐਂਕਰ ਨੇ ਹਿੰਦੀ ’ਚ ਗੱਲ ਕੀਤੀ ਤੇ ਹਿੰਦੀ ਸੁਣ ਕੇ ਗਾਇਕ ਹੈਰਾਨ ਹੋ ਗਏ ਤੇ ਮੰਚ ਤੋਂ ਹੇਠਾਂ ਉਤਰ ਕੇ ਚਲੇ ਗਏ। ਹਾਲਾਂਕਿ ਜਾਂਦੇ-ਜਾਂਦੇ ਉਹ ਕਹਿ ਗਏ ਕਿ ਉਹ ਮਜ਼ਾਕ ਕਰ ਰਹੇ ਹਨ ਪਰ ਉਨ੍ਹਾਂ ਦਾ ਇਹ ਮਜ਼ਾਕ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਇਸਨੂੰ ਹਿੰਦੀ ਭਾਸ਼ਾ ਦਾ ਅਪਮਾਨ ਦੱਸਿਆ। ਗਾਇਕ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਏ ਆਰ ਰਹਿਮਾਨ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਬਾਲੀਵੁੱਡ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਪ੍ਰਸ਼ੰਸਕਾਂ ਵਲੋਂ ਵੀ ਉਹਨਾਂ ਨੂੰ ਬਹੁਤ ਪਿਆਰ ਮਿਲਦਾ ਹੈ।
The post A.R Rahman ਆਏ ਟ੍ਰੋਲਰਜ਼ ਦੇ ਨਿਸ਼ਾਨੇ ‘ਤੇ , ਇੱਕ ਪ੍ਰੋਗਰਾਮ ਦੌਰਾਨ ਮਜ਼ਾਕ ਕਰਨਾ ਮਹਿੰਗਾ appeared first on Daily Post Punjabi.