ਅਵਾਰਡ ਸ਼ੋਅ ‘Grammy Award’ ‘ਚ ਇੰਡੋ ਕੈਨੇਡੀਅਨ ਯੂ ਟਿਊਬ ਸਟਾਰ ਲਿਲੀ ਸਿੰਘ ਨੇ ਕਿਸਾਨਾਂ ਦੇ ਹੱਕ ‘ਚ ਚੁੱਕੀ ਆਵਾਜ਼

YouTube star Lilly Singh : ਦੁਨੀਆ ਦੇ ਸਭ ਤੋਂ ਵੱਡੇ ਅਵਾਰਡ ਗ੍ਰੈਮੀ ਅਵਾਰਡ (Grammy Award) ਜਿਸ ਉੱਤੇ ਹਰ ਇੱਕ ਦੀ ਨਜ਼ਰ ਰਹਿੰਦੀ ਹੈ । ਜੀ ਹਾਂ ਇਸ ਅਵਾਰਡ ‘ਚ ਵੀ ਕਿਸਾਨ ਦੇ ਹੱਕ ‘ਚ ਆਵਾਜ਼ ਗੂੰਜੀ ਹੈ। ਇੰਡੋ ਕੈਨੇਡੀਅਨ ਯੂ ਟਿਊਬ ਸਟਾਰ ਲਿਲੀ ਸਿੰਘ ਨੇ ਕਿਸਾਨਾਂ ਦੇ ਹੱਕ ‘ਚ ਸਮਰਥਨ ਕਰਦੇ ਹੋਏ “I stand with farmers” ਦਾ ਮਾਸਕ ਪਾ ਕੇ ਰੈਡ ਕਾਰਪੇਟ ‘ਤੇ ਆਈ। ਉਨ੍ਹਾਂ ਨੇ ਆਪਣੀ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤੀਆਂ ਨੇ ਤੇ ਨਾਲ ਹੀ ਲਿਖਿਆ ਹੈ- ‘ਮੈਂ ਜਾਣਦੀ ਹਾਂ ਕਿ ਰੈੱਡ ਕਾਰਪੇਟ / ਐਵਾਰਡ ਸ਼ੋਅ ਦੀਆਂ ਤਸਵੀਰਾਂ ਹਮੇਸ਼ਾਂ ਸਭ ਤੋਂ ਵੱਧ ਕਵਰੇਜ ਪ੍ਰਾਪਤ ਕਰਦੀਆਂ ਹਨ।

ਸੋ ਇੱਥੇ ਆਓ ਮੀਡੀਆ … ਇਸ ਨਾਲ ਚੱਲਣ ਲਈ ਸੁਤੰਤਰ ਹਾਂ.. #IStandWithFarmers #Grammys’ । ਇਹ ਪੋਸਟ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਲਿਲੀ ਸਿੰਘ ਦੀ ਤਾਰੀਫ ਕਰਦੇ ਹੋਏ ਪੰਜਾਬੀ ਐਕਟਰ ਤੇ ਗਾਇਕ ਜਗਦੀਪ ਰੰਧਾਵਾ ਨੇ ਲਿਖਿਆ ਹੈ- ‘ਇਹ ਹੈ ਇੰਡੋ ਕੈਨੇਡੀਅਨ ਯੂ ਟਿਊਬ ਸਟਾਰ ਲਿਲੀ ਸਿੰਘ। ਦੁਨੀਆਂ ਦੇ ਸਭ ਤੋਂ ਵੱਡੇ ਅਵਾਰਡ ਗ੍ਰੈਮੀ ਸ਼ੋਅ ਵਿੱਚ “ਮੈਂ ਕਿਸਾਨਾਂ ਦੇ ਨਾਲ ਖੜੀ ਹਾਂ” ਨਾਮ ਦਾ ਮਾਸਕ ਪਾ ਕੇ ਪਹੁੰਚੀ’। ਦੱਸ ਦਈਏ ਪੰਜਾਬੀ ਮੂਲ ਦੀ ਲਿਲੀ ਸਿੰਘ ਯੂ-ਟਿਊਬ ਨਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਔਰਤ ਹੈ।

YouTube star Lilly Singh
YouTube star Lilly Singh

ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੰਜਾਬੀ ਗਾਇਕਾ ਨੇ ਲਿਲੀ ਦੇ ਇਸ ਕੰਮ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ। ਪੰਜਾਬੀ ਗਾਇਕਾ , kaur B , ਰੇਸ਼ਮ ਸਿੰਘ ਅਨਮੋਲ , ਜੋਰਾ ਰੰਧਾਵਾ , ਮੋਨਿਕਾ ਗਿੱਲ ਆਇਦ ਸਭ ਗਾਇਕਾ ਨੇ ਉਸਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਦੱਸ ਦੇਈਏ ਕਿ ਪਿਛਲੇ ਕਾਫੀ ਸਮੇ ਤੋਂ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਦੇ ਹੱਕ ਦੇ ਵਿੱਚ ਦੇਸ਼ਾ ਵਿਦੇਸ਼ਾ ਦੇ ਬਹੁਤ ਸਾਰੇ ਗਾਇਕ ਆਏ ਹਨ। ਸੋਸ਼ਲ ਮੀਡੀਆ ਦੇ ਰਾਹੀਂ ਵੀ ਬਹੁਤ ਸਾਰੇ ਗਾਇਕ ਤੇ ਅਦਾਕਾਰ ਕਿਸਾਨਾਂ ਨੂੰ ਸੁਪੋਰਟ ਕਰ ਰਹੇ ਹਨ।

ਇਹ ਵੀ ਦੇਖੋ : ਕੋਰੋਨਾ ਦੀ ਦੂਜੀ ਲਹਿਰ ‘ਤੇ ਪੰਜਾਬੀਆਂ ਨੂੰ ਨਹੀਂ ਯਕੀਨ? ਕਹਿੰਦੇ ‘ਸਰਕਾਰਾਂ ਭਖੰਡ ਕਰਦੀਆਂ ਨੇ’

The post ਅਵਾਰਡ ਸ਼ੋਅ ‘Grammy Award’ ‘ਚ ਇੰਡੋ ਕੈਨੇਡੀਅਨ ਯੂ ਟਿਊਬ ਸਟਾਰ ਲਿਲੀ ਸਿੰਘ ਨੇ ਕਿਸਾਨਾਂ ਦੇ ਹੱਕ ‘ਚ ਚੁੱਕੀ ਆਵਾਜ਼ appeared first on Daily Post Punjabi.



source https://dailypost.in/news/entertainment/youtube-star-lilly-singh/
Previous Post Next Post

Contact Form