ਜਰਮਨੀ ਤੇ ਇਟਲੀ ਸਣੇ 5 ਦੇਸ਼ਾਂ ਨੇ ਲਗਾਈ AstraZeneca ਦੀ ਕੋਰੋਨਾ ਵੈਕਸੀਨ ‘ਤੇ ਪਾਬੰਦੀ, WHO ਨੇ ਕਿਹਾ…

Germany Italy France suspend: ਵਿਸ਼ਵ ਸਿਹਤ ਸੰਗਠਨ (WHO) ਅਤੇ ਦਵਾਈਆਂ ‘ਤੇ ਨਜ਼ਰ ਰੱਖਣ ਵਾਲੀ ਯੂਰਪੀਅਨ ਸੰਸਥਾ ਵੱਲੋਂ AstraZeneca ਵੈਕਸੀਨ ਦੇ ਸੁਰੱਖਿਅਤ ਹੋਣ ਦੀ ਗੱਲ ਕਹੇ ਜਾਣ ਦੇ ਬਾਵਜੂਦ ਯੂਰਪੀਅਨ ਯੂਨੀਅਨ (EU) ਦੇ ਸਭ ਤੋਂ ਵੱਡੇ ਦੇਸ਼ਾਂ ਨੇ ਖੂਨ ਦੇ ਜੰਮ ਜਾਣ ਦਾ ਖਦਸ਼ਾ ਜਤਾਉਂਦਿਆਂ ਕਈ ਹੋਰ ਦੇਸ਼ਾਂ ਦੀ ਤਰ੍ਹਾਂ ਸੋਮਵਾਰ ਤੋਂ ਐਸਟ੍ਰਾਜ਼ੇਨੇਕਾ ਵੈਕਸੀਨ ਦੀ ਵਰਤੋਂ ਬੰਦ ਕਰ ਦਿੱਤੀ ਹੈ। ਕਈ ਦੇਸ਼ਾਂ ਵੱਲੋਂ AstraZeneca Vaccine ਦੀ ਵਰਤੋਂ ਬੰਦ ਕਰ ਦੇਣ ਦੀ ਗੱਲ ਕਹੇ ਜਾਣ ਤੋਂ ਬਾਅਦ ਦੋਵੇਂ ਸੰਗਠਨ ਇਸ ਹਫਤੇ ਵਿਸ਼ੇਸ਼ ਬੈਠਕਾਂ ਕਰਨਗੇ।

Germany Italy France suspend
Germany Italy France suspend

ਦਰਅਸਲ, ਵੈਕਸੀਨ ਦੀ ਵਰਤੋਂ ਨੂੰ ਇਸ ਤਰ੍ਹਾਂ ਬੰਦ ਕਰਨਾ ਵਿਸ਼ਵਵਿਆਪੀ ਟੀਕਾਕਰਨ ਮੁਹਿੰਮ ਨੂੰ ਇੱਕ ਵੱਡਾ ਝਟਕਾ ਹੈ, ਕਿਉਂਕਿ ਮਾਹਰਾਂ ਦੇ ਅਨੁਸਾਰ ਦੁਨੀਆ ਭਰ ਵਿੱਚ 26 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕੀ ਹੈ ਤੇ ਵਿਸ਼ਵਿਆਪੀ ਅਰਥ ਵਿਵਸਥਾ ਨੂੰ ਹਿਲਾਉਣ ਵਾਲੀ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਯੂਰਪੀਅਨ ਯੂਨੀਅਨ ਦੇ ਤਿੰਨ ਸਭ ਤੋਂ ਵੱਡੇ ਦੇਸ਼ਾਂ ਜਰਮਨੀ, ਇਟਲੀ ਅਤੇ ਫਰਾਂਸ ਨੇ ਸੋਮਵਾਰ ਨੂੰ ਇਸ ਟੀਕੇ ਦੀ ਵਰਤੋਂ ਬੰਦ ਕਰ ਦਿੱਤੀ ਅਤੇ ਉਸ ਤੋਂ ਬਾਅਦ ਸਪੇਨ, ਪੁਰਤਗਾਲ, ਸਲੋਵੇਨੀਆ ਅਤੇ ਲਾਤਵੀਆ ਵਿੱਚ ਇਸ ਵਿੱਚ ਸ਼ਾਮਿਲ ਹੋ ਗਏ। ਐਸਟਰਾਜ਼ੇਨੇਕਾ ਵੈਕਸੀਨ ਦੀ ਵਰਤੋਂ ਨੂੰ ਸਿਰਫ ਯੂਰਪੀਅਨ ਦੇਸ਼ਾਂ ਨੇ ਹੀ ਨਹੀਂ, ਬਲਕਿ ਇੰਡੋਨੇਸ਼ੀਆ ਨੇ ਵੀ ਇਸ ਦੀ ਵਰਤੋਂ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ।

Germany Italy France suspend

ਇਸ ਸਬੰਧੀ WHO ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਕਿਹਾ, “ਅਸੀਂ ਨਹੀਂ ਚਾਹੁੰਦੇ ਕਿ ਲੋਕ ਘਬਰਾਹਟ ਦਾ ਸ਼ਿਕਾਰ ਹੋਣ, ਅਸੀਂ ਫਿਲਹਾਲ ਹੀ ਸਿਫਾਰਿਸ਼ ਕਰਾਂਗੇ ਕਿ ਸਾਰੇ ਦੇਸ਼ ਐਸਟ੍ਰਾਜ਼ੇਨੇਕਾ ਟੀਕਾ ਦੀ ਵਰਤੋਂ ਕਰਦੇ ਰਹਿਣ।” ਬਹੁਤ ਸਾਰੇ ਦੇਸ਼ਾਂ ਤੋਂ ਖੂਨ ਜੰਮਣ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੰਦੇ ਹੋਏ ਸੌਮਿਆ ਸਵਾਮੀਨਾਥਨ ਨੇ ਕਿਹਾ, “ਹੁਣ ਤੱਕ ਇਨ੍ਹਾਂ ਘਟਨਾਵਾਂ ਤੇ ਵੈਕਸੀਨ ਵਿਚਾਲੇ ਕੋਈ ਸਬੰਧ ਨਹੀਂ ਦਿਖਾਈ ਦਿੱਤਾ।”

ਇਹ ਵੀ ਦੇਖੋ: ਇਸ Punjabi ਕੋਲ ਹੈ Maharaja Ranjit Singh ਦਾ ਅਨਮੋਲ ਖਜ਼ਾਨਾ, ਹੈ ਕੋਈ ਕਦਰਦਾਨ ਜੋ ਸਾਂਭ ਸਕੇ

The post ਜਰਮਨੀ ਤੇ ਇਟਲੀ ਸਣੇ 5 ਦੇਸ਼ਾਂ ਨੇ ਲਗਾਈ AstraZeneca ਦੀ ਕੋਰੋਨਾ ਵੈਕਸੀਨ ‘ਤੇ ਪਾਬੰਦੀ, WHO ਨੇ ਕਿਹਾ… appeared first on Daily Post Punjabi.



source https://dailypost.in/news/international/germany-italy-france-suspend/
Previous Post Next Post

Contact Form