ਡੈਬਿਊ ਐਲਬਮ ‘ਸੋਨਾਗਾਚੀ-ਏ ਲਵ ਸਟੋਰੀ’ ਨਾਲ ਤਹਿਲਕਾ ਮਚਾਉਣ ਜਾ ਰਹੀ ਅਫ਼ਸਾਨਾ ਖਾਨ

Afsana khan new album: ਸਿੰਗਰ ਅਫ਼ਸਾਨਾ ਖਾਨ ਹੁਣ ਬਹੁਤ ਜਲਦ ਆਪਣੀ ਡੈਬਿਊ ਐਲਬਮ ਲੈ ਕੇ ਆ ਰਹੀ ਹੈ। ਇਸ ਐਲਬਮ ਨੂੰ ਸ਼੍ਰੀ ਬਰਾੜ ਪੇਸ਼ ਕਰ ਰਹੇ ਹਨ। ਐਲਬਮ ਦੇ ਵਿੱਚ ਪੰਜ ਗੀਤ ਹੋਣਗੇ ਜਿਸ ਨੂੰ ਸ਼੍ਰੀ ਬਰਾੜ ਨੇ ਹੀ ਲਿਖਿਆ ਹੈ। ਅਫਸਾਨਾ ਖਾਨ ਦੀ ਇਸ ਡੈਬਿਊ ਐਲਬਮ ਦਾ ਨਾਮ ਹੈ ‘ਸੋਨਾਗਾਚੀ-ਏ ਲਵ ਸਟੋਰੀ’। ਐਲਬਮ ਦੀ ਫਸਟ ਲੁਕ ਵਾਲਾ ਪੋਸਟਰ ਅਫਸਾਨਾ ਨੇ ਆਪਣੇ ਸੋਸ਼ਲ ਤੇ ਸ਼ੇਅਰ ਕੀਤਾ ਹੈ

Afsana khan new album
Afsana khan new album

ਸ਼ੇਅਰ ਕਰਦੇ ਹੋਏ ਲਿਖਿਆ ਹੈ, “ਅਸੀਂ ਪੰਜ ਗੀਤਾਂ ਵਾਲੀ ਐਲਬਮ ਲੈ ਕੇ ਆ ਰਹੇ ਹਾਂ, ਉਮੀਦ ਹੈ ਤਹਾਨੂੰ ਪਸੰਦ ਆਏਗੀ। ਬਹੁਤ ਜਲਦ ਟਰੈਕ ਤੇ ਉਨ੍ਹਾਂ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹਾਂ। ਇੱਕ ਸ਼ੇਅਰ ਵੀਡੀਓ ਵਿੱਚ ਵੀ ਅਫਸਾਨਾ ਨੇ ਕਿਹਾ ਕਿ ਇਹ ਐਲਬਮ ਬਹੁਤ ਜਿਆਦਾ ਅਲੱਗ ਹੋਣ ਵਾਲੀ ਹੈ। ਸ਼੍ਰੀ ਬਰਾੜ ਨੇ ਬਹੁਤ ਹਟਕੇ ਕੰਮ ਕੀਤਾ ਹੈ ਤੁਹਾਨੂੰ ਸਭ ਨੂੰ ਸ਼੍ਰੀ ਦਾ ਇੱਕ ਨਾਵਾਂ ਅੰਦਾਜ਼ ਇਸ ਐਲਬਮ ਰਾਹੀਂ ਸੁਣਨ ਨੂੰ ਮਿਲੇਗਾ।

ਹੁਣ ਤੱਕ ਸਭ ਨੇ ਅਫਸਾਨਾ ਨੂੰ ਜ਼ਿਆਦਾਤਰ ਚੱਕਵੇਂ ਗਾਣਿਆਂ ਦੇ ਵਿੱਚ ਸੁਣਿਆ ਹੈ, ਪਰ ਇਸ ਐਲਬਮ ਰਾਹੀਂ ਅਫਸਾਨਾ ਦਾ ਵੱਖਰਾ ਰੋਮਾਂਟਿਕ ਗੀਤਾਂ ਵਾਲਾ ਅੰਦਾਜ਼ ਦਿਖੇਗਾ। ਅਫਸਾਨਾ ਦੇ ਹਿੱਟ ਟਰੈਕਸ ਦੇ ਵਿੱਚ ਸਿੱਧੂ ਮੂਸੇਵਾਲਾ ਨਾਲ ਧੱਕਾ ਤੇ ਜਾਨੀ ਨਾਲ ‘ਤਿੱਤਲੀਆਂ ਵਰਗਾ’ ਹੈ ਤੇ ਅਫਸਾਨਾ ਨੇ ਜ਼ਿਆਦਾ ਗਾਣੇ ਹੋਰਾਂ ਕਲਾਕਾਰਾਂ ਨਾਲ ਡਿਊਟ ਕੀਤੇ ਹਨ।

The post ਡੈਬਿਊ ਐਲਬਮ ‘ਸੋਨਾਗਾਚੀ-ਏ ਲਵ ਸਟੋਰੀ’ ਨਾਲ ਤਹਿਲਕਾ ਮਚਾਉਣ ਜਾ ਰਹੀ ਅਫ਼ਸਾਨਾ ਖਾਨ appeared first on Daily Post Punjabi.



source https://dailypost.in/news/entertainment/bollywood/afsana-khan-new-album/
Previous Post Next Post

Contact Form