BJP ਵਰਕਰ ਗੋਪਾਲ ਮਜੂਮਦਾਰ ਦੀ ਮਾਂ ਦੀ ਮੌਤ, ਕੁਝ ਦਿਨ ਪਹਿਲਾਂ ਹੋਈ ਸੀ ਕੁੱਟਮਾਰ, ਅਮਿਤ ਸ਼ਾਹ ਨੇ ਕੀਤੀ ਨਿੰਦਾ…

bjp workers mother shova majumdar dies: ਪੱਛਮੀ ਬੰਗਾਲ ਦੇ ਉੱਤਰੀ ਦਮਦਮ ‘ਚ ਬੀਜੇਪੀ ਵਰਕਰ ਗੋਪਾਲ ਮਜੂਮਦਾਰ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਮਜੂਮਦਾਰ ‘ਤੇ ਕੁਝ ਦਿਨ ਪਹਿਲਾਂ ਬਦਮਾਸ਼ਾਂ ਨੇ ਹਮਲਾ ਕੀਤਾ ਸੀ।ਇਸ ਹਮਲੇ ‘ਚ ਚੋਟਲ ਉਨ੍ਹਾਂ ਦੀ 85 ਸਾਲ ਦੀ ਬਜ਼ੁਰਗ ਮਾਤਾ ਜੀ ਦੀ ਮੌਤ ਹੋ ਗਈ ਹੈ।ਭਾਰਤੀ ਜਨਤਾ ਪਾਰਟੀ ਵਲੋਂ ਦੋਸ਼ ਲਗਾਏ ਹਨ ਕਿ ਟੀਐੱਮਸੀ ਦੇ ਗੁੰਡਿਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਸੀ।ਸ਼ੋਭਾ ਮਜੂਮਦਾਰ ਦੀ ਮੌਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਤ੍ਰਿਣਮੂਲ ਕਾਂਗਰਸ ਨੂੰ ਕਟਹਿਰੇ ‘ਚ ਖੜਾ ਕੀਤਾ ਹੈ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੋਭਾ ਮਜੂਮਦਾਰ ਦੀ ਮੌਤ ‘ਤੇ ਟਵੀਟ ਕਰਦੇ ਹੋਏ ਦੁੱਖ ਜਾਹਿਰ ਕੀਤਾ।ਅਮਿਤ ਸ਼ਾਹ ਨੇ ਟਵੀਟ ਕਰ ਕੇ ਕਿਹਾ ਕਿ ਬੰਗਾਲ ਦੀਆਂ ਬੇਟੀਆਂ ਸ਼ੋਭਾ ਮਜੂਮਦਾਰ ਦੇ ਦੇਹਾਂਤ ਨਾਲ ਮਨ ਬਹੁਤ ਦੁਖੀ ਹੈ।ਉਨਾਂ੍ਹ ਨੇ ਕਿਹਾ ਕਿ ਟੀਐੱਮਸੀ ਦੇ ਗੁੰਡਿਆਂ ਨੇ ਉਨਾਂ੍ਹ ਨੂੰ ਬੇਰਹਿਮੀ ਨਾਲ ਕੁੱਟਿਆ।

bjp workers mother shova majumdar dies

ਕੁੱਟਮਾਰ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।ਉਨਾਂ੍ਹ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਅਤੇ ਪਰਿਵਾਰ ਦਾ ਦਰਦ ਮਮਤਾ ਦੀਦੀ ਦਾ ਲੰਬੇ ਸਮੇਂ ਤੱਕ ਪਿੱਛਾ ਨਹੀਂ ਛੱਡੇਗਾ।ਸ਼ੋਭਾ ਮਜੂਮਦਾਰ ਦੀ ਮੌਤ ਨੂੰ ਲੈ ਕੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ, ਈਸ਼ਵਰਨ ਨਿਮਤਾ ਦੀ ਬਜ਼ੁਰਗ ਮਾਤਾ ਸ਼ੋਭਾ ਮਜੂਮਦਾਰ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ।ਬੇਟੇ ਗੋਪਾਲ ਮਜੂਮਦਾਰ ਦੇ ਬੀਜੇਪੀ ਵਰਕਰ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪਈ।ਉਨਾਂ੍ਹ ਦੇ ਬਲੀਦਾਨ ਨੂੰ ਸਦਾ ਯਾਦ ਕੀਤਾ ਜਾਵੇਗਾ।ਇਹ ਵੀ ਬੰਗਾਲ ਦੀ ਮਾਂ ਸੀ, ਬੰਗਾਲ ਦੀ ਬੇਟੀ ਸੀ।ਬੀਜੇਪੀ ਹਮੇਸ਼ਾ ਮਾਂ ਅਤੇ ਬੇਟੀ ਦੀ ਸੁਰੱਖਿਆ ਲਈ ਲੜਦੀ ਰਹੇਗੀ।ਉੱਥੇ ਬੀਜੇਪੀ ਆਈਟੀ ਸੈੱਲ ਦੇ ਹੈੱਡ ਅਮਿਤ ਮਾਲਵੀ ਨੇ ਵੀ ਇਸ ਮੁੱਦੇ ‘ਤੇ ਟਵੀਟ ਕਰ ਕੇ ਟੀਐੱਮਸੀ ‘ਤੇ ਹਮਲਾ ਬੋਲਿਆ।ਉਨਾਂ੍ਹ ਨੇ ਕਿਹਾ, ਬੰਗਾਲ ਦੀ ਇਹ ਬੇਟੀ ਕਿਸੇ ਦੀ ਮਾਂ, ਕਿਸੇ ਦੀ ਭੈਣ ਦੀ ਮੌਤ ਹੋ ਚੁੱਕੀ ਹੈ।ਟੀਐੱਮਸੀ ਕੈਡਰਾਂ ਵਲੋਂ ਉਨ੍ਹਾਂ ਦੇ ਨਾਲ ਕ੍ਰਰੂਤਾ ਵਰਤੀ ਗਈ ਪਰ ਮਮਤਾ ਬੈਨਰਜੀ ਨੂੰ ਉਨ੍ਹਾਂ ‘ਤੇ ਦਯਾ ਨਹੀਂ ਆਈ।

The post BJP ਵਰਕਰ ਗੋਪਾਲ ਮਜੂਮਦਾਰ ਦੀ ਮਾਂ ਦੀ ਮੌਤ, ਕੁਝ ਦਿਨ ਪਹਿਲਾਂ ਹੋਈ ਸੀ ਕੁੱਟਮਾਰ, ਅਮਿਤ ਸ਼ਾਹ ਨੇ ਕੀਤੀ ਨਿੰਦਾ… appeared first on Daily Post Punjabi.



Previous Post Next Post

Contact Form