Afsana Khan was seen singing : ਅਫ਼ਸਾਨਾ ਖ਼ਾਨ ਦੀ ਹਾਲ ਹੀ ਵਿੱਚ ਮੰਗਣੀ ਕਰਵਾਈ ਹੈ । ਜਿਸ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ । ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਅਫ਼ਸਾਨਾ ਖ਼ਾਨ ਦੇ ਪ੍ਰਸ਼ੰਸਕ ਅਫ਼ਸਾਨਾ ਨੂੰ ਲਗਤਾਰ ਸੋਸ਼ਲ ਮੀਡੀਆ ਤੇ ਵਧਾਈ ਦੇ ਰਹੇ ਹਨ । ਅਫ਼ਸਾਨਾ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਲਗਾਤਾਰ ਲੋਕ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਉਹ ਆਪਣੇ ਪ੍ਰਤੀਕਰਮ ਦੇ ਰਹੇ ਹਨ ਪਰ ਅਫ਼ਸਾਨਾ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਵੀਡੀਓ ਤੇ ਤਸਵੀਰਾਂ ਵਿੱਚ ਇੱਕ ਵੀਡੀਓ ਬਹੁਤ ਹੀ ਖ਼ਾਸ ਹੈ ।
ਇਸ ਵੀਡੀਓ ਵਿੱਚ ਅਫ਼ਸਾਨਾ ਖ਼ਾਨ ਆਪਣੀਆਂ ਭੈਣਾਂ ਨਾਲ ਮਿਲ ਕੇ ਸੁਹਾਗ ਤੇ ਪ੍ਰਚਲਿਤ ਲੋਕ ਗੀਤ ਗਾ ਰਹੀ ਹੈ । ਇਹਨਾਂ ਗੀਤਾਂ ਨੂੰ ਗਾਉਂਦੇ ਹੋਏ ਅਫ਼ਸਾਨਾ ਭਾਵੁਕ ਨਜ਼ਰ ਆਉਂਦੀ ਹੈ । ਅਫ਼ਸਾਨਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਵਿੱਚ ਹਰ ਕੋਈ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫ਼ਸਾਨਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਮੈਨੂੰ ਹਰ ਖੁਸ਼ੀ ਦੇਣ ਲਈ ਮੇਰੇ ਪਰਿਵਾਰ ਦਾ ਧੰਨਵਾਦ’ ।
ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਹੂ ਤੱਕ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਪ੍ਰਸ਼ੰਸਕਾਂ ਵੱਲੋ ਅਫਸਾਨਾ ਦੀ ਅਵਾਜ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਸੀ ਜਿਸ ਵਿੱਚ ਉਹ ਗਾਇਕ ਸਾਜ ਨਾਲ ਬੈਠੇ ਸਨ ਜਿਸ ਤੋਂ ਬਾਅਦ ਅਫਸਾਨਾ ਨੇ ਮੰਗਣੀ ਕਰਵਾ ਲਈ ਤੇ ਹੁਣ ਅਫਸਾਨਾ ਦੀ ਮੰਗਣੀ ਵਾਲੇ ਦਿਨ ਦੀ ਇੱਕ ਵੀਡੀਓ ਜਿਸ ਦੇ ਵਿੱਚ ਉਹ ਆਪਣੀਆਂ ਭੈਣਾਂ ਨਾਲ ਬਾਥ ਕੇ ਲੋਕ ਗੀਤ ਗਏ ਰਹੀ ਹੈ ਉਹ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋ ਬਹੁਤ ਪਸੰਦ ਕਤਾ ਗਿਆ ਹੈ।
The post ਆਪਣੀ ਮੰਗਣੀ ਤੇ ਭੈਣਾਂ ਨਾਲ ਲੋਕ ਗੀਤ ਗਾਉਂਦੀ ਹੋਈ ਨਜ਼ਰ ਆਈ ਅਫਸਾਨਾ ਖਾਨ appeared first on Daily Post Punjabi.
source https://dailypost.in/news/entertainment/afsana-khan-was-seen-singing/