ਬੰਗਾਲ ‘ਚ 20 ਅਤੇ ਅਸਮ ‘ਚ 6 ਰੈਲੀਆਂ ਕਰਨਗੇ PM ਮੋਦੀ, ਨੱਡਾ ਅਤੇ ਸ਼ਾਹ ਕਰਨਗੇ 50-50 ਰੈਲੀਆਂ

20 rallies in west bengal: ਚੋਣਾਵੀਂ ਸੂਬਿਆਂ ‘ਚ ਪ੍ਰਚਾਰ ਨੂੰ ਲੈ ਕੇ ਬੀਜੇਪੀ ਦੇ ਦਿੱਗਜ਼ਾਂ ਨੇ ਕਮਰ ਕੱਸ ਲਈ ਹੈ।ਜਾਣਕਾਰੀ ਮੁਤਾਬਕ ਬੰਗਾਲ ਅਤੇ ਅਸਮ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੂੰਆਂਧਾਰ ਰੈਲੀਆਂ ਹੋਣਗੀਆਂ।ਪੀਐੱਮ ਮੋਦੀ ਬੰਗਾਲ ‘ਚ 20 ਰੈਲੀਆਂ ਕਰਨਗੇ ਜਦੋਂ ਕਿ ਗੁਆਂਢੀ ਸੂਬਾ ਅਸਮ ‘ਚ ਪੀਐੱਮ ਦੀਆਂ 6 ਰੈਲੀਆਂ ਹੋਣਗੀਆਂ।ਬੰਗਾਲ ਯੂਨਿਟ ਵਲੋਂ ਪੀਐੱਮ ਮੋਦੀ ਦੀਆਂ 25 ਤੋਂ 30 ਰੈਲੀਆਂ ਆਯੋਜਿਤ ਕਰਨ ਦੀ ਮੰਗ ਕੀਤੀ ਗਈ ਸੀ ਪਰ ਫਿਲਹਾਲ 20 ਰੈਲੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਰੈਲੀਆਂ 7 ਮਾਰਚ ਨੂੰ ਕੋਲਕਾਤਾ ਦੇ ਬ੍ਰਿਗੇਡ ਮੈਦਾਨਾਂ ਵਿੱਚ ਇੱਕ ਰੈਲੀ ਨਾਲ ਸ਼ੁਰੂ ਹੋਣਗੀਆਂ.। ਹੋਰ ਰੈਲੀਆਂ ਲਈ ਜਗ੍ਹਾ ਅਤੇ ਸਮਾਂ ਅਜੇ ਤੈਅ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਬੰਗਾਲ ਵਿਚ 50-50 ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਹਾਲ ਹੀ ਵਿੱਚ ਕਾਂਗਰਸ ਅਤੇ ਖੱਬੇਪੱਖੀ ਬ੍ਰਿਗੇਡ ਰੈਲੀ ਦੇ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਹੋਈ ਸੀ।

20 rallies in west bengal

ਇਸ ਰੈਲੀ ਵਿੱਚ ਇਕੱਠੀ ਹੋਈ ਭੀੜ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।ਬੰਗਾਲ ਵਿਚ ਪਹਿਲੀ ਵਾਰ ਭਾਜਪਾ ਭਗਵਾ ਝੰਡਾ ਲਹਿਰਾਉਣ ਲਈ ਸਾਹਮਣੇ ਆਈ ਹੈ। ਅੱਜ ਯੋਗੀ ਮਾਲਦਾ ਜਾ ਰਹੇ ਹਨ, ਇਸ ਲਈ ਐਤਵਾਰ ਨੂੰ ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਨ। 7 ਮਾਰਚ ਨੂੰ ਪ੍ਰਧਾਨ ਮੰਤਰੀ ਕੋਲਕਾਤਾ ਦੇ ਬ੍ਰਿਗੇਡ ਗਰਾਉਂਡ ਵਿਖੇ ਇਕ ਵੱਡੀ ਰੈਲੀ ਕਰਨਗੇ। ਭਾਜਪਾ ਇਸ ਰੈਲੀ ਰਾਹੀਂ ਰਾਜ ਭਰ ਵਿੱਚ ਆਪਣਾ ਸੰਦੇਸ਼ ਫੈਲਾਉਣਾ ਚਾਹੁੰਦੀ ਹੈ।ਬੀਜੇਪੀ ਦੇ ਨੇਤਾ ਅਤੇ ਵਰਕਰ ਇਸ ਰੈਲੀ ਨੂੰ ਸੁਪਰਹਿੱਟ ਬਣਾਉਣ ਦੇ ਕੰਮ ‘ਚ ਜੁਟੇ ਹਨ।ਬੀਜੇਪੀ ਦਾ ਟਾਰਗੇਟ ਬ੍ਰਿਗੇਡ ਗ੍ਰਾਉਂਡ ‘ਚ ਕਰੀਬ 10 ਲੱਖ ਲੋਕਾਂ ਨੂੰ ਲਿਆਉਣ ਦਾ ਹੈ।ਬੀਜੇਪੀ ਇਸ ਰੈਲੀ ਨੂੰ ਸਫਲ ਬਣਾਉਣ ਲਈ ਡੋਰ ਟੂ ਡੋਰ ਕੈਂਪੇਨ ਚਲਾ ਰਹੀ ਹੈ।ਦੱਸਣਯੋਗ ਹੈ ਕਿ ਬੰਗਾਲ ‘ਚ ਮਸ਼ਹੂਰ ਹੈ ਕਿ ਜਿਸਦਾ ਬ੍ਰਿਗੇਡ ਉਸ ਦਾ ਬੰਗਾਲ।

ਚਢੂਨੀ ਦੇ ਪਿੰਡ ਪਹੁੰਚਿਆ ਪੱਤਰਕਾਰ, ਦੇਖੋ ਘਰ ਦੀ ਐਕਸਕਲੂਜ਼ਿਵ ਵੀਡੀਓ, ਪਰਿਵਾਰ ਵਾਲਿਆਂ ਨੇ ਬੰਨ ਤਾ ਰੰਗ

The post ਬੰਗਾਲ ‘ਚ 20 ਅਤੇ ਅਸਮ ‘ਚ 6 ਰੈਲੀਆਂ ਕਰਨਗੇ PM ਮੋਦੀ, ਨੱਡਾ ਅਤੇ ਸ਼ਾਹ ਕਰਨਗੇ 50-50 ਰੈਲੀਆਂ appeared first on Daily Post Punjabi.



Previous Post Next Post

Contact Form