ਭਾਰਤ ਬੰਦ : ਅੰਮ੍ਰਿਤਸਰ ‘ਚ ਰੇਲਵੇ ਟਰੈਕ ‘ਤੇ ਬੈਠੇ ਕਿਸਾਨ, ਦਿੱਲੀ ਵਿੱਚ ਵੀ ਕਈ ਮੈਟਰੋ ਸਟੇਸ਼ਨ ਕੀਤੇ ਗਏ ਬੰਦ

Farmers protest bharat bandh : ਅੱਜ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ 121 ਵਾਂ ਦਿਨ ਹੈ। ਪਰ ਅਜੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਹੈ। ਜਦਕਿ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ, ਪਰ ਸਰਕਾਰ ਪਿੱਛੇ ਹੱਟਣ ਲਈ ਤਿਆਰ ਨਹੀਂ ਹੈ। ਅੱਜ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਹ ਭਾਰਤ ਬੰਦ ਦਾ ਸੱਦਾ 12 ਘੰਟੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਹੈ। ਦਿੱਲੀ ਦੀਆ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦੇ ਅੰਦੋਲਨ ਦੇ ਅੱਜ 4 ਮਹੀਨੇ ਵੀ ਪੂਰੇ ਹੋ ਗਏ ਹਨ। ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਵਿਰੋਧ ਪ੍ਰਦਰਸ਼ਨ ਨੂੰ ਸ਼ਾਂਤਮਈ ਰੱਖਿਆ ਜਾਵੇ।

Farmers protest bharat bandh
Farmers protest bharat bandh

ਕਿਸਾਨਾਂ ਨੇ ਅੰਮ੍ਰਿਤਸਰ ਵਿੱਚ ਵੀ ਰੇਲਵੇ ਟਰੈਕ ਜਾਮ ਕਰ ਦਿੱਤੇ ਹਨ। ਅੰਮ੍ਰਿਤਸਰ ਤੋਂ ਦਿੱਲੀ ਰੇਲਵੇ ਟਰੈਕ ’ਤੇ ਕੁੱਲ 88 ਥਾਵਾਂ ‘ਤੇ ਕਿਸਾਨ ਧਰਨੇ ’ਤੇ ਬੈਠੇ ਹਨ। ਅੱਜ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਕਿਸਾਨਾਂ ਨੇ ਖੇਤੀਬਾੜੀ ਕਾਨੂੰਨ ਵਿਰੁੱਧ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਕਿਸਾਨਾਂ ਦੇ ਭਾਰਤ ਬੰਦ ਦੇ ਮੱਦੇਨਜ਼ਰ ਕਈ ਦਿੱਲੀ ਮੈਟਰੋ ਨੇ ਵੀ ਕਈ ਸਟੇਸ਼ਨ ਬੰਦ ਕਰ ਦਿੱਤੇ ਹਨ। ਟਿਕਰੀ ਬਾਰਡਰ, ਪੰਡਿਤ ਸ਼੍ਰੀਰਾਮ ਸ਼ਰਮਾ, ਬਹਾਦੁਰਗੜ ਸਿਟੀ ਅਤੇ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।

ਖੇਤੀਬਾੜੀ ਸੰਗਠਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਸੱਦੇ ਗਏ ਭਾਰਤ ਬੰਦ ਦਾ ਅਸਰ ਸਵੇਰ ਤੋਂ ਹੀ ਹਰਿਆਣਾ ਅਤੇ ਪੰਜਾਬ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਵਿੱਚ ਸਾਰੀਆਂ ਵੱਡੀਆਂ ਸੜਕਾਂ ‘ਤੇ ਅੱਜ ਸਵੇਰ ਤੋਂ ਹੀ ਕਿਸਾਨਾਂ ਨੇ ਆਪਣੇ ਟਰੈਕਟਰ ਖੜ੍ਹੇ ਕਰ ਦਿੱਤੇ ਹਨ ਅਤੇ ਸੜਕਾਂ ਨੂੰ ਜਾਮ ਕਰ ਦਿੱਤਾ ਹੈ, ਜਦਕਿ ਪੰਜਾਬ ਵਿੱਚ ਵੀ ਕਿਸਾਨਾਂ ਨੇ ਸਾਰੀਆਂ ਛੋਟੀਆਂ ਸੜਕਾਂ ਅਤੇ ਰਾਜਮਾਰਗਾਂ ਨੂੰ ਬੰਦ ਕਰ ਦਿੱਤਾ ਹੈ। ਮੁਹਾਲੀ ਵਿੱਚ ਵੀ ਪੁਲਿਸ ਨੇ ਕਈ ਥਾਵਾਂ ‘ਤੇ ਬੈਰੀਕੇਡ ਲਗਾ ਕੇ ਟਰੈਫਿਕ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਰਸਤਿਆਂ ‘ਤੇ ਕਿਸਾਨ ਧਰਨੇ ‘ਤੇ ਬੈਠੇ ਹਨ।

ਇਹ ਵੀ ਦੇਖੋ : ਪੰਜਾਬ ਚ ਮੁਕੰਮਲ ਭਾਰਤ ਬੰਦ, Amritsar, Ludhiana, Patiala ਸਮੇਤ ਸਾਰੇ ਸ਼ਹਿਰ ਪੂਰੀ ਤਰ੍ਹਾਂ ਬੰਦ LIVE

The post ਭਾਰਤ ਬੰਦ : ਅੰਮ੍ਰਿਤਸਰ ‘ਚ ਰੇਲਵੇ ਟਰੈਕ ‘ਤੇ ਬੈਠੇ ਕਿਸਾਨ, ਦਿੱਲੀ ਵਿੱਚ ਵੀ ਕਈ ਮੈਟਰੋ ਸਟੇਸ਼ਨ ਕੀਤੇ ਗਏ ਬੰਦ appeared first on Daily Post Punjabi.



Previous Post Next Post

Contact Form