congress leader rahul gandhi: 4 ਮਹੀਨਿਆਂ ਤੋਂ ਕਿਸਾਨ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ।ਇਸ ਕਿਸਾਨ ਅੰਦੋਲਨ ਦੌਰਾਨ ਸੈਂਕੜੇ ਕਿਸਾਨਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਵੀ ਦਿੱਤੀ।ਕਿਸਾਨਾਂ ਨੇ ਬਿਨਾਂ ਕਿਸੇ ਸਿਆਸੀ ਪਾਰਟੀ ਦੇ ਸਾਥ ਤੋਂ ਇਹ ਅੰਦੋਲਨ ਕੀਤਾ।ਇਸ ਅੰਦੋਲਨ ਦੌਰਾਨ ਕਿਸਾਨ ਅਤੇ ਸਰਕਾਰ ਵਿਚਕਾਰ 11 ਵਾਰ ਗੱਲਬਾਤ ਹੋਈ ਜੋ ਕਿ ਹਰ ਵਾਰ ਬੇਸਿੱਟਾ ਰਹੀ।ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਪਿਛਲੇ 4 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੇ 26 ਮਾਰਚ, ਸ਼ੁੱਕਰਵਾਰ ਨੂੰ ਦੇਸ਼ਵਿਆਪੀ ਭਾਰਤ ਭਾਰਤ ਬੰਦ ਦਾ ਸੱਦਾ ਦਿੱਤਾ ਹੈ।ਬੰਦ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗਾ।
ਕਿਸਾਨ ਨੇਤਾਵਾਂ ਨੇ ਕਿਹਾ ਹੈ ਕਿ ਭਾਰਤ ਬੰਦ ‘ਚ ਸ਼ਾਮਲ ਹੋਣ ਲਈ ਕਿਸੇ ਨਾਲ ਜਬਰਦਸਤੀ ਨਹੀਂ ਕੀਤੀ ਜਾਵੇਗੀ।ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਕਿਸਾਨਾਂ ਵਲੋਂ ਬੁਲਾਏ ਗਏ ਭਾਰਤ ਬੰਦ ਦਾ ਸਮਰਥਨ ਕੀਤਾ ਹੈ।ਰਾਹੁਲ ਗਾਂਧੀ ਨੇ ਟਵੀਟ ਕਰ ਕੇ ਲਿਖਿਆ ਕਿ ਭਾਰਤ ਦਾ ਇਤਿਹਾਸ ਗਵਾਹ ਹੈ ਕਿ ਸੱਤਿਆਗ੍ਰਹਿ ਨਾਲ ਹੀ ਅੱਤਿਆਚਾਰ, ਅਨਿਆਂ ਅਤੇ ਹੰਕਾਰ ਦਾ ਅੰਤ ਹੁੰਦਾ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਅੰਦੋਲਨ ਦੇਸ਼ਹਿੱਤ ‘ਚ ਅਤੇ ਸ਼ਾਂਤੀਪੂਰਨ ਹੋਵੇ।
ਨਿਹੰਗ ਸਿੰਘਾਂ ਦੇ ENCOUNTER ਦਾ ਜਥੇਬੰਦੀਆਂ ਨੇ ਕੀਤਾ ਵਿਰੋਧ, ਪੁਲਿਸ ਕੋਲ ਗੋਲੀਆਂ ਚਲਾਉਣ ਦਾ ਅਧਿਕਾਰ ਨਹੀਂ
The post ਰਾਹੁਲ ਗਾਂਧੀ ਨੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕਰਦਿਆਂ ਕਿਹਾ, ਸੱਤਿਆਗ੍ਰਹਿ ਨਾਲ ਹੀ ਅੱਤਿਆਚਾਰ ਅਤੇ ਹੰਕਾਰ ਦਾ ਅੰਤ ਹੁੰਦਾ… appeared first on Daily Post Punjabi.