ਬੰਗਲਾਦੇਸ਼ ਪਹੁੰਚੇ PM ਮੋਦੀ, ਸ਼ੇਖ ਹਸੀਨਾ ਨੇ ਕੀਤਾ ਸਵਾਗਤ

pm narendra modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੋ ਦਿਨਾਂ ਦੇ ਬੰਗਲਾਦੇਸ਼ ਦੌਰਾ ਸ਼ੁਰੂ ਹੋ ਗਿਆ ਹੈ।ਕੋਰੋਨਾ ਕਾਲ ‘ਚ ਇਹ ਪੀਐੱਮ ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ।ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋ ਰਹੇ ਹਨ, ਜਸ਼ਨ ਦੇ ਇਸ ਮੌਕੇ ‘ਤੇ ਪੀਐੱਮ ਮੋਦੀ ਬਤੌਰ ਮੁੱਖ ਮਹਿਮਾਨ ਬੰਗਲਾਦੇਸ਼ ਪਹੁੰਚੇ ਹਨ।ਪੀਐੱਮ ਮੋਦੀ ਦੋ ਦਿਨਾਂ ਦੇ ਦੌਰੇ ‘ਤੇ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ।ਬੰਗਲਾਦੇਸ਼ ਦੇ ਗਠਨ ‘ਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਸੀ, ਇਹੀ ਕਾਰਨ ਹੈ ਕਿ ਇਸ ਖਾਸ ਮੌਕੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼ਾਮਲ ਹੋ ਰਹੇ ਹਨ।ਪੀਐੱਮ ਮੋਦੀ ਦੇ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਨੂੰ ਸਜਾਇਆ ਗਿਆ।ਢਾਕਾ ‘ਚ ਤਿਉਹਾਰ ਵਰਗਾ ਮਾਹੌਲ ਹੈ।

pm narendra modi
pm narendra modi

ਪੀਐੱਮ ਮੋਦੀ ਆਪਣੇ ਦੌਰੇ ਤੋਂ ਪਹਿਲਾਂ ਦਿਨ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ।ਬੰਗਲਾਦੇਸ਼ ‘ਚ ਇਸ ਪ੍ਰੋਗਰਾਮ ਦਾ ਆਰੰਭ ਨੈਸ਼ਨਲ ਪਰੇਡ ਗ੍ਰਾਉਂਡ ‘ਤੇ ਹੋਵੇਗਾ, ਨਾਲ ਹੀ ਬੰਗਬੰਧੂ ਇੰਟਰਨੈਸ਼ਨਲ ਕਾਨਫ੍ਰੰਸ ਸੈਂਟਰ ‘ਤੇ ਵੀ ਪ੍ਰੋਗਰਾਮ ਹੋਣਾ ਹੈ।ਪੀਐੱਮ ਮੋਦੀ ਨਾਲ ਹੀ ਸਾਵਰ ‘ਚ ਰਾਸ਼ਟਰੀ ਸ਼ਹੀਦ ਸਮਾਰਕ ‘ਤੇ ਸ਼ਰਧਾਂਜਲੀ ਦੇਣਗੇ।ਅੱਜ ਹੀ ਪੀਐੱਮ ਮੋਦੀ ਅਤੇ ਸ਼ੇਖ ਹਸੀਨਾ ਬੰਗਬੰਧੂ ਬਾਪੂ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਨਗੇ।

ਨਿਹੰਗ ਸਿੰਘਾਂ ਦੇ ENCOUNTER ਦਾ ਜਥੇਬੰਦੀਆਂ ਨੇ ਕੀਤਾ ਵਿਰੋਧ, ਪੁਲਿਸ ਕੋਲ ਗੋਲੀਆਂ ਚਲਾਉਣ ਦਾ ਅਧਿਕਾਰ ਨਹੀਂ

The post ਬੰਗਲਾਦੇਸ਼ ਪਹੁੰਚੇ PM ਮੋਦੀ, ਸ਼ੇਖ ਹਸੀਨਾ ਨੇ ਕੀਤਾ ਸਵਾਗਤ appeared first on Daily Post Punjabi.



Previous Post Next Post

Contact Form