ਜਲਦ ਲੈ ਕੇ ਆ ਰਹੇ ਹਨ ਨਵੀਂ ਐਲਬਮ ਰਣਜੀਤ ਬਾਵਾ , ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ

Ranjit Bawa’s New album : ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ, ਬਾਵਾ ਛੇਤੀ ਹੀ ਐਲਬਮ ਲੈ ਕੇ ਆ ਰਹੇ ਹਨ । ਇਸ ਐਲਬਮ ਨੂੰ ਜਲਦ ਹੀ ਰਿਲੀਜ਼ ਕੀਤਾ ਜਾਏਗਾ। ਰਣਜੀਤ ਬਾਵਾ ਦੀ ਇਸ ਐਲਬਮ ਦਾ ਕੀ ਨਾਂਅ ਹੋਵੇਗਾ ਤੇ ਕਿਸ ਥੀਮ ‘ਤੇ ਹੋਵੇਗੀ ਇਸ ਦੀ ਹਾਲੇ ਕੋਈ ਜਾਣਕਾਰੀ ਨਹੀਂ ਹੈ । ਪਰ ਇੱਕ ਗੱਲ ਜ਼ਰੂਰ ਹੈ ਕਿ ਰਣਜੀਤ ਬਾਵਾ ਆਪਣੇ ਗਾਣਿਆਂ ਨਾਲ ਲੋਕਾਂ ਨੂੰ ਥਿਰਕਣ ਲਈ ਮਜ਼ਬੂਰ ਕਰ ਦੇਣਗੇ ।

ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰ ਕੈਪਸ਼ਨ ‘ਚ ਲਿਖਿਆ, “ਐਲਬਮ ਆ ਰਹੀ ਹੈ।” ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਅੰਦੋਲਨ ਨੂੰ ਤਕਰੀਬਨ 110 ਦਿਨ ਤੋਂ ਉਪਰ ਹੋ ਗਏ ਹਨ, ਤੇ ਰਣਜੀਤ ਬਾਵਾ ਨੇ ਇਸ ਅੰਦੋਲਨ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ । ਉਹ ਲਗਾਤਾਰ ਇਸ ਅੰਦੋਲਨ ਵਿੱਚ ਹਾਜ਼ਰੀ ਲਗਵਾਉਂਦੇ ਰਹੇ ਹਨ ।ਉਹਨਾਂ ਨੇ ਇਕ ਤੋਂ ਬਾਅਦ ਇਕ ਗੀਤ ਕਿਸਾਨਾਂ ਲਈ ਰਿਲੀਜ਼ ਕੀਤੇ ਹਨ। ਪਰ ਹੁਣ ਦੇਖਣਾ ਹੋਵੇਗਾ ਕਿ ਰਣਜੀਤ ਬਾਵਾ ਦੀ ਨਵੀਂ ਐਲਬਮ ‘ਚ ਕਿਸ ਤਰ੍ਹਾਂ ਦੇ ਗਾਣੇ ਹੁੰਦੇ ਹਨ ।

Ranjit Bawa's New album
Ranjit Bawa’s New album

ਰਣਜੀਤ ਬਾਵਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹੁਣ ਤੱਕ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਤੇ ਫਿਲਮਾਂ ਦਿੱਤੀਆਂ ਹਨ। ਰਣਜੀਤ ਬਾਵਾ ਨੇ ਹੁਣ ਤੱਕ ਬਹੁਤ ਸਾਰੇ ਅਦਾਕਾਰਾ ਨਾਲ ਕੰਮ ਕੀਤਾ ਹੈ। ਪਿਛਲੇ ਕਾਫੀ ਸਮੇ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਰਣਜੀਤ ਬਾਵਾ ਦੇ ਵਲੋਂ ਕਾਫੀ ਸੁਪੋਰਟ ਕੀਤਾ ਜਾ ਰਿਹਾ ਹੈ। ਬਾਕੀ ਸਾਰੀ ਪੰਜਾਬੀ ਇੰਡਸਟਰੀ ਵੀ ਕਿਸਾਨਾਂ ਦੇ ਇਸ ਮੋਰਚੇ ਨੂੰ ਕਾਫੀ ਸੁਪੋਰਟ ਕਰ ਰਹੇ ਹਨ ਤੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਬਹੁਤ ਸਾਰੇ ਪੰਜਾਬੀ ਗੀਤ ਹੁਣ ਤੱਕ ਲੈ ਕੇ ਆਏ ਹਨ।

ਇਹ ਵੀ ਦੇਖੋ : ਡਾਕੂਆਂ ਦੇ ਮੁੰਡੇ Mintu Gursaria ਨੇ ਭਿਓਂ-ਭਿਓਂ ਕੇ ਮਾਰੀਆਂ, ਕੱਲੀ-ਕੱਲੀ ਗੱਲ ਸੁਣਨ ਵਾਲੀ

The post ਜਲਦ ਲੈ ਕੇ ਆ ਰਹੇ ਹਨ ਨਵੀਂ ਐਲਬਮ ਰਣਜੀਤ ਬਾਵਾ , ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ appeared first on Daily Post Punjabi.



source https://dailypost.in/news/entertainment/ranjit-bawas-new-album/
Previous Post Next Post

Contact Form