ਅਮਿਤਾਬ ਬਚਨ ਦੀ ਦੋਹਤੀ ਨੇ ਉੱਤਰਾਖੰਡ ਦੇ CM ਨੂੰ ਦਿੱਤਾ ਕਰਾਰਾ ਜਵਾਬ , ਸਾਂਝੀ ਕੀਤੀ ਟਵੀਟ

Amitabh Bachchan’s granddaughter responds : ਉੱਤਰਾਖੰਡ ਦੇ ਸੀ.ਐੱਮ ਤੀਰਥ ਸਿੰਘ ਰਾਵਤ ਨੇ ਬਿਆਨ ਦਿੱਤਾ ਸੀ ਕਿ ਰਿਪਡ਼ ਜੀਨਸ ਸਾਡੇ ਸਮਾਜ ਦੇ ਟੁੱਟਣ ਦਾ ਮਾਰਗ ਦਰਸ਼ਕ ਕਰ ਰਹੀਆਂ ਹਨ। ਉੱਥੇ ਹੀ ਅਮਿਤਾਬ ਬਚਨ ਦੀ ਦੋਹਤੀ ਨਵਿਆਂ ਨਵੇਲੀ ਨੇ ਸੀ.ਐੱਮ ਦੇ ਇਸ ਬਿਆਨ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਕਿਹਾ ਕਿ – ਸਾਡੇ ਕੱਪੜੇ ਬਦਲਣ ਤੋਂ ਪਹਿਲਾਂ ਆਪਣੀ ਮਾਨਸਿਕਤਾ ਬਦਲੋ।

Amitabh Bachchan's granddaughter responds
Amitabh Bachchan’s granddaughter responds

ਨਵਿਆਂ ਨੇ ਸੋਸ਼ਲ ਮੀਡੀਆ ਤੇ ਸੀ.ਐੱਮ ਦੇ ਇਸ ਬਿਆਨ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਤੇ ਲਿਖਿਆ ਕਿ – WTF , ਸਾਡੇ ਕੱਪੜੇ ਬਦਲਣ ਤੋਂ ਪਹਿਲਾਂ ਆਪਣੀ ਮਾਨਸਿਕਤਾ ਬਦਲੋ ਕਿਉਕਿ ਇਥੇ ਹੈਰਾਨ ਕਰਨ ਵਾਲੀ ਚੀਜ਼ ਸਿਰਫ ਅਜਿਹੇ ,ਮੈਸਜ ਅਤੇ ਕੁਮੈਂਟਸ ਹਨ। ਜਿਹਨਾਂ ਨੂੰ ਸਮਾਜ ‘ਚ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਵਿਆਂ ਨੇ ਇੱਕ ਗੁੱਸੇ ਵਾਲੀ ਇਮੋਜੀ ਭੇਜੀ ਤੇ ਕਿਹਾ ਮਾਣ ਨਾਲ ਪਾਵਾਂਗੀ ਰਿਪਡ਼ ਜੀਨਸ। ਨਵਿਆਂ ਨੇ ਆਪਣੀ ਗੱਲ ਰੱਖਦਿਆਂ ਹੋਇਆਂ ਅੱਗੇ ਕਿਹਾ ਕਿ – ਕੀ ਸੀ.ਐੱਮ ਸਾਨੂੰ ਸਹੀ ਮਾਹੌਲ ਦੇ ਸਕਦੇ ਹਨ। ਇਸ ਤੋਂ ਇਲਾਵਾਂ ਨਵਿਆਂ ਨੇ ਇਕ ਦੂਜ਼ੀ ਸਟੋਰੀ ਦੇ ਵਿੱਚ ਆਪਣੀ ਰਿਪਡ਼ ਜੀਨਸ ਪਹਿਨੀ ਹੋਈ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਮੈਂ ਮਾਨ ਨਾਲ ਰਿਪਡ਼ ਜੀਨਸ ਪਹਿਨਾਂਗੀ , ਬਹੁਤ ਬਹੁਤ ਧੰਨਵਾਦ ਪਰ ਮੈ ਜੀਨਸ ਪਾਵਾਂਗੀ।

Amitabh Bachchan's granddaughter responds
Amitabh Bachchan’s granddaughter responds

ਤੀਰਥ ਸਿੰਘ ਰਾਵਤ ਨੇ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਕਿ – ਮਹਿਲਾਵਾਂ ਦੀਆਂ ਰਿਪਡ਼ ਜੀਨਸ ਦੇਖ ਕੇ ਹੈਰਾਨੀ ਹੁੰਦੀ ਹੈ। ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਹੈ ਕਿ – ਇਸ ਨਾਲ ਸਮਾਜ਼ ਦੇ ਵਿੱਚ ਕੀ ਸੰਦੇਸ਼ ਜਾਵੇਗਾ। ਉਹਨਾਂ ਨੇ ਕਿਹਾ ਮੈ ਜੈਪੁਰ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸੀ। ਤੇ ਜਦੋ ਮੈ ਜਹਾਜ਼ ਦੇ ਵਿੱਚ ਬੈਠਿਆ ਤਾਂ ਮੇਰੇ ਨਾਲ ਇੱਕ ਭੈਣਜੀ ਬੈਠੇ ਸਨ। ਮੈ ਜਦੋ ਉਸ ਵੱਲ ਦੇਖਿਆ ਤਾ ਹੇਠਾਂ ਗਮਬੂਟ ਸੀ। ਜਦੋ ਹੋਰ ਉਪਰ ਦੇਖਿਆ ਤਾ ਜੀਨ ਗੋਡਿਆਂ ਤੋਂ ਫਟੀ ਹੋਈ ਸੀ। ਉਸ ਦੇ ਨਾਲ 2 ਬੱਚੇ ਵੀ ਸਨ। ਉਸ ਮਹਿਲਾ ਨੇ ਮੈਨੂੰ ਦੱਸਿਆ ਕਿ ਉਹ ਇੱਕ NGO ਚਲਾਉਂਦੇ ਹਨ। ਮੈ ਕਿਹਾ ਕਿ ਸਮਾਜ ਦੇ ਵਿੱਚ ਗੋਡੇ ਫਟੇ ਦਿਖਦੇ ਹਨ ਤੇ ਬੱਚੇ ਤੁਹਾਡੇ ਨਾਲ ਹਨ। ਇਹ ਕੀ ਸੰਸਕਾਰ ਹੈ ?

ਇਹ ਵੀ ਦੇਖੋ : ਡਾਕੂਆਂ ਦੇ ਮੁੰਡੇ Mintu Gursaria ਨੇ ਭਿਓਂ-ਭਿਓਂ ਕੇ ਮਾਰੀਆਂ, ਕੱਲੀ-ਕੱਲੀ ਗੱਲ ਸੁਣਨ ਵਾਲੀ

The post ਅਮਿਤਾਬ ਬਚਨ ਦੀ ਦੋਹਤੀ ਨੇ ਉੱਤਰਾਖੰਡ ਦੇ CM ਨੂੰ ਦਿੱਤਾ ਕਰਾਰਾ ਜਵਾਬ , ਸਾਂਝੀ ਕੀਤੀ ਟਵੀਟ appeared first on Daily Post Punjabi.



Previous Post Next Post

Contact Form