ਕਿਸਾਨਾਂ ਦੇ ਹੱਕ ‘ਚ ਉੱਤਰੇ ਇਨ੍ਹਾਂ 8 ਨੌਜਵਾਨਾਂ ਨੇ ਜਾਣੋ ਕਿਉਂ ਮੰਗੀ ਰਾਸ਼ਟਰਪਤੀ ਤੋਂ ਮੌਤ ਦੀ ਸਜ਼ਾ…

farmers protest youth president wish death: ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਪਿਛਲ਼ੇ ਸਾਢੇ ਤਿੰਨ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਡਟੇ ਹੋਏ ਹਨ।ਪਰ ਇਹ ਜ਼ਾਲਮ ਸਰਕਾਰਾਂ ਆਪਣੀ ਜ਼ਿੱਦ ਤੋਂ ਟੱਸ ਤੋਂ ਮੱਸ ਨਹੀਂ ਹੋ ਰਹੀਆਂ।ਪਰ ਫਿਰ ਵੀ ਕਿਸਾਨਾਂ ਦੇ ਇਰਾਦੇ ਦ੍ਰਿੜ ਹਨ ਅਤੇ ਉਨਾਂ੍ਹ ਦਾ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਕਰਵਾਏ ਬਿਨ੍ਹਾਂ ਵਾਪਸ ਨਹੀਂ ਜਾਣਗੇ।ਹਰ ਕੋਈ ਕਿਸਾਨਾਂ ਦੇ ਸਮਰਥਨ ‘ਚ ਡਟਿਆ ਹੋਇਆ ਹੈ।ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੇ ਸਮਰਥਨ ‘ਚ ਹਰਿਆਣਾ ਦੇ 8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਮੌਤ ਦੀ ਮੰਗ ਕੀਤੀ ਹੈ।ਜਾਣਕਾਰੀ ਮੁਤਾਬਕ ਸਾਰੇ ਨੌਜਵਾਨ ਸ਼ੁੱਕਰਵਾਰ ਤੋਂ ਖੇਤੀ ਚੋਪਟਾ ‘ਤੇ 31 ਮਾਰਚ ਤੱਕ ਸ਼ਾਂਤੀਪੂਰਨ ਧਰਨਾ ਵੀ ਦੇਣਗੇ।

farmers protest youth president wish death
farmers protest youth president wish death

ਇਨ੍ਹਾਂ ਕਾਪੜੋਂ ਵਾਸੀ ਸੰਜੇ ਗੋਇਤ, ਆਨੰਦ, ਜਿਤੇਂਦਰ,ਰਵੀ, ਮਸੂਦਪੁਰ ਵਾਸੀ ਸ਼ਮਸ਼ੇਰ, ਰਾਖੀ ਸ਼ਾਹਪੁਰ ਵਾਸੀ ਵਿਕਰਮ, ਅਜੇ, ਮਾਜਰਾ ਵਾਸੀ ਸੋਨੂੰ ਨੇ ਜ਼ਿਲਾ ਡਿਪਟੀ ਕਮਿਸ਼ਨਰ ਡਾ. ਪ੍ਰਿਯੰਕਾ ਸੋਨੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਹੋਏ ਹਨ ਪਰ ਸਰਕਾਰ ਦਾ ਕਿਸਾਨਾਂ ਪ੍ਰਤੀ ਇਹ ਜਾਲਮ ਰਵੱਈਆ ਸਹੀ ਨਹੀਂ ਹੈ।ਉਨਾਂ੍ਹ ਦਾ ਕਹਿਣਾ ਹੈ ਕਿ ਸਰਕਾਰ ਕਦੇ ਕਿਸਾਨਾਂ ਨੂੰ ਅੱਤਵਾਦੀ ਦੱਸਦੀ ਹੈ ਅਤੇ ਕਦੇ ਕੁਝ।ਜਿਸ ਕਾਰਨ ਉਨ੍ਹਾਂ ਨੇ ਸਰਕਾਰ ਤੋਂ ਦੁਖੀ ਹੋ ਕੇ ਇੱਛਾ ਮੌਤ ਮੰਗੀ ਹੈ।

ਕਹਿੰਦੇ ‘ਕੈਪਟਨ ਨੂੰ ਦੱਸਕੇ 9 ਵਜੇ ਬਾਹਰ ਆਉਂਦੈ ਕੋਰੋਨਾ’, ਅੱਕੇ ਦੁਕਾਨਦਾਰ ਸੁਣੋ ਕਰਦੇ ਐ CM ਸਾਬ ਨੂੰ ਕਲੋਲਾਂ !

The post ਕਿਸਾਨਾਂ ਦੇ ਹੱਕ ‘ਚ ਉੱਤਰੇ ਇਨ੍ਹਾਂ 8 ਨੌਜਵਾਨਾਂ ਨੇ ਜਾਣੋ ਕਿਉਂ ਮੰਗੀ ਰਾਸ਼ਟਰਪਤੀ ਤੋਂ ਮੌਤ ਦੀ ਸਜ਼ਾ… appeared first on Daily Post Punjabi.



Previous Post Next Post

Contact Form