ਚੋਣਾਂ ਤੋਂ ਕੁੱਝ ਸਮਾਂ ਪਹਿਲਾ ਅਸਾਮ ‘ਚ BJP ਨੇ ਆਪਣੇ 15 ਨੇਤਾਵਾਂ ਨੂੰ 6 ਸਾਲ ਲਈ ਕੱਢਿਆ ਪਾਰਟੀ ਤੋਂ ਬਾਹਰ, ਜਾਣੋ ਕਾਰਨ

Assam bjp expels 15 leaders : ਅਸਾਮ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾ ਜਿੱਤ ਪ੍ਰਾਪਤ ਕਰਨ ਲਈ ਹਰ ਪਾਰਟੀ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਹੁਣ ਅਸਾਮ ਭਾਜਪਾ ਨੇ ਵੀਰਵਾਰ ਨੂੰ ਵਿਧਾਨ ਸਭਾ ਦੇ ਸਾਬਕਾ ਸਪੀਕਰ ਦਿਲੀਪ ਕੁਮਾਰ ਪੌਲ ਸਮੇਤ 15 ਨੇਤਾਵਾਂ ਨੂੰ ਪਾਰਟੀ ਵਿੱਚੋਂ ਛੇ ਸਾਲ ਲਈ ਕੱਢ ਦਿੱਤਾ ਹੈ। ਕੱਢੇ ਗਏ ਆਗੂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ ਅਤੇ ਇਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।

Assam bjp expels 15 leaders
Assam bjp expels 15 leaders

ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜਦੀਪ ਰਾਏ ਨੇ ਕਿਹਾ ਕਿ ਪਾਰਟੀ ਦੇ ਅਸਾਮ ਪ੍ਰਦੇਸ਼ ਦੇ ਪ੍ਰਧਾਨ ਰਣਜੀਤ ਕੁਮਾਰ ਦਾਸ ਨੇ ਅਨੁਸ਼ਾਸਨੀ ਕਾਰਵਾਈ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਵਾਨਗੀ ਦਿੱਤੀ ਹੈ। ਪੌਲ ਉਨ੍ਹਾਂ 15 ਮੈਂਬਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਟਿਕਟ ਨਾ ਮਿਲਣ ਕਾਰਨ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸਿਲਚਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ।

ਇਹ ਵੀ ਦੇਖੋ : ਹਰਜੀਤ ਗਰੇਵਾਲ ਵੱਲੋਂ ਰਾਜੇਵਾਲ ਤੇ ਟਿਕੈਤ ਨੂੰ ਕਹੀਆਂ ਗੱਲਾਂ ਸੁਣ ਕਿਸਾਨਾਂ ਦਾ ਫਿਰ ਖੌਲ ਉਠੇਗਾ ਖੂਨ!, ਸੁਣੋਂ LIVE

The post ਚੋਣਾਂ ਤੋਂ ਕੁੱਝ ਸਮਾਂ ਪਹਿਲਾ ਅਸਾਮ ‘ਚ BJP ਨੇ ਆਪਣੇ 15 ਨੇਤਾਵਾਂ ਨੂੰ 6 ਸਾਲ ਲਈ ਕੱਢਿਆ ਪਾਰਟੀ ਤੋਂ ਬਾਹਰ, ਜਾਣੋ ਕਾਰਨ appeared first on Daily Post Punjabi.



Previous Post Next Post

Contact Form