ਆਸਟ੍ਰੇਲੀਆ ‘ਚ ਪੱਤਰਕਾਰ ਮਿੰਟੂ ਬਰਾੜ ਨੇ ਤੀਜੀ ਵਾਰ ਹਾਸਲ ਕੀਤਾ ‘ਗਵਰਨਰਜ਼ ਮਲਟੀਕਲਚਰ ਐਵਾਰਡ’

mintubrar gets governor award 3ndtime: ਸਾਊਥ ਆਸਟ੍ਰੇਲੀਆ ਤੋਂ ਛਪਦੇ ਇੱਕੋ-ਇੱਕ ਅਤੇ ਪਹਿਲੇ ‘ਪੰਜਾਬੀ ਅਖ਼ਬਾਰ’ ਦੇ ਬਾਨੀ, ਮੁੱਖ ਸੰਪਾਦਕ ਅਤੇ ‘ਕੈਂਗਰੈਨਾਮਾ’ ਕਿਤਾਬ ਦੇ ਲੇਖਰ ਗੁਰਸ਼ਮਿੰਦਰ ਸਿੰਘ ‘ਮਿੰਟੂ ਬਰਾੜ’ ਨੂੰ ਸਾਊਥ ਆਸਟ੍ਰੇਲੀਆ ਵਿਖੇ ‘ਦੀ ਗਵਰਨਰ ਮਲਟੀਕਲਚਰ ਐਵਾਰਡ’ ਨਾਲ ਲਗਾਤਾਰ ਤੀਜੀ ਵਾਰ ਸਨਮਾਨਿਤ ਕੀਤਾ ਗਿਆ।ਇਹ ਸਾਲਾਨਾ ਐਵਾਰਡ ਵੱਖ-ਵੱਖ ਕਿੱਤਿਆਂ ‘ਚ ਕੀਤੀ ਚੰਗੀ ਕਾਰਗੁਜ਼ਾਰੀ ਲਈ ਮਾਨਯੋਗ ਗਵਰਨਰ ‘ਜਨਾਬ ਹੀਉ ਵੈਨ ਲੀ’ ਵਲੋਂ ਇੱਕ ਸਰਕਾਰੀ ਸਮਾਗਮ ਦੌਰਾਨ ਦਿੱਤਾ ਗਿਆ ਹੈ।ਦੱਖਣੀ ਆਸਟ੍ਰੇਲੀਆ ਦੇ ਗਵਰਨਰ ਹਿਊ ਵੈਨ ਲੀ ਨੇ ਕਿਹਾ ਕਿ ਉਹ ਨਾਮਵਰ ਸ਼ਖਸੀਅਤਾਂ ਨੂੰ ਇਹ ਐਵਾਰਡ ਪ੍ਰਦਾਨ ਕਰਕੇ ਖੁਦ ‘ਤੇ ਮਾਣ ਮਹਿਸੂਸ ਕਰਦੇ ਹਨ।

mintubrar gets governor award 3rdtime
mintubrar gets governor award 3rdtime

ਮਿੰਟੂ ਬਰਾੜ ਨੇ ਆਪਣੀ ਮਾਤ ਭਾਸ਼ਾ ‘ਚ ਪੱਤਰਕਾਰੀ ਰਾਹੀਂ ਆਸਟ੍ਰੇਲੀਆ ਦੇ ਸੱਭਿਆਚਾਰ ਨੂੰ ਇੱਕ ਵੱਖਰੇ ਢੰਗ ਨਾਲ ਬਾਖੂਬੀ ਬਿਆਨ ਕੀਤਾ ਹੈ।ਉਨ੍ਹਾਂ ਦੇ ਲੇਖ-ਫੀਚਰ ਪ੍ਰੋਗਰਾਮ ਪੇਂਡੂ ਆਸਟ੍ਰੇਲੀਆ ਨੂੰ ਸੰਸਾਰ ਪੱਧਰ ‘ਤੇ ਨਾਮਣਾ ਪ੍ਰਦਾਨ ਕਰ ਰਹੇ ਹਨ।ਪਾਠਕ-ਦਰਸ਼ਕ ਸਾਊਥ ਆਸਟ੍ਰੇਲੀਆ ਬਾਰੇ ਹੋਰ ਜਾਨਣ ਲਈ ਉਤਸੁਕ ਹਨ।ਮੁਲਕ ਦੇ ਬਹੁ-ਭਾਈਚਾਰਕ ਭਾਈਚਾਰੇ ਨੂੰ ਇੱਕ ਧਾਗੇ ‘ਚ ਪਿਰੋਣ ਲਈ ਉਨਾਂ੍ਹ ਵਲੋਂ ਕੀਤੇ ਰਹੇ ਕੰਮ ਸ਼ਾਲਾਘਾਯੋਗ ਹਨ।ਦੱਸਣਯੋਗ ਹੈ ਕਿ ਮਿੰਟੂ ਬਰਾੜ ਨੂੰ ਪਹਿਲਾਂ ਵੀ ਸਾਲ 2013 ਅਤੇ 2014 ‘ਚ ਮਲਟੀਕਲਚਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਕਹਿੰਦੇ ‘ਕੈਪਟਨ ਨੂੰ ਦੱਸਕੇ 9 ਵਜੇ ਬਾਹਰ ਆਉਂਦੈ ਕੋਰੋਨਾ’, ਅੱਕੇ ਦੁਕਾਨਦਾਰ ਸੁਣੋ ਕਰਦੇ ਐ CM ਸਾਬ ਨੂੰ ਕਲੋਲਾਂ !

The post ਆਸਟ੍ਰੇਲੀਆ ‘ਚ ਪੱਤਰਕਾਰ ਮਿੰਟੂ ਬਰਾੜ ਨੇ ਤੀਜੀ ਵਾਰ ਹਾਸਲ ਕੀਤਾ ‘ਗਵਰਨਰਜ਼ ਮਲਟੀਕਲਚਰ ਐਵਾਰਡ’ appeared first on Daily Post Punjabi.



source https://dailypost.in/news/international/mintubrar-gets-governor-award-3ndtime/
Previous Post Next Post

Contact Form