Illegal liquor factory busted : ਪੰਜਾਬ ਵਿੱਚ ਨਾਜਾਇਜ਼ ਸ਼ਰਾਬ ਦੇ ਧੰਦੇ ‘ਤੇ ਸ਼ਿਕੰਜਾ ਕਸਦਿਆਂ ਆਬਕਾਰੀ ਅਤੇ ਪੁਲਿਸ ਵਿਭਾਗ ਦੀ ਸਾਂਝੀ ਮੁਹਿੰਮ ਦੌਰਾਨ ਸਰਹੱਦੀ ਪਿੰਡ ਖਿਆਲਾ ਕਲਾਂ ਵਿੱਚ ਇੱਕ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ 8 ਵਿਅਕਤੀਆਂ ਨੂੰ ਗ੍ਰਿਫਤਾਰ ਗਿਆ। ਮੁਲਜ਼ਮਾਂ ਵਿੱਚ ਤਿੰਨ ਔਰਤਂ ਵੀ ਸ਼ਾਮਲ ਹਨ। ਛਾਪੇਮਾਰੀ ਦੌਰਾਨ ਇਕ ਲੱਖ 9 ਕਿਲੋ ਸ਼ਰਾਬ, 1780 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਕਾਰਵਾਈ ਵਿੱਚ ਪੁਲਿਸ ਨੇ 65 ਦੇ ਕਰੀਬ ਡਰੱਮ, 6 ਐਲ.ਪੀ.ਜੀ ਸਿਲੰਡਰ, 42 ਪਲਾਸਟਿਕ ਕੇਨ ਅਤੇ ਦੋ ਪਾਣੀ ਦੀਆਂ ਟੈਂਕੀਆਂ ਬਰਾਮਦ ਕੀਤੀਆਂ ਹਨ।
ਡਿਪਟੀ ਕਮਿਸ਼ਨਰ ਆਬਕਾਰੀ ਵਿਭਾਗ ਜਸਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਨਜਾਇਜ਼ ਸ਼ਰਾਬ ਦੀ ਫੈਕਟਰੀ ਚੱਲ ਰਹੀ ਸੀ। ਸੋਮਵਾਰ ਸਵੇਰੇ ਪਿੰਡ ਵਿਚ ਛਾਪਾ ਮਾਰਿਆ ਗਿਆ ਅਤੇ 25 ਘਰਾਂ ਦੀ ਤਲਾਸ਼ੀ ਲਈ ਗਈ। ਇਹ ਬਰਾਮਦਗੀ ਸੱਤ ਘਰਾਂ ਤੋਂ ਹੋਈ ਹੈ। ਫੜੇ ਗਏ ਦੋਸ਼ੀਆਂ ਦੇ ਨਾਮ ਕੁਲਦੀਪ ਸਿੰਘ, ਸਤਨਾਮ ਸਿੰਘ, ਰਵਿੰਦਰ ਸਿੰਘ, ਧਰਮਵੀਰ ਸਿੰਘ, ਹਰਜਿੰਦਰ ਸਿੰਘ, ਸਵਿੰਦਰ ਕੌਰ, ਪ੍ਰੀਤੀ ਅਤੇ ਸਿਮਰਨਜੀਤ ਕੌਰ ਹਨ। ਮੁਲਜ਼ਮ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਤਰਨਤਾਰਨ ਅਤੇ ਗੁਰਦਾਸਪੁਰ ‘ਚ ਵੀ ਸਪਲਾਈ ਕਰਦੇ ਸਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਥਾਣਾ ਲੋਪੋਕੇ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਜਸਪਿੰਦਰ ਸਿੰਘ ਅਨੁਸਾਰ ਮੁਲਜ਼ਮ ਨਾਮਵਰ ਕੰਪਨੀਆਂ ਦੇ ਕੱਚੇ ਮਾਲ ਦੀ ਵਰਤੋਂ ਕਰਕੇ ਆਧੁਨਿਕ ਢੰਗ ਨਾਲ ਨਾਜਾਇਜ਼ ਸ਼ਰਾਬ ਬਣਾ ਰਹੇ ਸਨ। ਉਨ੍ਹਾਂ ਨੇ ਫੈਕਟਰੀ ਤੋਂ ਪਿੰਡ ਦੇ ਛੱਪੜ ਤੱਕ ਸੀਮਿੰਟ ਦੀ ਪੱਕੀ ਪਾਈਪ ਲਾਈਨ ਬਣਾਈ ਹੋਈ ਸੀ। ਛੱਪੜ ਵਿੱਚ ਟੋਆ ਪੁੱਟ ਕੇ ਸ਼ਰਾਬ ਇਕੱਠੀ ਕਰਦੇ ਸਨ। ਟੋਇਆ ਭਰਨ ਤੋਂ ਬਾਅਦ ਇਨ੍ਹਾਂ ਨੂੰ ਢੱਕ ਦਿੱਤਾ ਜਾਂਦਾ ਸੀ ਅਤ ਮੰਗ ਮੁਤਾਬਕਰ ਇਸ ਦੀ ਸਪਲਾਈ ਕੀਤੀ ਜਂਦੀ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਕੀਤੇ ਗਏ ਹਨ।
The post ਵੱਡੀ ਕਾਰਵਾਈ : ਅੰਮ੍ਰਿਤਸਰ ‘ਚ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼, 3 ਔਰਤਾਂ ਸਣੇ 8 ਦਬੋਚੇ appeared first on Daily Post Punjabi.
source https://dailypost.in/latest-punjabi-news/illegal-liquor-factory-busted/