Sukh Kharoor with his wife : ਪੰਜਾਬੀ ਗੀਤਕਾਰ ਤੇ ਗਾਇਕ ਸੁੱਖ ਖਰੌੜ ਜੋ ਕਿ ਕੁਝ ਦਿਨ ਪਹਿਲਾਂ ਹੀ ਵਿਆਹ ਦਾ ਲੱਡੂ ਖਾ ਕੇ ਹੁਣ ਮੈਰਿਡ ਲਿਸਟ ‘ਚ ਸ਼ਾਮਿਲ ਹੋ ਗਏ ਨੇ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।ਸੁੱਖ ਖਰੌੜ (ਰੱਬ ਸੁੱਖ ਰੱਖੇ) ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।
ਇਸ ਵੀਡੀਓ ਚ ਸੁੱਖ ਖਰੌੜ ਆਪਣੀ ਵਹੁਟੀ ਦੇ ਨਾਲ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ। ਨਵੀਂ ਵਿਆਹੀ ਜੋੜੀ ਪੰਜਾਬੀ ਗਾਇਕ ਅਮਰਿੰਦਰ ਗਿੱਲ ਦੇ ਫੈਮਸ ਗੀਤ ਫੈਮਿਲੀ ਦੀ ਮੈਂਬਰ ਉੱਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।ਜੇ ਗੱਲ ਕਰੀਏ ਸੁੱਖ ਖਰੌੜ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦਾ ਇੱਕ ਮਿਊਜ਼ਿਕ ਗਰੁੱਪ ਹੈ ਜਿਸ ਦਾ ਨਾਂਅ ‘ਦ ਲੈਂਡਰਸ’ ਹੈ ।
‘ਦ ਲੈਂਡਰਸ’ ‘ਚ ਦੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਦੀ ਤਿਕੜੀ ਗੀਤ ਗਾਉਂਦੀ ਹੈ । ਇਸ ਤਿਕੜੀ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਸੁੱਖ ਖਰੌੜ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਗਾਇਕ ਸੁੱਖ ਨੇ ਬਹੁਤ ਸਪੋਰਟ ਕੀਤਾ ਉਹਨਾਂ ਨੇ ਆਪਣੇ ਸੋਸ਼ਲ ਮੀਡਿਆ ਤੇ ਕਾਫੀ ਪੋਸਟਾਂ ਸਾਂਝੀਆਂ ਕੀਤੀਆਂ ਤੇ ਹੁਣ ਵੀ ਲਗਾਤਾਰ ਕਰਦੇ ਆ ਰਹੇ ਹਨ। ਸੁੱਖ ਚੰਡੀਗੜ੍ਹ ਵਿੱਚ ਕਿਸਾਨੀ ਸਮਰਥਨ ਦੇ ਵਿੱਚ ਹੋਏ ਧਰਨਾ ਪ੍ਰਦਰਸ਼ਨ ਦੇ ਵਿੱਚ ਵੀ ਸ਼ਾਮਿਲ ਹੋਏ ਸਨ ਜਿਸ ਵਿਚ ਉਹਨਾਂ ਦੇ ਸੱਟਾਂ ਵੀ ਲਗੀਆਂ ਸਨ।
ਇਹ ਵੀ ਦੇਖੋ : ਟਾਈਮ ਨਾ ਦੇਣ ਤੋਂ ਰੁੱਸੇ ਹਰਿਆਣਵੀ, ਡੱਲੇਵਾਲ ਨੇ ਮੰਗੀ ਹੱਥ ਜੋੜ ਕੇ ਮੁਆਫੀ ਫਿਰ ਦੇਖੋ ਕੀ ਹੋਇਆ
The post ਪੰਜਾਬੀ ਗਾਇਕ ਸੁੱਖ ਖਰੌੜ ਨੇ ਆਪਣੀ ਵਹੁਟੀ ਦੇ ਨਾਲ ਅਮਰਿੰਦਰ ਗਿੱਲ ਦੇ ਗੀਤ ਉੱਤੇ ਪਾਏ ਭੰਗੜੇ , ਪ੍ਰਸ਼ੰਸਕਾਂ ਨੂੰ ਆ ਰਹੀ ਹੈ ਵੀਡੀਓ ਖੂਬ ਪਸੰਦ appeared first on Daily Post Punjabi.
source https://dailypost.in/news/entertainment/sukh-kharoor-with-his-wife/