ਫਿਰ ਡਰਾ ਰਿਹਾ ਹੈ ਕੋਰੋਨਾ, 24 ਘੰਟਿਆਂ ‘ਚ ਸਾਹਮਣੇ ਆਏ 53 ਹਜ਼ਾਰ ਨਵੇਂ ਕੇਸ, 16 ਦਸੰਬਰ ਤੋਂ ਬਾਅਦ ਇੱਕ ਦਿਨ ਵਿੱਚ 350 ਮੌਤਾਂ

India coronavirus cases : ਦੇਸ਼ ਵਿੱਚ ਕੋਰੋਨਾ ਫਿਰ ਤੋਂ ਇੱਕ ਵਾਰ ਖ਼ਤਰਨਾਕ ਢੰਗ ਨਾਲ ਫੈਲ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਲਗਾਤਾਰ ਸੱਤਵੇਂ ਦਿਨ 50 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇੰਨਾ ਹੀ ਨਹੀਂ, 16 ਦਸੰਬਰ ਤੋਂ ਬਾਅਦ ਪਹਿਲੀ ਵਾਰ, ਸਾਢੇ ਤਿੰਨ ਸੌ ਤੋਂ ਵੱਧ ਸੰਕਰਮਿਤ ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 53,480 ਹਜ਼ਾਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 354 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, ਕੋਰੋਨਾ ਤੋਂ 41,280 ਲੋਕ ਠੀਕ ਵੀ ਹੋਏ ਹਨ। ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਕੋਰੋਨਾ ਇਨਫੈਕਸ਼ਨਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਸੀ। ਇਸ ਸਾਲ 1 ਫਰਵਰੀ ਨੂੰ, 8,635 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਸਨ। ਇੱਕ ਦਿਨ ਵਿੱਚ ਕੋਰੋਨਾ ਦੇ ਇਹ ਕੇਸ ਇਸ ਸਾਲ ਸਭ ਤੋਂ ਘੱਟ ਸਨ।

India coronavirus cases
India coronavirus cases

ਹਾਲਾਂਕਿ ਦੇਸ਼ ਵਿੱਚ ਕੋਰੋਨਾ ਦੀ ਵੈਕਸੀਨ ਵੀ ਲਗਾਈ ਜਾ ਰਹੀ ਹੈ। ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਦੇਸ਼ ਵਿੱਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। 30 ਮਾਰਚ ਤੱਕ ਦੇਸ਼ ਭਰ ਵਿੱਚ 6 ਕਰੋੜ 30 ਲੱਖ 54 ਹਜ਼ਾਰ 353 ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ। ਪਿੱਛਲੇ ਦਿਨ 19 ਲੱਖ 40 ਹਜ਼ਾਰ 99 ਟੀਕੇ ਲਗਾਏ ਗਏ ਸਨ। ਟੀਕਾਕਰਨ ਦਾ ਦੂਜਾ ਪੜਾਅ =13 ਫਰਵਰੀ ਨੂੰ ਸ਼ੁਰੂ ਹੋਇਆ ਸੀ। ਹੁਣ 1 ਅਪ੍ਰੈਲ ਤੋਂ, 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਦੇਸ਼ ਵਿੱਚ ਕੋਰੋਨਾ ਦੀ ਮੌਤ ਦਰ 1.34 ਫੀਸਦੀ ਹੈ ਜਦੋਂ ਕਿ ਰਿਕਵਰੀ ਦੀ ਦਰ 94 ਫੀਸਦੀ ਤੋਂ ਵੱਧ ਹੈ। ਕਿਰਿਆਸ਼ੀਲ ਕੇਸ ਵੱਧ ਕੇ 4.47 ਫੀਸਦੀ ਹੋ ਗਏ ਹਨ। ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ 6 ਵੇਂ ਨੰਬਰ ਉੱਤੇ ਹੈ।

ਇਹ ਵੀ ਦੇਖੋ : ਕਾਰਪੋਰੇਟਾਂ ਲਈ ਖੇਤੀ ਕਰਨ ਵਾਲੇ ਕਿਸਾਨ ਤੋਂ ਸੁਣੋ ਦੁੱਗਣੀ ਆਮਦਨ ਦੀ ਸੱਚਾਈ, ਕਿਸ ਤਰ੍ਹਾਂ ਕੰਪਨੀਆਂ ਨੇ ਕੀਤਾ ਸੀ ਤੰਗ

The post ਫਿਰ ਡਰਾ ਰਿਹਾ ਹੈ ਕੋਰੋਨਾ, 24 ਘੰਟਿਆਂ ‘ਚ ਸਾਹਮਣੇ ਆਏ 53 ਹਜ਼ਾਰ ਨਵੇਂ ਕੇਸ, 16 ਦਸੰਬਰ ਤੋਂ ਬਾਅਦ ਇੱਕ ਦਿਨ ਵਿੱਚ 350 ਮੌਤਾਂ appeared first on Daily Post Punjabi.



source https://dailypost.in/news/national/india-coronavirus-cases-5/
Previous Post Next Post

Contact Form