Gagan Kokari shared photo : ਦੇਸ਼ ਦੇ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਮਾਰੂ ਖੇਤੀ ਬਿੱਲਾਂ ਦੇ ਖਿਲਾਫ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਪੰਜਾਬੀ ਗਾਇਕ ਗਗਨ ਕੋਕਰੀ ਜੋ ਕਿ ਆਸਟ੍ਰੇਲੀਆ ਤੋਂ ਕਿਸਾਨਾਂ ਦਾ ਸਾਥ ਦੇਣ ਦੇ ਲਈ ਇੰਡੀਆ ਆਏ ਹੋਏ ਨੇ। ਪਿਛਲੇ ਕਈ ਮਹੀਨਿਆਂ ਤੋਂ ਗਗਨ ਕੋਕਰੀ ਵੀ ਆਪਣੇ ਸਾਥੀਆਂ ਦੇ ਨਾਲ ਮਿਲਕੇ ਦਿੱਲੀ ਕਿਸਾਨੀ ਮੋਰਚੇ ਚ ਆਪਣੀ ਸੇਵਾਵਾਂ ਦੇ ਰਹੇ ਨੇ । ਗਾਇਕ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਸਾਨੀ ਸੰਘਰਸ਼ ਦੀ ਖਾਸ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਬਹੁਤ ਵਧੀਆ ਹੈ ਆਪਣੇ ਚਾਚੇ –ਤਾਏ, ਸਾਡੇ ਬਾਬੇ ਤੇ ਕੋਕਰੀ ਲੰਗਰ ਸੇਵਾ..ਸਾਰੇ ਹੀ ਚੜਦੀ ਕਲਾ ‘ਚ ਨੇ ।
ਦੁਪਹਿਰ ਬਿਤਾਈ ਇਨ੍ਹਾਂ ਦੇ ਨਾਲ..’ ਤਸਵੀਰ ‘ਚ ਉਹ ਆਪਣੇ ਪਿੰਡੇ ਦੇ ਬਜ਼ੁਰਗਾਂ ਦੇ ਨਾਲ ਦਿਖਾਈ ਦੇ ਰਹੇ ਨੇ। ਸਾਰੇ ਜਣੇ ਇਸ ਤਸਵੀਰ ‘ਚ ਚੜਦੀ ਕਲਾਂ ‘ਚ ਨਜ਼ਰ ਆ ਰਹੇ ਨੇ। ਦਰਸ਼ਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਏਨੀਂ ਦਿਨੀਂ ਉਹ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦਾ ਮਨੋਬਲ ਵਧਾ ਰਹੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਖੇਤਰ ‘ਚ ਕਾਫੀ ਸਰਗਰਮ ਨੇ। ਉਹ ਅਖੀਰਲੀ ਵਾਰ ‘ਯਾਰਾ ਵੇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।
ਇਹ ਵੀ ਦੇਖੋ : BJP ਲੀਡਰਾਂ ਲਈ Punjab Police ਦਾ ਸਖ਼ਤ ਪਹਿਰਾ, ਛਾਉਣੀ ‘ਚ ਤਬਦੀਲ ਹੋਇਆ ਸ਼ਹਿਰ Jalandhar LIVE !
The post ਕਿਸਾਨੀ ਮੋਰਚੇ ਤੋਂ ਗਗਨ ਕੋਕਰੀ ਨੇ ਆਪਣੇ ਪਿੰਡ ਦੇ ਚਾਚੇ-ਤਾਏ ਤੇ ਬਜ਼ੁਰਗਾਂ ਨਾਲ ਸਾਂਝੀ ਕੀਤੀ ਖਾਸ ਤਸਵੀਰ appeared first on Daily Post Punjabi.
source https://dailypost.in/news/entertainment/gagan-kokari-shared-photo/