Satinder Sartaj’s new Hindi song : ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਆਪਣੇ ਨਵੇਂ ਗੀਤ ‘ਕਾਨੂੰਨ’ (Qanoon)ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਇਹ ਗੀਤ ਵੀ ਉਹ ਕਿਸਾਨਾਂ ਦੇ ਸਮਰਥਨ ‘ਚ ਲੈ ਕੇ ਆਏ ਨੇ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਕਾਨੂੰਨ ਵਾਲਿਆਂ ਨੂੰ ਖਰੀਆਂ-ਖਰੀਆਂ ਗੱਲਾਂ ਸੁਣਾਈਆਂ ਨੇ ।ਜਿਸ ਕਰਕੇ ਉਨ੍ਹਾਂ ਨੇ ਇਹ ਗੀਤ ਹਿੰਦੀ ਭਾਸ਼ਾ ‘ਚ ਗਾਇਆ ਹੈ ।
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਸਤਿੰਦਰ ਸਰਤਾਜ ਨੇ ਲਿਖੇ ਨੇ ਤੇ ਮਿਊਜ਼ਿਕ Beat Minister ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ Dhiman Production ਵੱਲੋਂ ਤਿਆਰ ਕੀਤਾ ਹੈ । ਇਹ ਗੀਤ ਉਨ੍ਹਾਂ ਦੀ ਨਵੀਂ ਮਿਊਜ਼ਿਕ ਐਲਬਮ ‘ਤਹਿਰੀਕ’ ‘ਚੋਂ ਹੈ । ਇਸ ਤੋਂ ਪਹਿਲਾਂ ਵੀ ਉਹ ਜੋਸ਼ੀਲਾ ਕਿਸਾਨੀ ਗੀਤ ‘ਕਲਾਵਾਂ ਚੜ੍ਹਦੀਆਂ’ ਲੈ ਕੇ ਆਏ ਸੀ । ਜਿਸ ‘ਚ ਉਨ੍ਹਾਂ ਨੇ ਪੰਜਾਬੀਆਂ ਦੀਆਂ ਬਹਾਦਰੀਆਂ ਤੇ ਅਣਖਾਂ ਨੂੰ ਬਿਆਨ ਕੀਤਾ ਹੈ ।
ਸਤਿੰਦਰ ਸਰਤਾਜ ਪਿਛਲੇ ਦਿਨਾਂ ਤੋਂ ਜਦੋ ਤੋਂ ਕਿਸਾਨਾਂ ਦਾ ਧਰਨਾ ਸ਼ੁਰੂ ਉਹ ਲਗਾਤਾਰ ਕਿਸਾਨਾਂ ਨੂੰ ਸਪੋਰਟ ਕਰਾਰ ਰਹੇ ਹਨ ਤੇ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਕਿਸਾਨਾਂ ਦੇ ਅਵਾਜ ਸੁਣਨ ਸਤਿੰਦਰ ਸਰਤਾਜ ਨੇ ਆਪਣੇ ਇਸ ਗੀਤ ਰਹੀ ਵੀ ਇਕ ਤਰਾਂ ਸਰਕਾਰ ਨੂੰ ਅਪੀਲ ਹੀ ਕੀਤੀ ਹੈ ਕਿ ਸਰਕਾਰ ਕਿਸਾਨਾਂ ਨੂੰ ਸਮਝੇ ਉਹਨਾਂ ਨੂੰ ਪਰੇਸ਼ਾਨੀ ਨੂੰ ਸਮਝੇ ਤੇ ਉਹਨਾਂ ਦਾ ਹੱਕ ਦੇਣ ।
ਦੇਖੋ ਵੀਡੀਓ : ਕਿਥੇ ਤੱਕ ਭੱਜੇਗੀ ਸਰਕਾਰੇ ਦੇਖ ਪੰਜਾਬੀਆਂ ਨੇ ਤਾਂ ਪੱਕੇ ਮਕਾਨ ਬਣਾ ਲਏ ਤੁਹਾਡੀਆਂ ਸੜਕਾਂ ‘ਤੇ…!
The post ਸਤਿੰਦਰ ਸਰਤਾਜ ਦਾ ਨਵੇਂ ਹਿੰਦੀ ਗੀਤ ‘QANOON’ ਨੇ ਕੀਤਾ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.
source https://dailypost.in/news/entertainment/satinder-sartajs-new-hindi-song/