DCGI ਵੱਲੋਂ ਭਾਰਤ ‘ਚ ਕੋਵਿਸ਼ੀਲਡ ਤੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ

DCGI approves Oxford vaccine: ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਇਸ ਦੀ ਵੈਕਸੀਨ ਦਾ ਇੰਤਜਾਰ ਹਰ ਕੋਈ ਬਹੁਤ ਬੇਸਬਰੀ ਨਾਲ ਕਰ ਰਿਹਾ ਸੀ, ਪਰ ਹੁਣ ਇਹ ਇੰਤਜ਼ਾਰ ਖਤਮ ਹੋ ਗਿਆ ਹੈ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਭਾਵ DCGI ਵੱਲੋਂ ਸੀਰਮ ਇੰਸਟੀਚਿਊਟ ਦੀ ਵੈਕਸੀਨ ਕੋਵਿਸ਼ੀਲਡ ਅਤੇ ਭਾਰਤ ਬਾਇਓਟੈਕ ਦੀ ਵੈਕਸੀਨ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਵੈਕਸੀਨ ਆਮ ਲੋਕਾਂ ਨੂੰ ਦੇਸ਼ ਵਿੱਚ ਦਿੱਤੀ ਜਾ ਸਕਦੀ ਹੈ । ਇਸ ਤੋਂ ਪਹਿਲਾਂ SEC ਨੇ 1 ਜਨਵਰੀ ਨੂੰ ਕੋਵਿਸ਼ੀਲਡ ਅਤੇ 2 ਜਨਵਰੀ ਨੂੰ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਦੇਣ ਦੀ ਸਿਫਾਰਸ਼ DCGI ਨੂੰ ਕੀਤੀ ਸੀ। DCGI ਨੇ ਅੱਜ ਇਸ ‘ਤੇ ਮੋਹਰ ਲਗਾ ਦਿੱਤੀ ਹੈ।

DCGI approves Oxford vaccine
DCGI approves Oxford vaccine

ਦੱਸ ਦੇਈਏ ਕਿ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਵੱਲੋਂ ਜਦੋਂ ਕਿਸੇ ਦਵਾਈ, ਡਰੱਗ, ਵੈਕਸੀਨ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਹੀ ਇਨ੍ਹਾਂ ਦਵਾਈਆਂ, ਵੈਕਸੀਨ ਆਦਿ ਦੀ ਵਰਤੋਂ ਜਨਤਕ ਤੌਰ ‘ਤੇ ਕੀਤੀ ਜਾ ਸਕਦੀ ਹੈ। ਅਜਿਹੀ ਇਜਾਜ਼ਤ ਦੇਣ ਤੋਂ ਪਹਿਲਾਂ DCGI ਵੱਲੋਂ ਪਹਿਲਾਂ ਵੈਕਸੀਨ ‘ਤੇ ਕੀਤੇ ਗਏ ਟੈਸਟ ਦੇ ਅੰਕੜਿਆਂ ਦਾ ਸਖਤੀ ਨਾਲ ਅਧਿਐਨ ਕੀਤਾ ਜਾਂਦਾ ਹੈ। ਸੰਤੁਸ਼ਟੀ ਹੋਣ ਤੋਂ ਬਾਅਦ ਹੀ DCGI ਵੱਲੋਂ ਵੈਕਸੀਨ ਆਦਿ ਦੀ ਜਨਤਕ ਵਰਤੋਂ ਦੀ ਆਗਿਆ ਦਿੱਤੀ ਜਾਂਦੀ ਹੈ।

DCGI approves Oxford vaccine

ਜ਼ਿਕਰਯੋਗ ਹੈ ਕਿ 1 ਜਨਵਰੀ ਨੂੰ ਐਕਸਪਰਟ ਕਮੇਟੀ ਨੇ ਆਕਸਫੋਰਡ-ਐਸਟਰੇਜਨੇਕਾ ਦੀ ਵੈਕਸੀਨ ਕੋਵਿਸ਼ੀਲਡ ਦੇ ਐਮਰਜੰਸੀ ਰਿਸਟਰਿਕਟੇਡ ਯੂਜ਼ ਦੀ ਮਨਜ਼ੂਰੀ ਦਿੱਤੀ ਸੀ। ਉਥੇ ਹੀ ਦੂਜੇ ਦਿਨ ਯਾਨੀ ਕਿ 2 ਜਨਵਰੀ ਨੂੰ ਸਵਦੇਸ਼ੀ ਭਾਰਤ ਬਾਇਓਟੈਕ ਵੱਲੋਂ ਬਣਾਈ ਜਾ ਰਹੀ ਵੈਕਸੀਨ ਕੋਵੈਕਸੀਨ ਨੂੰ ਵੀ ਐਮਰਜੰਸੀ ਰਿਸਟਰਿਕਟੇਡ ਯੂਜ਼ ਦੀ ਮਨਜ਼ੂਰੀ ਦੇ ਦਿੱਤੀ ਗਈ।

ਇਹ ਵੀ ਦੇਖੋ: 10 ਸਾਲ ਦਾ ਇਹ ਸਿੱਖ ਬੱਚਾ ਜੁਗਾੜ ਨਾਲ ਗੱਡੀ ਬਣਾ ਦਾਦੀ ਨੂੰ ਲੈ ਕੇ ਚੱਲਿਆ ਕਿਸਾਨੀ ਅੰਦੋਲਨ ‘ਚ

The post DCGI ਵੱਲੋਂ ਭਾਰਤ ‘ਚ ਕੋਵਿਸ਼ੀਲਡ ਤੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ appeared first on Daily Post Punjabi.



source https://dailypost.in/news/national/dcgi-approves-oxford-vaccine/
Previous Post Next Post

Contact Form