Pfizer ਦੀ ਕੋਰੋਨਾ ਵੈਕਸੀਨ ਨਾਲ Norway ‘ਚ ਹੁਣ ਤੱਕ 29 ਲੋਕਾਂ ਦੀ ਮੌਤ, ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ

Norway Pfizer corona vaccine side effects: ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ । ਇਸ ਨਾਲ ਨਜਿੱਠਣ ਲਈ ਭਾਰਤ ਸਣੇ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਪਰ ਕਿਤੇ ਨਾ ਕਿਤੇ ਵੈਕਸੀਨ ਦਾ ਸਾਈਡ ਇਫੈਕਟ ਵੀ ਦੇਖਣ ਨੂੰ ਮਿਲ ਰਿਹਾ ਹੈ। ਨਾਰਵੇ ਵਿੱਚ ਨਵੇਂ ਸਾਲ ਦੇ ਚਾਰ ਦਿਨ ਪਹਿਲਾਂ  ਫਾਈਜ਼ਰ ਦੀ ਕੋਰੋਨਾ ਵਾਇਰਸ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।  ਜਿਸ ਤੋਂ ਬਾਅਦ ਹੁਣ ਤੱਕ ਇਸ ਵੈਕਸੀਨ ਕਾਰਨ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 75 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Norway Pfizer corona vaccine side effects
Norway Pfizer corona vaccine side effects

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ 27 ਦਸੰਬਰ ਨੂੰ ਕੋਵਿਡ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿੱਚ 25,000 ਤੋਂ ਵੱਧ ਲੋਕਾਂ ਨੂੰ ਟੀਕੇ ਲਗਵਾਏ ਗਏ ਹਨ । ਨਾਰਵੇ ਵਿੱਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਨੇ ਹਾਲੇ ਵੈਕਸੀਨ ਦੀ ਪਹਿਲੀ ਹੀ ਡੋਜ਼ ਲਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ।  ਇਸ ਮਾਮਲੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਟੀਕਾਕਰਨ ਉਨ੍ਹਾਂ ਲੋਕਾਂ ਲਈ ਜੋਖਮ ਭਰਿਆ ਹੋ ਸਕਦਾ ਹੈ ਜਿਹੜੇ ਬਿਮਾਰ ਅਤੇ ਬਜ਼ੁਰਗ ਹਨ। ਮਰਨ ਵਾਲੇ 29 ਲੋਕਾਂ ਵਿਚੋਂ 13 ਦੀ ਮੌਤ ਟੀਕੇ ਨਾਲ ਹੋਈ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਦੂਸਰੇ ਮੌਤ ਦੇ ਮਾਮਲੇ ਹਾਲੇ ਜਾਂਚ ਅਧੀਨ ਹਨ।

Norway Pfizer corona vaccine side effects
Norway Pfizer corona vaccine side effects

ਇਸ  ਵਿਚਾਲੇ ਇੰਨੀਆਂ ਮੌਤਾਂ ਤੋਂ ਬਾਅਦ ਨਾਰਵੇ ਨੇ ਆਪਣੀ ਵੈਕਸੀਨ ਲਵਾਉਣ ਦੀ ਗਾਈਡਲਾਈਨ ਨੂੰ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਹੈ। ਉੱਥੇ, ਬੈਲਜ਼ੀਅਮ ਦੇ ਇੱਕ ਵਿਅਕਤੀ ਦੀ ਫਾਈਜ਼ਰ ਦੀ ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ 5 ਦਿਨਾਂ ਬਾਅਦ ਮੌਤ ਹੋ ਗਈ । ਇਸ ਦਰਮਿਆਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਉਹ ਨਾਰਵੇ ਵਿੱਚ ਮੌਤਾਂ ’ਤੇ ਨੇੜਿਓਂ ਨਜ਼ਰ ਰੱਖੇ ਹੋਏ ਹਨ।

Norway Pfizer corona vaccine side effects

ਦੱਸ ਦੇਈਏ ਕਿ ਕੋਰੋਨਾ ਵੈਕਸੀਨ ਨਾਲ 29 ਲੋਕਾਂ ਦੀ ਮੌਤ ਨਾਲ ਹਿੱਲੇ ਨਾਰਵੇ ਨੇ ਆਪਣੀ ਕੋਰੋਨਾ ਵੈਕਸੀਨ ਲਵਾਉਣ ਦੀ ਗਾਈਡਲਾਈਨ ਨੂੰ ਬਦਲ ਦਿੱਤਾ ਹੈ। ਹਾਲਾਂਕਿ ਇਨ੍ਹਾਂ ਮੌਤਾਂ ਤੋਂ ਬਾਅਦ ਵੀ ਨਾਰਵੇ ਨੇ ਵੈਕਸੀਨ ਨੂੰ ਲਵਾਉਣ ਦਾ ਕੰਮ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ । ਨਾਰਵੇ ਵਿੱਚ ਮਾਰੇ ਗਏ ਸਾਰੇ ਲੋਕ 80 ਸਾਲ ਤੋਂ ਉੱਤੇ ਸਨ ਅਤੇ ਨਰਸਿੰਗ ਹੋਮ ਵਿੱਚ ਦਾਖਲ ਸਨ। ਨਾਰਵੇ ਦੀ ਮੈਡੀਸਨ ਏਜੰਸੀ ਦੇ ਮੈਡੀਕਲ ਡਾਇਰੈਕਟਰ ਸਟੇਇਨਾਰ ਮੈਡਸੇਨ ਨੇ ਕਿਹਾ ਕਿ ਡਾਕਟਰਾਂ ਨੂੰ ਯਕੀਨਨ ਤੌਰ ’ਤੇ ਸਾਵਧਾਨੀ ਨਾਲ ਅਜਿਹੇ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਜਿਨ੍ਹਾਂ ਨੂੰ ਵੈਕਸੀਨ ਲਾਈ ਜਾਣੀ ਹੈ।

ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ

The post Pfizer ਦੀ ਕੋਰੋਨਾ ਵੈਕਸੀਨ ਨਾਲ Norway ‘ਚ ਹੁਣ ਤੱਕ 29 ਲੋਕਾਂ ਦੀ ਮੌਤ, ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ appeared first on Daily Post Punjabi.



source https://dailypost.in/news/international/norway-pfizer-corona-vaccine-side-effects/
Previous Post Next Post

Contact Form