Google Reportedly Blocking Australian News: ਆਸਟ੍ਰੇਲੀਆ ਵਿੱਚ ਗੂਗਲ ਨੇ ਆਪਣੇ ਸਰਚ ਨਤੀਜਿਆਂ ਵਿੱਚ ਖ਼ਬਰਾਂ ਦਿਖਾਉਣੀਆਂ ਬੰਦ ਕਰ ਦਿੱਤੀਆਂ ਹਨ । ਇਸ ਦਾ ਖੁਲਾਸਾ ਵੈਬਸਾਈਟਾਂ ਵੱਲੋਂ ਸ਼ਿਕਾਇਤ ਕਰਨ ‘ਤੇ ਹੋਇਆ। ਗੂਗਲ ਨੇ ਇਸ ਨੂੰ ਨੀਤੀਗਤ ਤਬਦੀਲੀ ਦਸੱਦਿਆਂ ਹੋਏ ਰੋਕ ਦੀ ਗੱਲ ਮੰਨ ਲਈ ਹੈ। ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਸਰਕਾਰ ਨੇ ਚੋਰੀ ਛੁਪੇ ਲਗਾਈ ਗਈ ਪਾਬੰਦੀ ਨੂੰ ਲੈ ਕੇ ਗੂਗਲ ਨੂੰ ਫਟਕਾਰ ਲਗਾਈ ਹੈ । ਇਸ ਦੇ ਜਵਾਬ ਵਿੱਚ ਆਸਟ੍ਰੇਲੀਆ ਨੇ ਖਜ਼ਾਨਾ ਮੰਤਰੀ ਜੋਸ਼ ਫ੍ਰਾਈਡੇਨਬਰਗ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਕੰਟੈਂਟ ਬਲਾਕ ਕਰਨ ਦੀ ਬਜਾਏ ਗੂਗਲ ਇਨ੍ਹਾਂ ਖ਼ਬਰਾਂ ਦਾ ਪੈਸਾ ਚੁਕਾਉਣ ਦੀ ਤਿਆਰੀ ਕਰੇ।
ਇਸ ਮਾਮਲੇ ਵਿੱਚ ਗੂਗਲ ਨੇ ਸਫਾਈ ਦਿੱਤੀ ਹੈ ਕਿ ਉਸ ਨੇ ਪ੍ਰਯੋਗ ਦੇ ਤੌਰ ‘ਤੇ ਆਸਟ੍ਰੇਲੀਆ ਦੇ ਕੁੱਲ ਗੂਗਲ ਖਪਤਕਾਰਾਂ ਵਿੱਚੋਂ ਇੱਕ-ਇੱਕ ਫੀਸਦੀ ‘ਤੇ ਇਹ ਤਬਦੀਲੀਆਂ ਕੀਤੀਆਂ ਹਨ। ਇਹ ਪ੍ਰਯੋਗ ਫਰਵਰੀ ਤੱਕ ਚੱਲੇਗਾ । ਦਰਅਸਲ, ਆਸਟ੍ਰੇਲੀਆ ਸਰਕਾਰ ਗੂਗਲ, ਫੇਸਬੁੱਕ ਸਣੇ ਕਈ ਟੇਕ ਕੰਪਨੀਆਂ ‘ਤੇ ਕਾਨੂੰਨ ਲਿਆ ਰਹੀ ਹੈ ਜਿਸ ਦੇ ਤਹਿਤ ਉਹ ਸਮਾਚਾਰ ਸੰਸਥਾਵਾਂ ਦਾ ਕੰਟੈਂਟ ਦਿਖਾ ਕੇ ਜੋ ਕਮਾਈ ਕਰ ਰਹੇ ਹਨ, ਉਸ ਵਿਚੋਂ ਸੰਸਥਾਵਾਂ ਨੂੰ ਪੈਸਾ ਦੇਣਾ ਹੋਵੇਗਾ ।

ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ Facebook ਵੱਲੋਂ ਵੀ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਸ ਨੇ ਹਾਲ ਹੀ ਵਿੱਚ ਧਮਕੀ ਦਿੱਤੀ ਸੀ ਕਿ ਜੇਕਰ ਇਹ ਕਾਨੂੰਨ ਲਾਗੂ ਹੁੰਦਾ ਹੈ ਤਾਂ ਉਹ ਆਸਟ੍ਰੇਲੀਆ ਵਿੱਚ ਆਪਣੇ ਪਲੇਟਫਾਰਮ ‘ਤੇ ਖਪਤਕਾਰਾਂ ਨੂੰ ਖ਼ਬਰਾਂ ਸਾਂਝੀਆਂ ਕਰਨ ਤੋਂ ਰੋਕ ਦੇਵੇਗਾ ।
ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ
The post ਆਸਟ੍ਰੇਲੀਆ ‘ਚ Google Search ਵਿੱਚ ਖ਼ਬਰਾਂ ਮਿਲਣੀਆਂ ਬੰਦ, ਸਰਕਾਰ ਨੇ ਲਗਾਈ ਫਟਕਾਰ appeared first on Daily Post Punjabi.
source https://dailypost.in/news/international/google-reportedly-blocking-australian-news/