ਗ੍ਰੇਟਰ ਨੋਇਡਾ ‘ਚ ਨਾਬਾਲਿਗ ਨਾਲ ਹੋਇਆ ਜਬਰ ਜਨਾਹ, ਦੋਸ਼ੀ ਗ੍ਰਿਫਤਾਰ

Accused arrested for raping: ਗ੍ਰੇਟਰ ਨੋਇਡਾ ਦੇ ਰੱਬੂਪੁਰਾ ਕੋਤਵਾਲੀ ਖੇਤਰ ਵਿੱਚ ਇੱਕ 14 ਸਾਲਾ ਨਾਬਾਲਗ ਨਾਲ ਘਰ ਵਿੱਚ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਦਾ ਦੋਸ਼ੀ ਗੁਆਂਢ  ਦੇ ਇਕ ਨੌਜਵਾਨ ‘ਤੇ ਹੈ। ਪਰਿਵਾਰ ਦੇ ਅਨੁਸਾਰ, ਨੌਜਵਾਨ ਨੇ ਬੰਦੂਕ ਦੇ ਜ਼ੋਰ ‘ਤੇ ਕਿਸ਼ੋਰੀ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਬਾਅਦ ਵਿਚ ਲੜਕੀ ਦਾ ਰੌਲਾ ਸੁਣ ਕੇ ਪਰਿਵਾਰ ਜਾਗਿਆ ਅਤੇ ਲੋਕਾਂ ਨੂੰ ਬੁਲਾਇਆ। ਜਿਸਦੇ ਬਾਅਦ ਸਾਰੇ ਲੋਕਾਂ ਨੇ ਮਿਲ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

Accused arrested for raping
Accused arrested for raping

ਖ਼ਬਰ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸਦੇ ਨਾਲ ਹੀ ਲੜਕੀ ਦਾ ਡਾਕਟਰੀ ਮੁਆਇਨਾ ਕੀਤਾ ਗਿਆ, ਜਿਸ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਰਾਬੂਪੁਰਾ ਦੇ ਇੱਕ ਕਿਸਾਨ ਦੀ 14 ਸਾਲਾ ਧੀ ਦੂਜੇ ਰਿਸ਼ਤੇਦਾਰਾਂ ਨਾਲ ਘਰ ਵਿੱਚ ਸੌ ਰਹੀ ਸੀ। ਲੜਕੀ ਅਤੇ ਉਸ ਦੇ ਛੋਟੇ ਭੈਣ-ਭਰਾ ਇੱਕ ਕਮਰੇ ਵਿੱਚ ਸਨ, ਜਦੋਂ ਕਿ ਘਰ ਦੇ ਦੂਸਰੇ ਮੈਂਬਰ ਦੂਜੇ ਕਮਰੇ ਵਿੱਚ ਸੌਂ ਰਹੇ ਸਨ। ਗੁਆਂਢ ਦਾ ਇਹ ਨੌਜਵਾਨ ਘਰ ‘ਚ ਦਾਖਲ ਹੋਇਆ ਅਤੇ ਬੱਚੀ ਨਾਲ ਜਬਰਜਨਾਹ ਕੀਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।  

ਦੇਖੋ ਵੀਡੀਓ : ਸਿੱਧੂ ਦੇ ਖਾਸਮ-ਖਾਸ ਮਿੱਠੂ ਮਦਾਨ ਦੀ ਗੁੰਡਾਗਰਦੀ, ਪਹਿਲਾਂ ਧਮਕੀਆਂ ਭਰੇ ਫੋਨ, ਫੇਰ ਜਾ ਕੇ ਕੀਤੀ ਕੁੱਟਮਾਰ, CCTV ਵੀਡੀਓ

The post ਗ੍ਰੇਟਰ ਨੋਇਡਾ ‘ਚ ਨਾਬਾਲਿਗ ਨਾਲ ਹੋਇਆ ਜਬਰ ਜਨਾਹ, ਦੋਸ਼ੀ ਗ੍ਰਿਫਤਾਰ appeared first on Daily Post Punjabi.



Previous Post Next Post

Contact Form