ਪੰਜਾਬੀ ਕਲਾਕਾਰ ਇੰਦਰ ਚਾਹਲ ਤੇ ਕਰਨ ਔਜਲਾ ਦਾ ਨਵਾਂ ਗੀਤ ‘ Guilty ‘ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Inder Chahal and Karan Aujla : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਇੰਦਰ ਚਾਹਲ ਅਕਸਰ ਆਪਣੇ ਗੀਤਾਂ ਦੇ ਕਾਰਨ ਛਾਏ ਰਹਿੰਦੇ ਹਨ । ਕੁੱਝ ਦਿਨ ਪਹਿਲਾ ਉਹਨਾਂ ਨੇ ਆਪਣੇ ਕਰਨ ਔਜਲਾ ਦੇ ਨਾਲ ਆਉਣ ਵਾਲੇ ਨਵੇਂ ਗੀਤ ਦਾ teaser ਸਾਂਝਾ ਕੀਤਾ ਸੀ। ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਤੇ ਉਸ ਤੋਂ ਬਾਅਦ ਪ੍ਰਸ਼ੰਸਕ ਬਹੁਤ ਹੀ ਉੱਤਸੁਕਤਾ ਦੇ ਨਾਲ ਗੀਤ ਦਾ ਇੰਤਜ਼ਾਰ ਕਰ ਰਹੇ ਸਨ ।

ਕੱਲ੍ਹ 10 ਜਨਵਰੀ ਨੂੰ ਉਹਨਾਂ ਦਾ ਗੀਤ ਰਿਲੀਜ਼ ਹੋਇਆ ਹੈ ਤੇ ਜਿਸ ਵਿੱਚ ਕਰਨ ਔਜਲਾ ਵੀ ਹਨ। ਇਸ ਗੀਤ ਦੇ ਗਾਇਕ ਇੰਦਰ ਚਾਹਲ ਤੇ ਕਰਨ ਔਜਲਾ ਹਨ female lead ਸ਼ਰਧਾ ਆਰੀਆ ਹੈ ।ਇਹ ਗੀਤ ਕਰਨ ਔਜਲਾ ਵੱਲੋਂ ਲਿਖਿਆ ਗਿਆ ਹੈ ।ਮਿਊਜ਼ਿਕ Yeah Proof ਵਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ ਤੇ ਕੁੱਝ ਸਮੇ ਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਦੇਖ ਲਿਆ ਹੈ ।

Inder Chahal and Karan Aujla
Inder Chahal and Karan Aujla

ਇੰਦਰ ਚਾਹਲ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਬਹੁਤ ਸਾਰੇ ਗੀਤ ਗਾਏ ਹਨ । ਜੋ ਕਿ ਪ੍ਰਸ਼ੰਸਕ ਵਲੋਂ ਬਹੁਤ ਪਸੰਦ ਕੀਤੇ ਗਏ ਹਨ। ਕੁੱਝ ਸਮਾਂ ਪਹਿਲਾ ਇੰਦਰ ਚਾਹਲ ਦਾ ਹਿਮਾਂਸ਼ੀ ਖੁਰਾਣਾ ਨਾਲ ਗੀਤ ਆਇਆ ਸੀ । ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਪ੍ਰਸਿੱਧ ਕਲਾਕਾਰ ਹਨ । ਜਿਹਨਾਂ ਨੇ ਹੁਣ ਤੱਕ ਬਹੁਤ ਸਾਰੇ ਗੀਤ ਲਿਖੇ ਹਨ ਤੇ ਜੋ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਏ ਹਨ ।

ਦੇਖੋ ਵੀਡੀਓ : ਟ੍ਰੈਕਟਰ ਸਣੇ MODI ਦਾ ਵੀ ਧੂੰਆਂ ਕੱਢਿਆ 80 ਸਾਲਾਂ ਦੀ ਬੇਬੇ, ਸੁਣੋ ਕਿਵੇਂ ਜਿਆਣੀ ਤੇ ਗਰੇਵਾਲ ਦੀ ਬਣਾਈ ਰੇਲ !

The post ਪੰਜਾਬੀ ਕਲਾਕਾਰ ਇੰਦਰ ਚਾਹਲ ਤੇ ਕਰਨ ਔਜਲਾ ਦਾ ਨਵਾਂ ਗੀਤ ‘ Guilty ‘ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.



source https://dailypost.in/news/entertainment/inder-chahal-and-karan-aujla/
Previous Post Next Post

Contact Form