ਕਿਸਾਨ ਅੰਦੋਲਨ: ਰਾਕੇਸ਼ ਟਿਕੈਤ ਦੀ ਚੇਤਾਵਨੀ, 26 ਜਨਵਰੀ ਨੂੰ ਪਰੇਡ ‘ਚ ਇੱਕ ਪਾਸੇ ਚਲਣਗੇ ਟੈਂਕ ਤੇ ਦੂਜੇ ਪਾਸੇ ਟਰੈਕਟਰ

BKU spokesperson Rakesh Tikait said: ਅੱਜ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ ਦਾ 47ਵਾਂ ਦਿਨ ਹੈ। ਹੁਣ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਵੱਡੇ ਟਰੈਕਟਰ ਮਾਰਚ ਦੀ ਤਿਆਰੀ ਕਰ ਰਹੇ ਹਨ । ਕਿਸਾਨਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਜਾਣ ‘ਤੇ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਹੋਣ ਦੀ ਚੇਤਾਵਨੀ ਦਿੱਤੀ ਹੈ । ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਬਾਗਪਤ ਵਿੱਚ ਦਿੱਲੀ-ਸਹਾਰਨਪੁਰ ਰਾਜਮਾਰਗ ’ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ । ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪਰੇਡ ਦੌਰਾਨ ਸੱਜੇ ਪਾਸੇ ਟੈਂਕ ਚੱਲੇਗਾ ਤਾਂ ਉੱਥੇ ਹੀ ਖੱਬੇ ਪਾਸੇ ਟਰੈਕਟਰ । ਉਨ੍ਹਾਂ ਨੇ ਕਿਹਾ ਕਿ ਉਹ ਹੱਥਾਂ ਵਿੱਚ ਤਿਰੰਗੇ ਲੈ ਕੇ ਚੱਲਣਗੇ … ਵੇਖਣਗੇ ਰਾਸ਼ਟਰੀ ਗੀਤ ਗਾਉਂਦੇ ਹੋਏ ਤਿਰੰਗੇ ਵਾਲਿਆਂ ‘ਤੇ ਇਸ ਦੇਸ਼ ਵਿੱਚ ਗੋਲੀ ਕੌਣ ਚਲਾਵੇਗਾ।

BKU spokesperson Rakesh Tikait said
BKU spokesperson Rakesh Tikait said

ਉਨ੍ਹਾਂ ਨੇ ਅੱਗੇ ਕਿਹਾ, “ਦਿੱਲੀ ਦੀਆਂ ਚਮਕਦਾਰ ਸੜਕਾਂ ‘ਤੇ ਸਾਡਾ ਟਰੈਕਟਰ ਵੀ ਚੱਲੇਗਾ, ਜੋ ਸਿਰਫ ਖੇਤਾਂ ਵਿੱਚ ਚਲਦਾ ਆ ਰਿਹਾ ਹੈ। ਕਿਸਾਨਾਂ ਦੇ ਟਰੈਕਟਰ ਦਿੱਲੀ ਦੀਆਂ ਸੜਕਾਂ ‘ਤੇ ਤਿਰੰਗੇ ਨਾਲ ਚੱਲਣਗੇ।” ਟਿਕੈਤ ਨੇ ਕਿਹਾ ਕਿ ਕੋਈ ਵੀ ਕਿਸਾਨਾਂ ਦੇ ਝੰਡੇ ਨਾਲ ਚੱਲਦੇ ਹੋਏ ਫਾਇਰ ਨਹੀਂ ਕਰੇਗਾ । ਉਨ੍ਹਾਂ ਕਿਹਾ ਕਿ ਕੋਈ ਵੀ ਪਾਣੀ ਦੀਆਂ ਬੁਛਾੜਾਂ ਨਹੀਂ ਮਾਰੇਗਾ । ਜੇ ਉਹ ਲਾਠੀਚਾਰਜ ਕਰਨਗੇ ਤਾਂ ਅਸੀਂ ਰਾਸ਼ਟਰੀ ਗੀਤ ਗਾਵਾਂਗੇ। ਉਨ੍ਹਾਂ ਕਿਹਾ ਕਿ ਇਹ ਸਰਕਾਰ ਅੰਗਰੇਜ਼ਾਂ ਨਾਲੋਂ ਵੱਧ ਖਤਰਨਾਕ ਹੈ। ਅੰਗਰੇਜਾਂ ਨੂੰ ਤਾਂ ਪਹਿਚਾਣ ਵੀ ਲੈਂਦੇ ਸਨ, ਪਰ ਇਨ੍ਹਾਂ ਨੂੰ ਪਹਿਚਾਣ ਵੀ ਨਹੀਂ ਪਾ ਰਹੇ ਹਨ।

BKU spokesperson Rakesh Tikait said

ਇਸ ਤੋਂ ਅੱਗੇ ਟਿਕੈਤ ਨੇ ਇਹ ਵੀ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਵਿੱਚ ਕਿਸਾਨ ਹਾਰਿਆ ਤਾਂ ਦੇਸ਼ ਹਾਰ ਜਾਵੇਗਾ । ਜੇਕਰ ਕਿਸਾਨ ਜਿੱਤ ਜਾਂਦਾ ਹੈ ਤਾਂ ਸਾਡੀ ਜ਼ਮੀਨ ਬਚ ਜਾਵੇਗੀ। ਹੁਣ ਮਸਲਾ ਇਹ ਨਹੀਂ ਕਿ ਕਾਰੋਬਾਰ ਕੀ ਹੈ, ਆਦਮੀ ਕੌਣ ਹੈ, ਬੈਨਰ ਕਿਸਦਾ ਹੈ। ਇਸ ਲਈ ਹੁਣ ਉੱਠੋ ਅਤੇ ਜਾਗੋ, ਇੱਕ ਸਾਲ ਜੇਕਰ ਫਸਲ ਘੱਟ ਜਾਂਦੀ ਹੈ ਤਾਂ ਘੱਟੋ ਘੱਟ ਤੁਸੀਂ ਆਪਣੀ ਜ਼ਮੀਨ ਤਾਂ ਬਚਾ ਲਵੋਗੇ। 

ਇਹ ਵੀ ਦੇਖੋ: ਪਾਣੀ ਦੀਆਂ ਤੋਪਾਂ ਦਾ ਮੂੰਹ ਮੋੜਨ ਵਾਲੇ ਨਵਦੀਪ ਸਮੇਤ ਪੰਜਾਬੀ ਸਿੰਗਰਾਂ ਨੇ ਕਿਸਾਨੀ ਸਟੇਜ ਤੋਂ ਕਰਤੇ ਐਲਾਨ, LIVE

The post ਕਿਸਾਨ ਅੰਦੋਲਨ: ਰਾਕੇਸ਼ ਟਿਕੈਤ ਦੀ ਚੇਤਾਵਨੀ, 26 ਜਨਵਰੀ ਨੂੰ ਪਰੇਡ ‘ਚ ਇੱਕ ਪਾਸੇ ਚਲਣਗੇ ਟੈਂਕ ਤੇ ਦੂਜੇ ਪਾਸੇ ਟਰੈਕਟਰ appeared first on Daily Post Punjabi.



Previous Post Next Post

Contact Form