Yuzvendra Chahal Dhanashree Verma : ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਜੋ ਕਿ 22 ਦਸੰਬਰ ਨੂੰ ਵਿਆਹ ਤੋਂ ਬਾਅਦ ਹਨੀਮੂਨ ਦੇ ਲਈ ਦੁਬਈ ਪਹੁੰਚ ਗਏ ਸੀ । ਜਿੱਥੇ ਦੋਵਾਂ ਨੇ ਕੁਆਲਟੀ ਟਾਈਮ ਬਿਤਾਏ ਹੈ। ਬਹੁਤ ਸਾਰੇ ਕ੍ਰਿਕਟਰਾਂ ਨੇ ਉਹਨਾਂ ਨੇ ਵਧਾਈ ਦਿਤੀ ਹੈ ।
ਕ੍ਰਿਕੇਟਰ ਯੁਜ਼ਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਭਾਲੂ, ਸ਼ੇਰ ਤੇ ਸੱਪਾਂ ਦੇ ਨਾਲ ਦਿਖਾਈ ਦਿੱਤੇ । ਇਸ ਤੋਂ ਇਲਾਵਾ ਉਹ ਸ਼ੇਰ ਦੇ ਨਾਲ ਰੱਸਾਕੱਸੀ ਕਰਦੇ ਹੋਏ ਵੀ ਨਜ਼ਰ ਆਏ । ਦੋਵਾਂ ਦੇ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ।
ਜਾਨਵਰਾਂ ਨਾਲ ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕੇ ਨੇ । ਵੀਡੀਓ ‘ਚ ਦੋਵੇਂ ਬਹੁਤ ਖ਼ੁਸ਼ ਤੇ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਨੇ । ਦੋਵੇਂ ਜਣੇ ਦੁਬਈ ਤੋਂ ਵਾਪਿਸ ਇੰਡੀਆ ਆ ਚੁੱਕੇ ਨੇ । ਯੁਜ਼ਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ”ਚ ਉਨ੍ਹਾਂ ਨੇ ਦੱਸਿਆ ਹੈ Quarantine ਦਾ ਦੂਜਾ ਦਿਨ ਹੈ ।
The post ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਦੀ ਖ਼ਤਰਨਾਕ ਜਾਨਵਰਾਂ ਨਾਲ ਇਹ ਵੀਡੀਓ ਹੋ ਰਹੀ ਹੈ ਵਾਇਰਲ appeared first on Daily Post Punjabi.