Diljit Dosanjh shared tweet : ਪਿਛਲੇ ਕੁੱਝ ਦਿਨਾਂ ਤੋਂ ਚਲ ਰਹੇ ਅੰਦੋਲਨ ਨੂੰ ਲੈ ਕੇ ਬਹੁਤ ਸਾਰੇ ਵਰਗ ਕਿਸਾਨਾਂ ਦੇ ਨਾਲ ਆ ਕ ਖੜੇ ਹਨ। ਤੇ ਬਹੁਤ ਸਾਰੇ ਇਸ ਅੰਦੋਲਨ ਦੇ ਖਿਲਾਫ ਖੜੇ ਹਨ ।ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਤੇ ਅਦਾਕਾਰ ਕਿਸਾਨਾਂ ਦੇ ਨਾਲ ਆ ਕ ਖੜੇ ਹੋਏ ਹਨ ।ਅੱਜ ਇਸ ਅੰਦੋਲਨ ਨੂੰ 1 ਮਹੀਨੇ ਤੋਂ ਉਪਰ ਦਿਨ ਹੋ ਗਏ ਹਨ ।ਕਿਸਾਨਾਂ ਦੀ ਲਗਾਤਰ ਮੰਗ ਹੈ ਕਿ ਕੇਂਦਰ ਆਪਣੇ ਖੇਤੀ ਕਾਨੂੰਨ ਦੇ ਖਿਲਾਫ ਇਹ ਬਿੱਲ ਰੱਧ ਕਰਨ ਪਰ ਸਰਕਾਰ ਵੀ ਨਹੀਂ ਮੰਨ ਰਹੀ ।
ਪੰਜਾਬੀ ਤੇ ਬਾਲੀਵੁੱਡ ਮਸ਼ਹੂਰ ਅਦਾਕਾਰ ਪਿਛਲੇ ਬਹੁਤ ਸਮੇ ਤੋਂ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਓਹਨਾ ਨੇ ਕਿਸਾਨਾਂ ਦੇ ਲਾਇ ਬਹੁਤ ਵੱਡੀ ਰਕਮ ਵੀ ਦਾਨ ਵਿਚ ਦਿਤੀ ਸੀ ।ਤੇ ਇਸ ਗੱਲ ਦਾ ਜਿਕਰ ਵੀ ਨਹੀਂ ਕੀਤਾ ਸੀ ।ਦਿਲਜੀਤ ਦੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਬਹੁਤ ਲੰਬੇ ਸਮੇ ਤੋਂ ਕਿਸਾਨਾਂ ਨੂੰ ਲੈ ਕੇ ਲੜਾਈ ਚਲ ਰਹੀ ਹੈ ।ਉਹ ਅਕਸਰ ਸੋਸ਼ਲ ਮੀਡਿਆ ਤੇ ਕਿਸਾਨਾਂ ਦੇ ਹੱਕ ਦੇ ਵਿਚ ਕੁੱਝ ਨਾ ਕੁੱਝ ਪੋਸਟ ਕਰਦੇ ਰਹਿੰਦੇ ਹਨ ।
Baba KIRPA Karey Aj Koi Hall Nikal Avey pic.twitter.com/pjhnUpgx8R
— DILJIT DOSANJH (@diljitdosanjh) January 4, 2021
ਅੱਜ ਉਹਨਾਂ ਨੇ ਟਵੀਟ ਕਰਦੇ ਹੋਏ ਕਿਸਾਨਾਂ ਦੇ ਹੱਕ ਵਿਚ ਫੈਸਲੇ ਦੇ ਅਰਦਾਸ ਕੀਤੀ ਹੈ।ਓਹਨਾ ਨੇ ਕਿਹਾ – ਬਾਬਾ ਕਿਰਪਾ ਕਰੇ , ਅੱਜ ਕੋਈ ਹੱਲ ਨਿਕਲ ਆਵੇ ਕੰਗਨਾ ਰਣੌਤ ਜਿਸ ਨੇ ਕਿਸਾਨੀ ਅੰਦੋਲਨ ਵਿਚ ਇਕ ਮਾਤਾ ਬਾਰੇ ਗ਼ਲਤ ਸ਼ਬਦਾਵਲੀ ਵਰਤੀ ਸੀ ।ਦਿਲਜੀਤ ਨੇ ਉਸ ਨੂੰ ਕਰਾਰ ਜਵਾਬ ਦਿੱਤੋ ਸੀ ਤੇ ਲਗਾਤਾਰ ਦੇ ਰਹੇ ਹਨ। ਦਿਲਜੀਤ ਦੋਸਾਂਝ ਕਿਸਾਨਾਂ ਦੇ ਹੱਕ ਲਈ ਅਰਦਾਸ ਕਰਾਰ ਰਹੇ ਹਨ । ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਇਕ ਚੰਗੇ ਅਦਾਕਾਰ ਹੋਣ ਦੇ ਨਾਲ – ਨਾਲ ਇਕ ਚੰਗੇ ਇਨਸਾਨ ਵੀ ਹਨ ।
The post ਕਿਸਾਨਾਂ ਦੀ ਅੱਜ ਦੀ ਕੇਂਦਰ ਨਾਲ ਮੀਟਿੰਗ ਲਈ ਪ੍ਰਾਰਥਨਾ ਕਰਦੇ ਹੋਏ , ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਟਵੀਟ appeared first on Daily Post Punjabi.