ਗੁਰਦਾਸਪੁਰ ‘ਚ ਪਹੁੰਚੀ ਕੋਰੋਨਾ ਵੈਕਸੀਨ ਦੀ 9000 ਡੋਜ਼, 16 ਜਨਵਰੀ ਨੂੰ ਹੋਵੇਗੀ ਟੀਕਾਕਰਨ ਦੀ ਸ਼ੁਰੂਆਤ

gurdaspur corona vaccine: ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈਕੇ 16 ਜਨਵਰੀ ਤੋਂ ਦੇਸ਼ ਭਰ ‘ਚ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਦੇ ਚੱਲਦੇ ਦੇਸ਼ ਦੇ ਸਾਰੇ ਸੂਬਿਆਂ ‘ਚ ਸਰਕਾਰੀ ਹਸਪਤਾਲਾਂ ‘ਚ ਇਸ ਟੀਕਾਕਰਨ ਦੀ ਸ਼ੁਰੂਆਤ ਲਈ ਸਿਹਤ ਵਿਭਾਗ ਵਲੋਂ ਤਿਆਰੀਆਂ ਕੀਤੀਆਂ ਗਈਆਂ ਹਨ। ਜਿਸ ‘ਚ ਡ੍ਰਾਈ ਰਨ ਵੀ ਕੀਤੇ ਗਏ ਹਨ ਅਤੇ ਵੈਕਸੀਨ ਦੀ ਸੰਭਾਲ ਲਈ ਸਾਰੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਅੱਜ ਗੁਰਦਾਸਪੁਰ ਵਿੱਚ ਵੀ ਕੋਰੋਨਾ ਦੀ ਵੈਕਸੀਨ ਪਹੁੰਚ ਚੁੱਕੀ ਹੈ ਜਿਸਨੂੰ ਪੂਰੀ ਸੁਰੱਖਿਆ ਦੇ ਨਾਲ ਸਟੋਰ ਕੀਤਾ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ‘ਚ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਹਿਤ ਵਿਭਾਗ ਵਲੋਂ 16 ਜਨਵਰੀ ਨੂੰ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ।

gurdaspur corona vaccine
gurdaspur corona vaccine

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਿੰਦਰ ਸਿੰਘ ਜਿਲ੍ਹਾ ਫਾਰਮੇਸੀ ਅਧਿਕਾਰੀ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਲਈ ਪਹਿਲੇ ਪੜਾਅ ਦੇ ਟੀਕਾਕਰਨ ਲਈ ਚੰਡੀਗੜ੍ਹ ਤੋਂ ਕੋਰੋਨਾ ਵੈਕਸੀਨ ਦੀਆਂ 9000 ਡੋਜ਼ ਆਈਆਂ ਹਨ ਜੋ ਪਹਿਲੇ ਪੜਾਅ ‘ਚ ਹੈਲਥ ਵਰਕਰਾਂ ਲਈ ਹੈ ਅਤੇ ਪਹਿਲੇ ਪੜਾਅ ਦੇ ਸਬੰਧ ‘ਚ ਜ਼ਿਲ੍ਹਾ ਭਰ ਤੋਂ 8500 ਦੇ ਕਰੀਬ ਲੋਕਾਂ ਵਲੋਂ ਰਜਿਸਟਰ ਕੀਤਾ ਗਿਆ ਹੈ। ਕੱਲ੍ਹ ਤੋਂ ਹੀ ਇਸ ਪ੍ਰੋਗਰਾਮ ਸੰਬੰਧੀ ਤਿਆਰੀਆਂ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਕੱਲ੍ਹ ਜਿਹੜੇ ਜ਼ਿਲ੍ਹਾ ‘ਚ 5 ਵੱਖ-ਵੱਖ ਹਸਪਤਾਲਾਂ ‘ਚ ਕੋਵਿਡ 19 ਵੈਕਸੀਨ ਸੈਂਟਰ ਬਣਾਏ ਗਏ ਹਨ ਉਹਨਾਂ ‘ਚ ਇਹ ਵੈਕਸੀਨ ਭੇਜ ਦਿੱਤੀ ਜਾਵੇਗੀ।

The post ਗੁਰਦਾਸਪੁਰ ‘ਚ ਪਹੁੰਚੀ ਕੋਰੋਨਾ ਵੈਕਸੀਨ ਦੀ 9000 ਡੋਜ਼, 16 ਜਨਵਰੀ ਨੂੰ ਹੋਵੇਗੀ ਟੀਕਾਕਰਨ ਦੀ ਸ਼ੁਰੂਆਤ appeared first on Daily Post Punjabi.



source https://dailypost.in/news/punjab/majha/gurdaspur-corona-vaccine/
Previous Post Next Post

Contact Form