BJP issues summons : ਭਾਜਪਾ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਅਦਾਲਤ ਵੱਲੋਂ ਸੰਮਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ‘ਤੇ ਚੋਣ ਹਲਫਨਾਮੇ ‘ਚ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ। 2019 ‘ਚ ਕਾਂਗਰਸੀ ਉਮੀਦਵਾਰ ਰਾਜੇਸ਼ ਲਿਲੋਠੀਆ ਨੇ ਹੰਸਰਾਜ ਹੰਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਜਿਸ ‘ਚ ਉਨ੍ਹਾਂ ਨੇ ਭਾਜਪਾ ਸੰਸਦ ਮੈਂਬਰ ‘ਤੇ ਚੋਣਾਂ ‘ਚ ਗਲਤ ਹਲਫਨਾਮੇ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਨੂੰ 18 ਜਨਵਰੀ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਹੰਸਰਾਜ ਨੇ ਆਪਣੀ ਪਤਨੀ ਦੀ ਆਮਦਨੀ ਢਾਈ ਕਰੋੜ ਰੁਪਏ ਦੀ ਦੇਣਦਾਰੀ ਅਤੇ ਉਸਦੀ ਸਿੱਖਿਆ ਦੇ ਸੰਬੰਧ ਵਿਚ ਆਪਣੇ ਚੋਣ ਹਲਫੀਆ ਬਿਆਨ ਵਿਚ ਗਲਤ ਜਾਣਕਾਰੀ ਦਿੱਤੀ ਹੈ।
ਦੱਸ ਦਈਏ ਕਿ ਗਾਇਕ ਹੰਸਰਾਜ ਹੰਸ ਉੱਤਰ ਪੱਛਮੀ ਦਿੱਲੀ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੀ ਸਿੱਖਿਆ ਬਾਰੇ ਜੋ ਐਲਾਨ ਕੀਤਾ ਹੈ ਉਹ ਵੀ ਝੂਠ ਹੈ। ਉਨ੍ਹਾਂ ਨੇ ਨਾਮਜ਼ਦਗੀ ਪੱਤਰਾਂ ਵਿੱਚ ਆਪਣੀ ਪਤਨੀ ਦੀ ਆਮਦਨੀ ਅਤੇ ਉਸ ਉੱਤੇ 2.5 ਢਾਈ ਕਰੋੜ ਦਾ ਕਰਜ਼ਾ ਵੀ ਝੂਠਾ ਕਰਾਰ ਦਿੱਤਾ ਹੈ। ਉੱਤਰ-ਪੱਛਮੀ ਦਿੱਲੀ ਦੀ ਇਕ ਅਦਾਲਤ ਵੱਲੋਂ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ। ਅਦਾਲਤ ਵੱਲੋਂ ਜਾਂਚ ਅਧਿਕਾਰੀ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਾਂਚ ‘ਚ ਕੀਤੀ ਕਾਰਵਾਈ ਸਬੰਧੀ ਸਾਰੀ ਰਿਪੋਰਟ ਪੇਸ਼ ਕੀਤੀ ਜਾਵੇ। ਕੋਰਟ ਨੇ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ ਤਹਿਤ ਹੰਸਰਾਜ ਹੰਸ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਤੇ ਉਨ੍ਹਾਂ ਨੂੰ 18 ਜਨਵਰੀ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
The post ਭਾਜਪਾ ਤੋਂ MP ਹੰਸਰਾਜ ਹੰਸ ਨੂੰ ਸੰਮਨ ਜਾਰੀ, ਚੋਣ ਹਲਫਨਾਮੇ ‘ਚ ਅਸਪੱਸ਼ਟ ਜਾਣਕਾਰੀ ਦੇਣ ਦਾ ਲੱਗਾ ਦੋਸ਼ appeared first on Daily Post Punjabi.
source https://dailypost.in/latest-punjabi-news/bjp-issues-summons/