LAC ‘ਤੇ ਤਣਾਅ ਵਿਚਾਲੇ ਪਹਿਲੀ ਵਾਰ SCO ਦੀ ਬੈਠਕ ‘ਚ ਆਹਮੋ-ਸਾਹਮਣੇ ਹੋਣਗੇ ਮੋਦੀ ਤੇ ਸ਼ੀ ਜਿਨਪਿੰਗ

PM Modi to meet President Xi: ਅਸਲ ਕੰਟਰੋਲ ਰੇਖਾ (LAC) ‘ਤੇ ਮਹੀਨਿਆਂ ਤੋਂ ਜਾਰੀ ਤਣਾਅ ਵਿਚਾਲੇ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇੱਕ ਮੰਚ’ ਤੇ ਹੋਣਗੇ। ਦਰਅਸਲ, ਦੋਵੇਂ ਨੇਤਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਵਿੱਚ ਹੋਣ ਵਾਲੀ ਸ਼ੰਘਾਈ ਸਹਿਕਾਰਤਾ ਸੰਗਠਨ (SCO) ਦੇ ਪ੍ਰਧਾਨਾਂ ਦੀ 20ਵੀਂ ਬੈਠਕ ਵਿੱਚ ਸ਼ਿਰਕਤ ਕਰਨਗੇ । ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਇਸ ਵਿੱਚ ਹਿੱਸਾ ਲੈਣਗੇ । ਇਹ ਸ਼ੰਘਾਈ ਸਹਿਕਾਰਤਾ ਕਾਨਫਰੰਸ ਦੀ ਇਹ ਤੀਜੀ ਬੈਠਕ ਹੈ ਜਿਸ ਵਿੱਚ ਭਾਰਤ ਪੂਰੇ ਮੈਂਬਰ ਵਜੋਂ ਭਾਗ ਲੈ ਰਿਹਾ ਹੈ ।

PM Modi to meet President Xi
PM Modi to meet President Xi

ਗੌਰਤਲਬ ਹੈ ਕਿ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਨਾਲ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਵਿਵਾਦ ਸਿਖਰ ‘ਤੇ ਹੈ । ਜਿਸ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਕਈ ਦੌਰਾਂ ਵਿੱਚ ਅਸਫਲ ਫੌਜੀ ਅਤੇ ਕੂਟਨੀਤਕ ਗੱਲਬਾਤ ਵਿਚਾਲੇ ਇਹ ਬੈਠਕ ਮਹੱਤਵਪੂਰਨ ਮੰਨੀ ਜਾ ਰਹੀ ਹੈ।

PM Modi to meet President Xi
PM Modi to meet President Xi

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਵਾ ਨੇ ਇਸ ਵਰਚੁਅਲ ਸੰਮੇਲਨ ਬਾਰੇ ਜਾਣਕਾਰੀ ਦਿੱਤੀ  ਹੈ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਸੰਮੇਲਨ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ । ਸ੍ਰੀਵਾਸਤਵ ਨੇ ਕਿਹਾ, “ਪ੍ਰਧਾਨ ਮੰਤਰੀ ਐਸਸੀਓ ਦੇ ਰਾਸ਼ਟਰ ਮੁਖੀਆਂ ਦੀ ਪ੍ਰੀਸ਼ਦ ਦੇ 20ਵੇਂ ਸਿਖਰ ਸੰਮੇਲਨ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ ਜੋ 10 ਨਵੰਬਰ ਨੂੰ ਆਨਲਾਈਨ ਆਯੋਜਿਤ ਹੋਵੇਗਾ। ਬੈਠਕ ਦੀ ਪ੍ਰਧਾਨਗੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਰਨਗੇ।

PM Modi to meet President Xi

ਦੱਸ ਦੇਈਏ ਕਿ ਭਾਰਤ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ, ਈਰਾਨ, ਅਫਗਾਨਿਸਤਾਨ, ਬੇਲਾਰੂਸ, ਰੂਸ, ਚੀਨ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ ਅਤੇ ਮੰਗੋਲੀਆ ਇਸ ਸੰਸਥਾ ਨਾਲ ਨਿਗਰਾਨ ਵਜੋਂ ਜੁੜੇ ਹੋਏ ਹਨ । ਉੱਥੇ ਹੀ ਅਰਮੀਨੀਆ, ਅਜ਼ਰਬੈਜਾਨ, ਕੰਬੋਡੀਆ, ਨੇਪਾਲ, ਸ੍ਰੀਲੰਕਾ ਅਤੇ ਤੁਰਕੀ ਗੱਲਬਾਤ ਦੇ ਭਾਈਵਾਲ ਵਜੋਂ ਐਸਸੀਓ ਦੇ ਮੈਂਬਰ ਹਨ। ਇਸ ਬੈਠਕ ਵਿੱਚ ਸਾਰੇ ਮੈਂਬਰ ਦੇਸ਼ ਸੁਰੱਖਿਆ, ਅੱਤਵਾਦ ਵਿਰੋਧੀ ਕਾਰਵਾਈ, ਆਰਥਿਕ ਅਤੇ ਮਨੁੱਖਤਾਵਾਦੀ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ ਵਿੱਚ ਵੱਧ ਰਹੇ ਸਹਿਯੋਗ ਬਾਰੇ ਵਿਚਾਰ ਵਟਾਂਦਰੇ ਕਰਨਗੇ । ਇੱਥੇ ਅਫਗਾਨਿਸਤਾਨ ਅਤੇ ਮੱਧ ਪੂਰਬ ਦੀ ਸਥਿਤੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੈਂਬਰ ਦੇਸ਼ ਸਿੱਖਿਆ, ਵਿਗਿਆਨ, ਸਭਿਆਚਾਰਕ ਅਤੇ ਸੈਰ-ਸਪਾਟਾ ਖੇਤਰ ਵਿੱਚ ਵੱਧ ਰਹੇ ਸਹਿਯੋਗ ਬਾਰੇ ਵੀ ਗੱਲ ਕਰਨਗੇ । ਇਸ ਦੌਰਾਨ 2021 ਨੂੰ ਐਸਸੀਓ ਦੇਸ਼ਾਂ ਦਾ ਸਭਿਆਚਾਰਕ ਸਾਲ ਐਲਾਨਿਆ ਜਾ ਸਕਦਾ ਹੈ। 

The post LAC ‘ਤੇ ਤਣਾਅ ਵਿਚਾਲੇ ਪਹਿਲੀ ਵਾਰ SCO ਦੀ ਬੈਠਕ ‘ਚ ਆਹਮੋ-ਸਾਹਮਣੇ ਹੋਣਗੇ ਮੋਦੀ ਤੇ ਸ਼ੀ ਜਿਨਪਿੰਗ appeared first on Daily Post Punjabi.



Previous Post Next Post

Contact Form