ਟਰੰਪ ਨੇ ਮਾਰਕ ਐਸਪਰ ਨੂੰ ਡਿਫੈਂਸ ਸੇਕ੍ਰੇਟਰੀ ਅਹੁਦੇ ਤੋਂ ਹਟਾਇਆ, ਕ੍ਰਿਸਟੋਫਰ ਮਿਲਰ ਨੂੰ ਦਿੱਤੀ ਜਿੰਮੇਵਾਰੀ

Trump Fires Defense Secretary: ਕਈ ਦਿਨਾਂ ਤੋਂ ਚੱਲ ਰਹੇ ਮਤਭੇਦਾਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਡਿਫੈਂਸ ਸੇਕ੍ਰੇਟਰੀ ਮਾਰਕ ਐਸਪਰ ਨੂੰ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ਨੇ ਉਨ੍ਹਾਂ ਦੀ ਜਗ੍ਹਾ ਕ੍ਰਿਸਟੋਫਰ ਮਿਲਰ ਨੂੰ ਇਸ ਅਹੁਦੇ ਦੀ ਜਿੰਮੇਵਾਰੀ ਦਿੱਤੀ ਹੈ। ਟਰੰਪ ਨੇ ਇੱਕ ਟਵੀਟ ਰਾਹੀਂ ਅਧਿਕਾਰਤ ਤੌਰ ‘ਤੇ ਇਸ ਦੀ ਘੋਸ਼ਣਾ ਕੀਤੀ।

Trump Fires Defense Secretary
Trump Fires Defense Secretary

ਦਰਅਸਲ, ਇਸ ਸਬੰਧੀ ਟਵੀਟ ਕਰਦਿਆਂ ਟਰੰਪ ਨੇ ਲਿਖਿਆ, “ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਕ੍ਰਿਸਟੋਫਰ ਸੀ ਮਿਲਰ, ਰਾਸ਼ਟਰੀ ਅੱਤਵਾਦ ਨਿਰੋਧੀ ਕੇਂਦਰ ਦੇ ਸਭ ਤੋਂ ਸਤਿਕਾਰਤ ਡਾਇਰੈਕਟਰ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਡਿਫੈਂਸ ਸੇਕ੍ਰੇਟਰੀ ਨਿਯੁਕਤ ਕੀਤਾ ਗਿਆ ਹੈ। ਕ੍ਰਿਸ ਚੰਗਾ ਕੰਮ ਕਰਨਗੇ। ਮਾਰਕ ਨੂੰ ਉਸ ਦੀਆਂ ਸੇਵਾਵਾਂ ਦੇਣ ਲਈ ਧੰਨਵਾਦ।”

ਸੂਤਰਾਂ ਅਨੁਸਾਰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਐਸਪਰ ਪਹਿਲਾਂ ਤੋਂ ਹੀ ਅਸਤੀਫਾ ਦੇਣ ਜਾਂ ਬਰਖਾਸਤਗੀ ਦਾ ਸਾਹਮਣਾ ਕਰਨ ਲਈ ਤਿਆਰ ਸੀ। ਖ਼ਾਸਕਰ ਜੇ ਟਰੰਪ ਇਹ ਚੋਣਾਂ ਜਿੱਤ ਜਾਂਦੇ। ਹਾਲਾਂਕਿ, ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

Trump Fires Defense Secretary

ਦੱਸਿਆ ਜਾ ਰਿਹਾ ਹੈ ਕਿ ਟਰੰਪ ਐਸਪਰ ਤੋਂ ਨਾਖੁਸ਼ ਸਨ । ਐਸਪਰ ਅਸਤੀਫਾ ਦੇਣ ਦੀ ਤਿਆਰੀ ਵਿੱਚ ਸੀ। ਜੂਨ ਵਿੱਚ ਲਾਫੇਟ ਪਾਰਕ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਆਂਸੂ ਗੈਸ ਦੇ ਗੋਲੇ ਅਤੇ ਹੋਰ ਤਾਕਤ ਦੀ ਵਰਤੋਂ ਕਰਦਿਆਂ ਇਸ ਇਲਾਕੇ ਨੂੰ ਖਾਲੀ ਕਰ ਦਿੱਤਾ ਗਿਆ ਸੀ। ਐਸਪਰ ਨੇ ਵੀ ਇਸ ਘਟਨਾ ਨੂੰ ਲੈ ਕੇ ਟਰੰਪ ਤੋਂ ਆਪਣੇ ਆਪ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ ਸੀ।

The post ਟਰੰਪ ਨੇ ਮਾਰਕ ਐਸਪਰ ਨੂੰ ਡਿਫੈਂਸ ਸੇਕ੍ਰੇਟਰੀ ਅਹੁਦੇ ਤੋਂ ਹਟਾਇਆ, ਕ੍ਰਿਸਟੋਫਰ ਮਿਲਰ ਨੂੰ ਦਿੱਤੀ ਜਿੰਮੇਵਾਰੀ appeared first on Daily Post Punjabi.



source https://dailypost.in/news/international/trump-fires-defense-secretary/
Previous Post Next Post

Contact Form