ਦੇਸੀ ਰੌਕਸਟਾਰ ਗਿੱਪੀ ਬਣਾਉਣ ਜਾ ਰਹੇ ਨੇ ਆਪਣੀ ਇਸ ਫਿਲਮ ਦਾ ਸੀਕਵਲ

Gippy grewal new movie: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਫੈਨਸ ਨਾਲ ਤਸਵੀਰਾਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ, ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹੈ। ਫੈਨਸ ਉਨ੍ਹਾਂ ਦੀਆਂ ਹਰ ਫ਼ਿਲਮਾਂ ਨੂੰ ਕਾਫ਼ੀ ਪਸੰਦ ਕਰਦੇ ਹਨ ਤੇ ਅੱਜ ਵੀ ਉਹ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਵੇਖਣਾ ਚਾਹੁੰਦੇ ਹਨ। ਤੁਹਾਨੂੰ ਯਾਦ ਹੀ ਹੋਵੇਗਾ ਤਕਰੀਬਨ ਅੱਠ ਸਾਲ ਪਹਿਲਾਂ ਆਈ ਗਿੱਪੀ ਗਰੇਵਾਲ ਦੀ ਫ਼ਿਲਮ ਸਿੰਘ ਵਰਸਿਜ਼ ਕੌਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਉਦੋਂ ਤੋਂ ਹੀ ਲੋਕਾਂ ਦੀ ਡਿਮਾਂਡ ਸੀ ਕਿ ਇਸ ਫ਼ਿਲਮ ਦਾ ਪਾਰਟ ਟੂ ਵੀ ਬਣਾਉਣਾ ਚਾਹੀਦਾ ਹੈ। ਸ਼ਾਇਦ ਇਸੀ ਨੂੰ ਮੱਦੇਨਜ਼ਰ ਰੱਖਦੇ ਹੋਏ ਗਿੱਪੀ ਗਰੇਵਾਲ ਆਪਣੇ ਫੈਂਸ ਲਈ ਕੁਝ ਖਾਸ ਲੈ ਕੇ ਆ ਰਹੇ ਹਨ। ਹਾਲ ਹੀ ‘ਚ ਗਿੱਪੀ ਨੇ ਆਪਣੇ ਇਕ ਹੋਰ ਫਿਲਮ ‘ਸਿੰਘ ਵਰਸਿਜ਼ ਕੌਰ 2’ ਦੀ ਅਨਾਊਂਸਮੈਂਟ ਕੀਤੀ ਹੈ।

Gippy grewal new movie
Gippy grewal new movie

ਦੱਸਣਯੋਗ ਹੈ ਕਿ ਇਹ ਫਿਲਮ ਗਿੱਪੀ ਗਰੇਵਾਲ ਦੀ ਸਾਲ 2013 ‘ਚ ਆਈ ਹਿੱਟ ਫਿਲਮ ‘ਸਿੰਘ ਵਰਸਿਜ਼ ਕੌਰ’ ਦਾ ਹੀ ਸੀਕਵਲ ਹੋ ਸਕਦੀ ਹੈ।ਗਿੱਪੀ ਨੇ ਹਾਲ ਹੀ ‘ਚ ਇਸ ਫਿਲਮ ਬਾਰੇ ਇਕ ਪੋਸਟ ਸਾਂਝੀ ਕੀਤੀ ਹੈ। ਦੱਸ ਦਈਏ ਕਿ ਇਸ ਫਿਲਮ ਪਹਿਲੀ ਫਿਲਮ ਵਾਲੇ ਡਾਇਰੈਕਟਰ ਨਵਨੀਅਤ ਸਿੰਘ ਹੀ ਡਾਇਰੈਕਟ ਕਰਨਗੇ ਜਦਕਿ ਇਸ ਫਿਲਮ ਨੂੰ ਖੁਦ ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ।

https://ift.tt/3kc5vsH

ਇਸ ਖ਼ਬਰ ਤੋਂ ਬਾਅਦ ਗਿੱਪੀ ਗਰੇਵਾਲ ਦੇ ਫੈਂਸ ਜ਼ਰੂਰ ਖੁਸ਼ ਹੋਣਗੇ ਅਤੇ ਉਨ੍ਹਾਂ ਦੀ ਇਸ ਆਉਣ ਵਾਲੀ ਨਵੀਂ ਫ਼ਿਲਮ ਦਾ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਕਰਨਗੇ ਜਾਣਕਾਰੀ ਲਈ ਦਸਤੀ ਗਿੱਪੀ ਗਰੇਵਾਲ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਬੱਚਿਆਂ ਦੀਆਂ ਵੀਡੀਓ ਪੋਸਟ ਸਾਂਝੀਆਂ ਕਰਦੇ ਰਹਿੰਦੇ ਨੇ ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਉਮੀਦ ਹੈ ਕਿ ਗਿੱਪੀ ਗਰੇਵਾਲ ਦੀ ਇਸ ਫ਼ਿਲਮ ਨੂੰ ਵੀ ਫੈਨਸ ਕਾਫੀ ਪਿਆਰ ਦੇਣਗੇ ਜਿੰਨਾ ਉਨ੍ਹਾਂ ਨੇ ਗਿੱਪੀ ਗਰੇਵਾਲ ਦੀ ਬਾਕੀ ਫਿਲਮਾਂ ਨੂੰ ਪਿਆਰ ਦਿੱਤਾ ਹੈ

The post ਦੇਸੀ ਰੌਕਸਟਾਰ ਗਿੱਪੀ ਬਣਾਉਣ ਜਾ ਰਹੇ ਨੇ ਆਪਣੀ ਇਸ ਫਿਲਮ ਦਾ ਸੀਕਵਲ appeared first on Daily Post Punjabi.



source https://dailypost.in/news/entertainment/pollywood/gippy-grewal-new-movie-2/
Previous Post Next Post

Contact Form