ਜਿੱਤ ਤੋਂ ਬਾਅਦ ਬਿਡੇਨ ਨੇ ਦਿੱਤਾ ਪਹਿਲਾ ਭਾਸ਼ਣ, ਕਿਹਾ- ਹੁਣ ਜ਼ਖਮਾਂ ਨੂੰ ਭਰਨ ਦਾ ਸਮਾਂ, ਦੇਸ਼ ਨੂੰ ਇੱਕਜੁੱਟ ਕਰਾਂਗਾ

Biden victory speech: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਨੇ ਸ਼ਨੀਵਾਰ ਰਾਤ ਨੂੰ ਜਿੱਤ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਿਤ ਕੀਤਾ। ਉਹ ਭੱਜ ਕੇ ਸਟੇਜ ‘ਤੇ ਆਏ। ਚੋਣ ਮੁਹਿੰਮ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ‘ਤੇ ਜ਼ਿਆਦਾ ਉਮਰ ਹੋਣ ਦੇ ਦੋਸ਼ ਲਗਾਏ ਸਨ । ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਹੋਣ ਦੇ ਨਾਤੇ ਉਹ ਇਸ ਦੇਸ਼ ਨੂੰ ਵੰਡਣ ਦੀ ਬਜਾਏ ਇਕਜੁੱਟ ਕਰਨਗੇ । ਬਿਡੇਨ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ ਹੋਣਗੇ।

Biden victory speech
Biden victory speech

ਦਰਅਸਲ, ਬਿਡੇਨ 48 ਸਾਲ ਪਹਿਲਾਂ ਪਹਿਲੀ ਵਾਰ ਸੀਨੇਟਰ ਚੁਣੇ ਗਏ ਸਨ । ਦੇਸ਼ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੇ ਸਪੱਸ਼ਟ ਆਦੇਸ਼ ਦਿੱਤਾ ਹੈ । 7.4 ਲੋਕਾਂ ਨੇ  ਰਿਕਾਰਡ ਵੋਟਾਂ ਪਾਈਆਂ । ਇਹ ਅਮਰੀਕਾ ਦੀ ਨੈਤਿਕ ਜਿੱਤ ਹੈ। ਮਾਰਟਿਨ ਲੂਥਰ ਕਿੰਗ ਨੇ ਵੀ ਇਹੀ ਕਿਹਾ ਸੀ। ਉਨ੍ਹਾਂ ਕਿਹਾ ਕਿ ਮੈਂ ਇਸ ਦੇਸ਼ ਨੂੰ ਰਾਸ਼ਟਰਪਤੀ ਵਜੋਂ ਵੰਡਣ ਦੀ ਥਾਂ ਇਕਜੁੱਟ ਕਰਾਂਗਾ। ਪਰਿਵਾਰ ਅਤੇ ਪਤਨੀ ਦਾ ਇਸ ਸੰਘਰਸ਼ ਵਿੱਚ ਸਮਰਥਨ ਕਰਨ ਲਈ ਧੰਨਵਾਦ।

Biden victory speech
Biden victory speech

ਇਸ ਤੋਂ ਇਲਾਵਾ ਟਰੰਪ ਅਤੇ ਉਸਦੇ ਸਮਰਥਕਾਂ ਨੂੰ ਬਿਡੇਨ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਟਰੰਪ ਨੂੰ ਵੋਟ ਪਾਉਣ ਵਾਲੇ ਲੋਕ ਅੱਜ ਨਿਰਾਸ਼ ਹੋਣਗੇ। ਮੈਂ ਵੀ ਬਹੁਤ ਵਾਰ ਹਾਰਿਆ ਹਾਂ, ਇਹ ਲੋਕਤੰਤਰ ਦੀ ਸੁੰਦਰਤਾ ਹੈ ਕਿ ਹਰ ਇੱਕ ਨੂੰ ਇਸ ਵਿੱਚ ਮੌਕਾ ਮਿਲਦਾ ਹੈ। ਆਓ ਨਫ਼ਰਤ ਖਤਮ ਕਰੀਏ। ਇਕ ਦੂਜੇ ਦੀ ਗੱਲ ਸੁਣੀਏ ਅਤੇ ਅੱਗੇ ਵਧੀਏ। ਵਿਰੋਧੀਆਂ ਨੂੰ ਦੁਸ਼ਮਣ ਸਮਝਣਾ ਬੰਦ ਕਰੋ ਕਿਉਂਕਿ ਅਸੀਂ ਸਾਰੇ ਅਮਰੀਕੀ ਹਾਂ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ। ਹੁਣ ਜ਼ਖ਼ਮਾਂ ਨੂੰ ਭਰਨ ਦਾ ਸਮਾਂ ਆ ਗਿਆ ਹੈ। ਸਭ ਤੋਂ ਪਹਿਲਾਂ ਕੋਵਿਡ-19 ਨੂੰ ਕੰਟਰੋਲ ਕਰਨਾ ਹੈ, ਫਿਰ ਆਰਥਿਕਤਾ ਅਤੇ ਦੇਸ਼ ਨੂੰ ਰਾਹ ‘ਤੇ ਲਿਆਉਣਾ ਹੈ।

Biden victory speech

ਇਸ ਤੋਂ ਅੱਗੇ ਬਿਡੇਨ ਨੇ ਅਮਰੀਕਾ ਦੀ ਅਨੇਕਤਾ ਵਿੱਚ ਏਕਤਾ ਦਾ ਜ਼ਿਕਰ ਕੀਤਾ।  ਉਨ੍ਹਾਂ ਕਿਹਾ- ਮੈਨੂੰ ਮਾਣ ਹੈ ਕਿ ਅਸੀਂ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਵਿੱਚ ਵਿਭਿੰਨਤਾ ਵੇਖੀ ਹੈ। ਉਸ ਦੇ ਬਲ ‘ਤੇ ਜੀਓ। ਸਾਰਿਆਂ ਨੂੰ ਨਾਲ ਲੈ ਕੇ ਆਓ । ਡੈਮੋਕਰੇਟਸ, ਰਿਪਬਲੀਕਨ, ਆਜ਼ਾਦ, ਪ੍ਰੋਗਰੈਸਿਵ, ਆਰਥੋਡਾਕਸ, ਯੂਥ, ਬਜ਼ੁਰਗ, ਦਿਹਾਤੀ, ਸ਼ਹਿਰੀ, ਟ੍ਰਾਂਸਜੈਂਡਰ, ਲਾਤੀਨੀ ਅਤੇ ਏਸ਼ੀਅਨ । ਸਾਨੂੰ ਸਾਰਿਆਂ ਦਾ ਸਮਰਥਨ ਮਿਲਿਆ। ਮੁਹਿੰਮ ਬਹੁਤ ਮੁਸ਼ਕਿਲ ਸੀ। ਕਈ ਵਾਰ ਤਾਂ ਹੇਠਲੇ ਪੱਧਰਾਂ ‘ਤੇ ਵੀ ਚਲੇ ਗਏ। ਅਫ਼ਰੀਕੀ-ਅਮਰੀਕੀ ਕਮਿਊਨਿਟੀ ਸਾਡੇ ਨਾਲ ਖੜ੍ਹੀ ਰਹੀ।

The post ਜਿੱਤ ਤੋਂ ਬਾਅਦ ਬਿਡੇਨ ਨੇ ਦਿੱਤਾ ਪਹਿਲਾ ਭਾਸ਼ਣ, ਕਿਹਾ- ਹੁਣ ਜ਼ਖਮਾਂ ਨੂੰ ਭਰਨ ਦਾ ਸਮਾਂ, ਦੇਸ਼ ਨੂੰ ਇੱਕਜੁੱਟ ਕਰਾਂਗਾ appeared first on Daily Post Punjabi.



source https://dailypost.in/news/international/biden-victory-speech/
Previous Post Next Post

Contact Form