ਬੀਜੇਪੀ ਨਾਲ ਤੋੜਿਆ ਨਾਤਾ, 1 ਅਕਤੂਬਰ ਤੋਂ ਕਿਸਾਨਾਂ ਕਈ ਅੰਦੋਲਨ ਕਰੇਗਾ ਅਕਾਲੀ ਦਲ

badal unite against farmers bill: ਖੇਤੀ ਬਿੱਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਪੁਰਾਣੀ ਸਹਿਯੋਗੀ ਅਕਾਲੀ ਦਲ ਪਾਰਟੀ ਮੋਦੀ ਸਰਕਾਰ ਅਤੇ ਐੱਨ.ਡੀ.ਏ. ਨਾਲ ਆਪਣਾ ਰਿਸ਼ਤਾ ਤੋੜ ਲਿਆ ਹੈ।ਹੁਣ ਅਕਾਲੀ ਦਲ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਲਈ ਅੰਦੋਲਨ ਸ਼ੁਰੂ ਕਰੇਗਾ।ਇਸ ਅੰਦੋਲਨ ਦੀ ਸ਼ੁਰੂਆਤ ਪੰਜਾਬ ‘ਚ ਇੱਕ ਅਕਤੂਬਰ ਤੋਂ ਕੀਤੀ ਜਾਵੇਗੀ।ਇਸ ਆਰਡੀਨੈਂਸ ਖਿਲਾਫ ਅਕਾਲੀ ਦਲ ਧਰਨੇ-ਪ੍ਰਦਰਸ਼ਨ ਕਰੇਗਾ।ਸ਼੍ਰੋਮਣੀ ਅਕਾਲੀ ਦਲ ਦੇ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਹੈ ਸਗੋਂ ਕਿਸਾਨਾਂ ਦੀ ਭਲਾਈ ਲਈ ਸਰਕਾਰ ਅਤੇ ਐੱਨ.ਡੀ.ਏ. ਨਾਲ ਨਾਤਾ ਤੋੜਿਆ ਹੈ।ਸੀ.ਐੱਮ.ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕਸਦੇ ਹੋਏ ਬਾਦਲ ਨੇ ਕਿਹਾ ਕਿ ਜੇਕਰ ਉਹ ਅਗਵਾਈ ਕਰਨਾ ਚਾਹੁੰਦੇ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਮਹਿਲ ਤੋਂ ਕੱਢ ਕਿਸਾਨਾਂ ਦਰਮਿਆਨ ਉੱਤਰੇ ਹਨ।

badal unite against farmers bill

ਟੀ.ਐੱਮ.ਸੀ. ਸੰਸਦ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦਾ ਸਮਰਥਨ ਕਰਦੇ ਹਾਂ।ਕਿਸਾਨਾਂ ਲਈ ਲੜਨਾ ਸਾਡੇ ‘ਚ ਖੂਨ ਹੈ।2006 ‘ਚ ਮਮਤਾ ਬੈਨਰਜੀ ਕਿਸਾਨਾਂ ਦੇ ਅਧਿਕਾਰਾਂ ਲਈ 26 ਦਿਨਾਂ ਲਈ ਧਰਨੇ ‘ਤੇ ਬੈਠੀ ਸੀ।ਹੁਣ ਕਿਸਾਲ ਬਿੱਲਾਂ ਦਾ ਵਿਰੋਧ ਕਰਦੇ ਹਨ ਕਿਉਂਕਿ ਇਹ ਸੂਬਿਆਂ ਦੀ ਭੂਮਿਕਾ,ਐੱਮ.ਐੱਸ.ਪੀ. ਖ੍ਰੀਦ ਨੂੰ ਖਤਰੇ ‘ਚ ਪਾਉਣ ਚਾਹੁੰਦਾ ਹੈ।ਸੰਜੇ ਰਾਉਤ ਨੇ ਕਿਹਾ ਕਿ ਐੱਨ.ਡੀ.ਏ. ਦੇ ਮਜ਼ਬੂਤ ਸਤੰਭ ਸ਼ਿਵਸੈਨਾ ਅਤੇ ਅਕਾਲੀ ਦਲ ਸੀ।ਸ਼ਿਵ ਸੈਨਾ ਨੂੰ ਮਜ਼ਬੂਰਨ ਬਾਹਰ ਨਿਕਲਿਆ ਪਿਆ।ਹੁਣ ਅਕਾਲੀ ਦਲ ਨਿਕਲ ਗਿਆ। NDAਨੂੰ ਹੁਣ ਨਵੇਂ ਸਹਿਯੋਗੀ ਮਿਲ ਗਏ ਹਨ।ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਨੇ ਵੀ ਇਸ ਬਿੱਲ ਦੇ ਵਿਰੋਧ ‘ਚ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਖੇਤੀ ਬਿੱਲ ‘ਤੇ ਗੱਲ ਕਰਨ ਲਈ ਬਾਦਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ ਪਹੁੰਚੇ ਸੀ।

The post ਬੀਜੇਪੀ ਨਾਲ ਤੋੜਿਆ ਨਾਤਾ, 1 ਅਕਤੂਬਰ ਤੋਂ ਕਿਸਾਨਾਂ ਕਈ ਅੰਦੋਲਨ ਕਰੇਗਾ ਅਕਾਲੀ ਦਲ appeared first on Daily Post Punjabi.



Previous Post Next Post

Contact Form