ਕਿਸਾਨਾਂ ਲਈ ਨਵਾਂ ਕਾਨੂੰਨ ਮੌਤ ਦਾ ਫੁਰਮਾਨ, ਭਾਰਤ ‘ਚ ਮਰ ਚੁੱਕਿਆ ਹੈ ਲੋਕਤੰਤਰ : ਰਾਹੁਲ ਗਾਂਧੀ

Rahul Gandhi Says New law: ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੇ ਬੇਸ਼ੱਕ ਕਾਨੂੰਨ ਦਾ ਰੂਪ ਧਾਰ ਲਿਆ ਹੋਵੇ , ਪਰ ਉਨ੍ਹਾਂ ਖਿਲਾਫ ਗੁੱਸਾ ਅਜੇ ਵੀ ਜਾਰੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਹੈ ਕਿ ਨਵਾਂ ਖੇਤੀਬਾੜੀ ਕਾਨੂੰਨ ਕਿਸਾਨਾਂ ਲਈ ਮੌਤ ਦਾ ਫਰਮਾਨ ਹੈ।

Rahul Gandhi Says New law
Rahul Gandhi Says New law

ਰਾਜ ਸਭਾ ਵਿੱਚ ਵਿਰੋਧੀ ਧਿਰ ਦੀ ਗੱਲ ਸੁਣੇ ਬਗੈਰ ਖੇਤੀਬਾੜੀ ਬਿੱਲ ਨੂੰ ਪਾਸ ਕਰਨ ਦਾ ਦੋਸ਼ ਲਾਉਂਦਿਆਂ ਰਾਹੁਲ ਗਾਂਧੀ ਨੇ ਲਿਖਿਆ ਕਿ ਕਿਸਾਨਾਂ ਦੀ ਆਵਾਜ਼ ਨੂੰ ਸੰਸਦ ਅਤੇ ਸੰਸਦ ਦੇ ਬਾਹਰ ਦਬਾਇਆ ਜਾ ਰਿਹਾ ਹੈ। ਇਹ ਸਬੂਤ ਹੈ ਕਿ ਦੇਸ਼ ਵਿੱਚ ਲੋਕਤੰਤਰ ਮਰ ਚੁੱਕਿਆ ਹੈ।

Rahul Gandhi Says New law
Rahul Gandhi Says New law

ਦਰਅਸਲ, ਰਾਹੁਲ ਗਾਂਧੀ ਨੇ ਇੱਕ ਅੰਗ੍ਰੇਜ਼ੀ ਅਖਬਾਰ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਵਿਰੋਧੀ ਧਿਰ ਵੱਲੋਂ ਸੀਟ ‘ਤੇ ਖੜ੍ਹੇ ਹੋ ਕੇ ਵੰਡ ਦੀ ਮੰਗ ਕਰਨ ਤੋਂ ਬਾਅਦ ਵੀ ਡਿਪਟੀ ਚੇਅਰਮੈਨ ਹਰੀਵੰਸ਼ ਨੇ ਇਸ ਦਾ ਆਦੇਸ਼ ਨਹੀਂ ਦਿੱਤਾ । ਇਸਦੇ ਨਾਲ ਹੀ ਵੰਡ ਤੋਂ ਬਿਨ੍ਹਾਂ ਖੇਤੀਬਾੜੀ ਬਿੱਲ ਪਾਸ ਕਰਵਾ ਦਿੱਤਾ। ਹਾਲਾਂਕਿ, ਉਪ ਚੇਅਰਮੈਨ ਦੁਆਰਾ ਇੱਕ ਸਪਸ਼ਟੀਕਰਨ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਇੱਕ ਮਿੰਟ ਬਾਅਦ ਉਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਇਹ ਵੀ ਕਿਹਾ ਕਿ ਮੈਂ ਸਾਰੇ ਸਬੂਤ ਸਾਹਮਣੇ ਰੱਖੇ ਹਨ ਅਤੇ ਹੁਣ ਤੁਸੀਂ ਖੁਦ ਸੱਚਾਈ ਨੂੰ ਜਾਣ ਸਕਦੇ ਹੋ।

Rahul Gandhi Says New law

ਦੱਸ ਦੇਈਏ ਕਿ ਕਾਂਗਰਸ ਲਗਾਤਾਰ ਡਿਪਟੀ ਚੇਅਰਮੈਨ ਦਾ ਵਿਰੋਧ ਕਰ ਰਹੀ ਸੀ ਅਤੇ ਵਿਸ਼ਵਾਸ-ਪ੍ਰਸਤਾਵ ਵੀ ਲਿਆਈ ਸੀ ।ਉੱਥੇ ਹੀ, ਜੇ ਅਸੀਂ ਖੇਤੀਬਾੜੀ ਬਿੱਲ ਦੀ ਗੱਲ ਕਰੀਏ ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਚੱਲ ਰਿਹਾ ਹੈ।  ਸੋਮਵਾਰ ਨੂੰ ਦਿੱਲੀ, ਪੰਜਾਬ, ਤਾਮਿਲਨਾਡੂ ਅਤੇ ਕਰਨਾਟਕ ਵਿੱਚ ਕਿਸਾਨ ਸੜਕਾਂ ‘ਤੇ ਉਤਰ ਆਏ । ਦਿੱਲੀ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਨੇ ਰਾਜਪਥ ਵਿਖੇ ਇੱਕ ਟਰੈਕਟਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। 

The post ਕਿਸਾਨਾਂ ਲਈ ਨਵਾਂ ਕਾਨੂੰਨ ਮੌਤ ਦਾ ਫੁਰਮਾਨ, ਭਾਰਤ ‘ਚ ਮਰ ਚੁੱਕਿਆ ਹੈ ਲੋਕਤੰਤਰ : ਰਾਹੁਲ ਗਾਂਧੀ appeared first on Daily Post Punjabi.



Previous Post Next Post

Contact Form