sushant request PM modi:ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਹਰ ਦਿਨ ਨਵੇਂ ਮੋੜ ਆ ਰਹੇ ਹਨ। ਸ਼ੁੱਕਰਵਾਰ ਨੂੰ ਰਿਆ ਚਕਰਵਰਤੀ ਨੇ ਇੱਕ ਵੀਡੀਓ ਰਿਲੀਜ਼ ਕਰ ਇਨਸਾਫ ਦੀ ਮੰਗ ਕੀਤੀ ਸੀ। ਹੁਣ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਨੇ ਪੀਐਮ ਨਰਿੰਦਰ ਮੋਦੀ ਤੋਂ ਇਨਸਾਫ ਦੀ ਅਪੀਲ ਕੀਤੀ ਹੈ।ਪੀਐਮ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਸ਼ਵੇਤਾ ਸਿੰਘ ਕੀਰਤੀ ਨੇ ਲਿਖਿਆ ਕਿ ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਹਾਂ ਅਤੇ ਮੈਂ ਪੂਰੇ ਮਾਮਲੇ ਦੀ ਜਲਦ ਜਾਂਚ ਕਰਨ ਦਾ ਬੇਨਤੀ ਕਰਦੀ ਹਾਂ । ਅਸੀਂ ਭਾਰਤ ਦੇ ਕਾਨੂੰਨ ਪ੍ਰਬੰਧ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਕਿਸੀ ਵੀ ਕੀਮਤ ਤੇ ਇਨਸਾਫ ਦੀ ਉਮੀਦ ਕਰਦੇ ਹਾਂ #JusticeForSushant #SatyamevaJayat

ਇਸਦੇ ਇਲਾਵਾ ਸ਼ਵੇਤਾ ਨੇ ਲਿਖਿਆ ‘ ਡੀਅਰ ਸਰ, ਮੇਰਾ ਦਿਲ ਕਹਿੰਦਾ ਹੈ ਕਿ ਤੁਸੀਂ ਸੱਚ ਦੇ ਲਈ ਅਤੇ ਸੱਚ ਦੇ ਲਈ ਖੜੇ ਹੁੰਦੇ ਹੋ, ਅਸੀਂ ਬਹੁਤ ਸਾਧਾਰਨ ਫੈਮਿਲੀ ਤੋਂ ਆਉਂਦੇ ਹਾਂ। ਮੇਰੇ ਭਰਾ ਦੇ ਕੋਲ ਕੋਈ ਗਾਡਫਾਦਰ ਨਹੀਂ ਸੀ । ਜਦੋਂ ਉਹ ਬਾਲੀਵੁਡ ਵਿਚ ਸੀ ਅਤੇ ਨਾ ਹੀ ਸਾਡੇ ਕੋਲ ਅਜੇ ਕੋਈ ਹੈ।ਮੇਰੀ ਤੁਹਾਡੇ ਤੋਂ ਬੇਨਤੀ ਹੈ ਕਿ ਇਸ ਕੇਸ ਨੂੰ ਦੇਖਣ ਅਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਭ ਕੁੱਝ ਸਹੀ ਤਰੀਕੇ ਨਾਲ ਹੋਵੇ ਅਤੇ ਕਿਸੇ ਸਬੂਤ ਨਾਲ ਛੇੜਛਾੜ ਨਾ ਹੋਵੇ , ਇਨਸਾਫ ਦੀ ਉਮੀਦ ਵਿੱਚ।

ਦੱਸ ਦੇਈਏ ਕਿ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟ ਕਰ ਰਹੀ ਹੈ। ਉਹ ਸੁਸ਼ਾਂਤ ਦੇ ਲਈ ਇਨਸਾਫ ਦੀ ਮੰਗ ਕਰ ਰਹੀ ਹੈ। ਉਨ੍ਹਾਂ ਨੇ ਭਗਵਾਨ ਦੀ ਤਸਵੀਰ ਪੋਸਟ ਕਰ ਲਿਖਿਆ ਸੀ ਕਿ ਚਲੋ ਇੱਕਜੁਟ ਹੋ ਜਾਂਦੇ ਹਾਂ , ਸੱਚ ਦੇ ਲਈ ਇਕੱਠੇ ਖੜੇ ਹੁੰਦੇ ਹਾਂ #Indiaforsushant #Godpleasehelpus।

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਦੁਨੀਆ ਛੱਡ ਕੇ ਚਲੇ ਗਏ ਸਨ । ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਮੇ ਰਿਆ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਇਸ ਮਾਮਲੇ ਦੀ ਜਾਂਚ ਦੇ ਲਈ ਬਿਹਾਰ ਪੁਲਿਸ ਮੁੰਬਈ ਪਹੁੰਚੀ ਸੀ। ਉੱਥੇ ਹੀ ਰਿਆ ਚਕਰਵਰਤੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਹੈ ਕਿ ਇਸ ਮਾਮਲੇ ਨੂੰ ਮੁੰਬਈ ਸ਼ਿਫਟ ਕੀਤਾ ਜਾਵੇ।

The post ਸੁਸ਼ਾਂਤ ਸਿੰਘ ਦੀ ਭੈਣ ਨੇ ਹੁਣ PM ਮੋਦੀ ਦੇ ਅੱਗੇ ਲਗਾਈ ਗੁਹਾਰ, ਜਲਦ ਤੋਂ ਜਲਦ ਪੂਰੇ ਮਾਮਲੇ ਦੀ ਹੋਵੇ ਜਾਂਚ appeared first on Daily Post Punjabi.