ਪੰਜਾਬ ‘ਚ ਸਮਾਜ ਸੇਵੀਆਂ ਦੇ ਘਪਲੇ ਖਿਲਾਫ਼ ਬੋਲੇ ‘Khalsa Aid’ ਦੇ ਰਵੀ ਸਿੰਘ !

Ravi Singh speaks out: ਰਵੀ ਸਿੰਘ ਖਾਲਸਾ ਏਡ ਦੇ ਸੰਸਥਾਪਕ ਹਨ ਜੋ ਮਾਨਵਤਾਵਾਦੀ ਕਾਰਜਾਂ ਨੂੰ ਸਮਰਪਿਤ ਇਕ ਸੰਗਠਨ ਹੈ ਅਤੇ ਹਮਦਰਦੀ, ਪਿਆਰ, ਨਿਆਂ ਅਤੇ ਉਮੀਦ ਤੋਂ ਬਾਹਰ ਨਿਕਲਣ ਵਿਚ ਮਦਦ ਕਰਨ ਦਾ ਦਾਅਵਾ ਕਰਦੇ ਹਨ। ਹੁਣ ਕਈ ਲੋਕ ਸਮਾਜ ਸੇਵੀਆਂ ਦੇ ਵਿਰੁੱਧ ਉਂਗਲੀਆਂ ਉੱਠਾ ਰਹੇ ਹਨ। ਇਸ ‘ਤੇ Khalsa Aid ਦੇ ਸੰਸਥਾਪਕ ਰਵੀ ਸਿੰਘ ਉਨ੍ਹਾਂ ਵਿਰੋਧੀਆਂ ਨੂੰ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕੁੱਝ ਅਜਿਹੀਆਂ ਸੰਸਥਾਵਾਂ ਹਨ ਜੋ ਸਿਸਟਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਸ ਦੀ ਗਲਤ ਤਰੀਕੇ ਨਾਲ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਈ ਸਿਸਟਮ ਨੂੰ ਆਪਣੇ ਹਿਸਾਬ ਨਾਲ charity ਬਣਾ ਕੇ ਗਲਤ ਤਰੀਕੇ ਨਾਲ ਚਲਾਉਂਦੇ ਹਨ। Khalsa Aid ਦੇ ਸੰਸਥਾਪਕ ਰਵੀ ਸਿੰਘ ਜੀ ਨੇ ਕਿਹਾ ਕਿ ਸਾਨੂੰ 21 ਸਾਲ ਹੋਗੇ ਸੇਵਾ ਕਰਦਿਆਂ ਤੇ ਇਨ੍ਹਾਂ 21 ਸਾਲਾਂ ਵਿੱਚ ਹਰ ਸਾਲ ਕੋਈ ਨਾ ਕੋਈ ਖਾਲਸਾ ਏਡ ਖਿਲਾਫ਼ ਬੋਲਦੇ ਹਨ । ਉਨ੍ਹਾਂ ਕਿਹਾ ਕਿ ਖਾਲਸਾ ਏਡ ਇਕ ਖੁੱਲੀ ਸੰਸਥਾ ਹੈ ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਅਸੀਂ ਕਿੱਥੇ ਤੇ ਕਿਹੜੀ ਜਗ੍ਹਾ ਕੰਮ ਕਰ ਰਹੇ ਹਨ।

Ravi Singh speaks out
Ravi Singh speaks out

ਉਨ੍ਹਾਂ ਕਿਹਾ ਕਿ ਖਾਲਸਾ ਏਡ ਦੇਸ਼ ਦੇ ਹਰ ਜਗ੍ਹਾ ਲੋੜਵੰਦਾਂ ਦੀ ਸੇਵਾ ਲਈ ਖੜੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨਾਲੋਂ ਜਲਦੀ ਸੇਵਾ ਖਾਲਸਾ ਏਡ ‘ਚੋਂ ਚੱਲ ਰਹੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਵੱਡਾ ਸੱਮਝ ਰਹੇ। ਖਾਲਸਾ ਏਡ ਦੇ ਸੇਵਾਦਾਰ ਦਿਨ ਰਾਤ ਸੇਵਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਕਰ ਕੇ ਕੈਨਡਾ, ਆਸਟ੍ਰੇਲੀਆ, UK ਵਿੱਚ ਓਪਰੇਸ਼ਨ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 21 ਸਾਲਾਂ ਤੋਂ ਸਾਡੀ ਟਰੱਸਟ ਨੇ ਸਾਡੀ ਸਪੋਰਟ ਕੀਤੀ। ਰਵੀ ਸਿੰਘ ਨੇ ਕਿਹਾ ਕਿ ਅਸੀਂ ਇਕ ਸਿਸਟਮ ਬਣੌਣਾ ‘ਤੇ ਇਸ ਦਾ ਮਤਲਬ ਇਹ ਨਹੀਂ ਕਿ ਰਵੀ ਸਿੰਘ ਨੇ ਕੋਈ ਡੇਰਾ ਬਣਾ ਲਿਆ ਆਪਣੇ ਲਈ ਜਾਂ ਆਪਣੇ ਲਈ ਕੋਈ ਬੈਂਕ ‘ਚ ਪੈਸੇ ਇਕੱਠੇ ਕਰਲੇ ਆ ਜਿਹੜੇ ਕੋਈ ਨਫਰਤ ਕਰਦੇ ਜਿਹੜੇ ਕਹਿੰਦੇ ਇਹਨਾਂ ਹੋਟਲ ਲੈ ਲਿਆ ਉਨ੍ਹਾਂ ਨੂੰ ਜੀ ਆਇਆ ਨੂੰ ਪਰ ਅਸੀਂ ਆਪਣੇ ਲਈ ਕੁੱਝ ਨੀ ਬਣਾਇਆ ਤੁਸੀ ਬੇਸ਼ੱਕ complaint ਲੈ ਆਓ। ਅਸੀਂ ਇਕ ਖਾਲਸੇ ਪੰਥ ਲਈ ਸਿੱਖ ਕਮਿਉਨਿਟੀ ਲਈ ਬਣਾਇਆ ਤਾ ਹੀ ਸਾਡੇ ਦੁਸ਼ਮਣ ਨੂੰ ਦੁੱਖ ਲੱਗਦਾ ਖਾਲਸਾ ਏਡ ਦੀ ਤਰੱਕੀ ਦੇਖਕੇ। ਉਨ੍ਹਾਂ ਕਿਹਾ ਕਿ ਜਦ ਵੀ ਤੁਸੀ ਕੋਈ ਚੈਰਿਟੀ ਨੂੰ donate ਕਰਦੇ ਹੋ ਤਾਂ ਪਹਿਲਾਂ ਇਹ ਦੇਖੋ ਕਿ ਉਹ ਚੈਰਿਟੀ ਰਜਿਸਟਰਡ ਹੈ ਜਾਂ ਨਹੀਂ, ਜੇ ਰਜਿਸਟਰਡ ਹੈ ਤਾਂ ਕਿੱਥੇ ਹੈ ਤੇ ਕਦੋ ਤੋਂ ਹੈ ਇਹ ਪਤਾ ਕਰਨਾ ਬਹੁਤ ਜਰੂਰੀ ਹੈ ਇਥੋਂ ਤੱਕ ਕਿ ਉਸ ਦੇ Procedure ਵੀ ਪੁਸ਼ੋ ਕਿ ਕੀ ਹੁੰਦੇ ਹਨ।  ਉਨ੍ਹਾਂ ਕਿਹਾ ਕਿ ਹੁਣ ਅਸੀਂ ਇਕ ਅਜਿਹਾ ਸਿਸਟਮ UK ‘ਤੇ ਆਸਟ੍ਰੇਲੀਆ ‘ਚ ਬਣਾ ਰਹੇ ਹਾਂ ਜਿਸ ‘ਚ ਟਰੱਸਟਾਂ ਵਿੱਚ ਵੀ ਬਾਹਰਲਾ ਪ੍ਰੋਫੈਸ਼ਨਲ ਸਿੱਖ ਜਾ ਨੋਨ-ਸਿੱਖ ਕੋਈ ਵੀ ਹੋ ਸਕਦਾ ਜੋ ਕਿ ਪੂਰੀ ਤਰਾਂ independed ਹੋਵੇਗਾ। ਉਨਾਂ ਕਿਹਾ ਕਿ ਸਾਡੀ ਇੰਡੀਆ ਦੀ ਟੀਮ ਵੀ ਬਹੁਤ ਵਡੀ ਹੈ। ਹੁਣ ਸਿਸਟਮ ਕਾਫੀ ਹੱਦ ਤੱਕ develop ਕਰ ਰਹੇ ਹਾਂ। 

The post ਪੰਜਾਬ ‘ਚ ਸਮਾਜ ਸੇਵੀਆਂ ਦੇ ਘਪਲੇ ਖਿਲਾਫ਼ ਬੋਲੇ ‘Khalsa Aid’ ਦੇ ਰਵੀ ਸਿੰਘ ! appeared first on Daily Post Punjabi.



Previous Post Next Post

Contact Form