Web Series Father Child Celebs : ਮਨੋਰੰਜਨ ਜਗਤ ਦੇ ਕਲਾਕਾਰਾਂ ਦੀਆਂ ਬਚਪਨ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀਆਂ ਨੇ । ਤਸਵੀਰ ਚ ਨਜ਼ਰ ਆ ਰਿਹਾ ਇਹ ਬੱਚਾ ਅੱਜ ਹੈ ਪੰਜਾਬੀ ਜਗਤ ਦਾ ਨਾਮੀ ਅਦਾਕਾਰ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਬੱਚੇ ਬਾਰੇ ।

ਬਾਪੂ ਦੀ ਗੋਦੀ ਵਾਲਾ ਜਵਾਕ ਹੋਰ ਕੋਈ ਨਹੀਂ ਸਗੋਂ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਣ ਵਾਲਾ ਜਗਜੀਤ ਸੰਧੂ ਹੈ । ਜੋ ਕਿ ਬਹੁਤ ਹੀ ਮਸ਼ਹੂਰ ਅਤੇ ਲੋਕਾਂ ਦਾ ਦਿੱਲ ਜਿੱਤਣ ਵਾਲੇ ਅਦਾਕਾਰ ਹਨ।ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ।

ਜਗਜੀਤ ਸੰਧੂ ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਰੌਕੀ ਮੈਂਟਲ, ਕਿੱਸਾ ਪੰਜਾਬ, ਰੱਬ ਦਾ ਰੇਡੀਓ, ਛੜਾ ਅਤੇ ਸੱਜਣ ਸਿੰਘ ਰੰਗਰੂਟ ਵਰਗੀਆਂ ਬਹੁਤ ਸਾਰੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੇ ਨੇ । ਪਿਛਲੇ ਸਾਲ ਆਈ ਪੰਜਾਬੀ ਫ਼ਿਲਮ ‘ਉੱਨੀ ਇੱਕੀ’ ‘ਚ ਬਤੌਰ ਹੀਰੋ ਨਜ਼ਰ ਆਏ ਸਨ । ਉਹ ਅਖੀਰਲੀ ਵਾਰ ‘ਪਤਾਲ ਲੋਕ’ ਵੈੱਬ ਸੀਰੀਜ਼ ‘ਚ ਦਿਖਾਈ ਦਿੱਤੇ ਸਨ । ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਦੇ ਨਾਲ ਬਾਲੀਵੁੱਡ ਦੇ ਕਲਾਕਾਰਾਂ ਨੇ ਵੀ ਤਾਰੀਫ਼ ਕੀਤੀ ।
The post ਆਪਣੇ ਬਾਪੂ ਦੀ ਗੋਦੀ ਵਿੱਚ ਖ਼ੁਸ਼ ਨਜ਼ਰ ਆ ਰਿਹਾ ਇਹ ਬੱਚਾ ,ਪਾ ਰਿਹਾ ਹੈ ਅੱਜ ਵੈੱਬ ਸੀਰੀਜ਼ ਅਤੇ ਫ਼ਿਲਮਾਂ ‘ਚ ਪੂਰੀ ਧੱਕ, ਪਛਾਣੋ ਕੌਣ? appeared first on Daily Post Punjabi.
source https://dailypost.in/news/entertainment/web-series-father-child-celebs/