ਬੌਖਲਾਏ ਪਾਕਿਸਤਾਨ ਨੇ ਸੜਕ ਦਾ ਨਾਮ ਰੱਖਿਆ ਸ਼੍ਰੀਨਗਰ ਹਾਈਵੇ, ਕਿਹਾ- ਕਸ਼ਮੀਰ ਬਣੇਗਾ ਪਾਕਿਸਤਾਨ

Desperate Pakistan renames: 5 ਅਗਸਤ ਨੂੰ ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਹੋਏ ਇੱਕ ਸਾਲ ਪੂਰਾ ਹੋ ਜਾਵੇਗਾ। ਇੱਕ ਸਾਲ ਪੂਰਾ ਹੋਣ ‘ਤੇ ਪਾਕਿਸਤਾਨ ਇਸ ਦਿਨ ਨੂੰ ਲੈ ਕੇ ਪ੍ਰੋਪੋਗੰਢੇ ‘ਤੇ ਉਤਰ ਆਇਆ ਹੈ। ਦੱਸ ਦੇਈਏ ਕਿ ਧਾਰਾ 370 ਦੀ ਸੰਵਿਧਾਨਕ ਮਾਨਤਾ ਪਿਛਲੇ ਸਾਲ 5 ਅਗਸਤ ਨੂੰ (2019) ਸੰਸਦ ਵਿੱਚ ਖ਼ਤਮ ਕਰ ਦਿੱਤੀ ਗਈ ਸੀ। ਪਹਿਲਾਂ, ਪਾਕਿਸਤਾਨ ਨੇ ਇਸ ਦਿਨ ਨੂੰ Black Day ਵਜੋਂ ਮਨਾਉਣ ਦਾ ਫੈਸਲਾ ਕੀਤਾ । ਜਦੋਂ ਇਸ ਤੋਂ ਉਸਨੂੰ ਸ਼ਾਂਤੀ ਨਹੀਂ ਮਿਲੀ ਤਾਂ ਕਸ਼ਮੀਰ ਨੂੰ ਪਾਉਣ ਦੇ ਪਾਗਲਪਨ ਵਿੱਚ ਪਾਕਿਸਤਾਨ ਨੇ ਕਸ਼ਮੀਰ ਹਾਈਵੇ ਦਾ ਨਾਮ ਬਦਲ ਕੇ ਸ੍ਰੀਨਗਰ ਹਾਈਵੇ ਕਰ ਦਿੱਤਾ।

Desperate Pakistan renames
Desperate Pakistan renames

ਇੰਨਾ ਹੀ ਨਹੀਂ ਰਾਜ ਮਾਰਗ ਦਾ ਨਾਮ ਬਦਲਣ ਦੇ ਨਾਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਕਿ ਕਸ਼ਮੀਰ 5 ਅਗਸਤ ਨੂੰ ਪਾਕਿਸਤਾਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਫੈਸਲਾ ਲਿਆ ਹੈ, ਸਾਡੀ ਮੰਜ਼ਿਲ ਕਸ਼ਮੀਰ ਹੈ । ਸਾਡੀ ਨਜ਼ਰ ਸ਼੍ਰੀਨਗਰ ‘ਤੇ ਹੈ। ਇਸ ਕਸ਼ਮੀਰ ਰਾਜਮਾਰਗ ਦਾ ਨਾਮ ਸ੍ਰੀਨਗਰ ਦੇ ਨਾਮ ‘ਤੇ 5 ਅਗਸਤ ਤੋਂ ਰੱਖਿਆ ਗਿਆ ਹੈ । ਇਹ ਇਸ਼ਾਰਾ ਹੈ ਜੋ ਸਾਨੂੰ ਸ਼੍ਰੀਨਗਰ ਲੈ ਜਾਵੇਗਾ।

Desperate Pakistan renames
Desperate Pakistan renames

ਦੱਸ ਦੇਈਏ ਕਿ ਪਾਕਿਸਤਾਨ ਨੇ ਏਜੰਡੇ ਦੇ ਤਹਿਤ ਜਿਸ ਹਾਈਵੇ ਦਾ ਨਾਮ ਬਦਲ ਕੇ ਸ਼੍ਰੀਨਗਰ ਹਾਈਵੇ ਕੀਤਾ ਹੈ, ਉਹ ਸੜਕ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨੂੰ ਪੱਛਮ ਵਿੱਚ ਪਾਕਿਸਤਾਨ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਐਕਸਪ੍ਰੈਸ ਵੇ ਈ-75 ਨਾਲ ਜੋੜਦੀ ਹੈ। ਇਸ ਸੜਕ ਦੀ ਕੁੱਲ ਲੰਬਾਈ 25 ਕਿ.ਮੀ. ਹੈ। ਦੱਸਿਆ ਜਾ ਰਿਹਾ ਹੈ ਪਾਕਿਸਤਾਨ ਨੇ 5 ਅਗਸਤ ਨੂੰ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਸ਼ਮੀਰ ਮੁੱਦੇ ‘ਤੇ ਵਿਆਪਕ ਪ੍ਰਚਾਰ ਅਤੇ ਭਾਰਤ ‘ਤੇ ਹਮਲੇ ਦੀ ਯੋਜਨਾ ਬਣਾਈ ਹੈ । ਪਾਕਿਸਤਾਨੀ ਫੌਜ ਅਤੇ ISI ਦੀ ਯੋਜਨਾ ਇਹ ਹੈ ਕਿ ਉਹ ਉਸ ਦਿਨ ਵੱਖ-ਵੱਖ ਤਰੀਕਿਆਂ ਨਾਲ ਭਾਰਤ ‘ਤੇ ਹਮਲਾ ਕਰ ਸਕਦੇ ਹਨ। ਭਾਰਤੀ ਫੌਜ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ‘ਤੇ ਇੱਕ ਮੁਹਿੰਮ ਚਲਾਈ ਜਾ ਸਕਦੀ ਹੈ ਅਤੇ ਪਾਕਿਸਤਾਨ 5 ਅਗਸਤ ਨੂੰ Black Day ਵਜੋਂ ਮਨਾਏਗਾ ।

Desperate Pakistan renames

ਇਸ ਤੋਂ ਇਲਾਵਾ 5 ਅਗਸਤ ਨੂੰ ਇਮਰਾਨ ਖਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਜਾ ਕੇ ਕਸ਼ਮੀਰ ਦੀ ਦੁਹਾਈ ਦੇਣਗੇ । ਇਸ ਤੋਂ ਇਲਾਵਾ ਪਾਕਿਸਤਾਨ 4 ਅਗਸਤ ਨੂੰ ਸੰਯੁਕਤ ਰਾਸ਼ਟਰ ਦੀ ਟੀਮ ਨੂੰ ਪੀਓਕੇ ਭੇਜਣ ਦੀ ਯੋਜਨਾ ਬਣਾ ਰਿਹਾ ਹੈ । ਪਾਕਿਸਤਾਨ ਦੀ ਦੂਜੇ ਦੇਸ਼ਾਂ ਵਿਚ ਕਿਰਾਏ ਦੀ ਭੀੜ ਇਕੱਠੀ ਕਰਕੇ ਭਾਰਤ ਵਿਰੋਧੀ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ। ਇਸ ਦਿਨ ਪਾਕਿਸਤਾਨ ਜੰਮੂ ਕਸ਼ਮੀਰ ਵਿੱਚ ਆਪਣੇ ਸਿੱਖਿਅਤ ਅੱਤਵਾਦੀਆਂ ਦੀ ਘੁਸਪੈਠ ਕਰਵਾ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਅੱਤਵਾਦੀਆਂ ਨੂੰ ਪਾਲਣ ਵਾਲੇ ਪਾਕਿਸਤਾਨ ਨੇ ਵਿੱਤੀ ਐਕਸ਼ਨ ਟਾਸਕ ਫੋਰਸ (FATF) ਦੀ ਕਾਰਵਾਈ ਤੋਂ ਬਚਣ ਲਈ ਆਪਣੇ ਅੱਤਵਾਦ ਰੋਕੂ ਕਾਨੂੰਨ ਵਿੱਚ ਬਦਲਾਅ ਕੀਤਾ ਹੈ। ਸੋਧੇ ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਅਸੀਂ ਭਾਰਤ ਦੀਆਂ ਯੋਜਨਾਵਾਂ ‘ਤੇ ਪਾਣੀ ਫੇਰ ਦਿੱਤਾ ਹੈ । 

The post ਬੌਖਲਾਏ ਪਾਕਿਸਤਾਨ ਨੇ ਸੜਕ ਦਾ ਨਾਮ ਰੱਖਿਆ ਸ਼੍ਰੀਨਗਰ ਹਾਈਵੇ, ਕਿਹਾ- ਕਸ਼ਮੀਰ ਬਣੇਗਾ ਪਾਕਿਸਤਾਨ appeared first on Daily Post Punjabi.



source https://dailypost.in/news/international/desperate-pakistan-renames/
Previous Post Next Post

Contact Form